National: PM ਮੋਦੀ ਅੱਜ ਤੋਂ 4 ਦਿਨਾਂ ਦੇ ਵਿਦੇਸ਼ ਦੌਰੇ ’ਤੇ
ਨਵੀਂ ਦਿੱਲੀ, 29 ਅਗਸਤ (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ 4 ਦਿਨਾਂ ਦੇ ਵਿਦੇਸ਼ ਦੌਰੇ ’ਤੇ ਰਵਾਨਾ ਹੋ ਰਹੇ ਹਨ। ਇਸ ਦੌਰੇ ਦੌਰਾਨ ਉਹ ਉਜ਼ਬੇਕਿਸਤਾਨ ਅਤੇ ਕਿਰਗਿਜ਼ਸਤਾਨ ਦਾ ਦੌਰਾ ਕਰਨਗੇ। ਦੌਰੇ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸੰਭਾਵਿਤ ਮੁਲਾਕਾਤ ‘ਤੇ ਵੀ ਦੁਨੀਆ ਦੀ ਨਜ਼ਰ ਟਿਕੀ ਹੋਈ ਹੈ।
29-30 ਅਗਸਤ ਨੂੰ ਉਜ਼ਬੇਕਿਸਤਾਨ ਦੌਰਾ: ਪ੍ਰਧਾਨ ਮੰਤਰੀ ਮੋਦੀ 29 ਅਤੇ 30 ਅਗਸਤ ਨੂੰ ਉਜ਼ਬੇਕਿਸਤਾਨ ਵਿੱਚ ਰਹਿਣਗੇ। ਇਸ ਦੌਰਾਨ ਉਹ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਯੋਯੇਵ ਨਾਲ ਮੁਲਾਕਾਤ ਕਰਨਗੇ। ਦੋਵਾਂ ਆਗੂਆਂ ਵਿਚਕਾਰ ਭਾਰਤ-ਉਜ਼ਬੇਕਿਸਤਾਨ ਸਬੰਧਾਂ, ਵਪਾਰ, ਨਿਵੇਸ਼ ਅਤੇ ਖੇਤਰੀ ਤੇ ਕੌਮਾਂਤਰੀ ਮੁੱਦਿਆਂ ‘ਤੇ ਅਹਿਮ ਗੱਲਬਾਤ ਹੋਣ ਦੀ ਉਮੀਦ ਹੈ।
31 ਅਗਸਤ-1 ਸਤੰਬਰ ਨੂੰ ਬਿਸ਼ਕੇਕ ‘ਚ SCO Summit: ਦੌਰੇ ਦੇ ਅਗਲੇ ਪੜਾਅ ਵਿੱਚ PM ਮੋਦੀ 31 ਅਗਸਤ ਅਤੇ 1 ਸਤੰਬਰ ਨੂੰ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਹੋਣ ਵਾਲੇ 26ਵੇਂ SCO Summit ਵਿੱਚ ਸ਼ਾਮਲ ਹੋਣਗੇ। SCO ਸੰਮੇਲਨ ਦੌਰਾਨ ਖੇਤਰੀ ਸੁਰੱਖਿਆ, ਅੱਤਵਾਦ, ਵਪਾਰ, ਕਨੈਕਟੀਵਿਟੀ ਅਤੇ ਮੈਂਬਰ ਦੇਸ਼ਾਂ ਵਿਚਕਾਰ ਸਹਿਯੋਗ ਵਰਗੇ ਮੁੱਦਿਆਂ ‘ਤੇ ਚਰਚਾ ਹੋਵੇਗੀ।
ਪੁਤਿਨ ਨਾਲ ਮੁਲਾਕਾਤ ‘ਤੇ ਖਾਸ ਨਜ਼ਰ: ਇਸ ਦੌਰੇ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ PM ਮੋਦੀ ਦੀ ਮੁਲਾਕਾਤ ਨੂੰ ਲੈ ਕੇ ਖਾਸ ਦਿਲਚਸਪੀ ਹੈ। ਦੋਵਾਂ ਆਗੂਆਂ ਦੀ ਮੁਲਾਕਾਤ ਹੋਣ ਦੀ ਸੂਰਤ ਵਿੱਚ ਭਾਰਤ-ਰੂਸ ਸਬੰਧਾਂ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਗੱਲਬਾਤ ਮਹੱਤਵਪੂਰਨ ਰਹਿ ਸਕਦੀ ਹੈ। PM ਮੋਦੀ ਦਾ ਇਹ ਦੌਰਾ ਭਾਰਤ ਦੀ ਕੇਂਦਰੀ ਏਸ਼ੀਆ ਅਤੇ SCO ਖੇਤਰ ਵਿੱਚ ਕੂਟਨੀਤਕ ਸਰਗਰਮੀ ਦੇ ਨਜ਼ਰੀਏ ਤੋਂ ਵੀ ਅਹਿਮ ਮੰਨਿਆ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























