International: ਪੇਰੂ ਵਿੱਚ ਟੂਰਿਸਟ ਜਹਾਜ਼ ਹਾਦਸਾਗ੍ਰਸਤ, ਚਾਲਕ ਦਲ ਸਮੇਤ 13 ਦੀ ਮੌਤ
ਨਵੀਂ ਦਿੱਲੀ, 2 ਅਗਸਤ (ਵਿਸ਼ਵ ਵਾਰਤਾ): ਸ਼ਨੀਵਾਰ ਨੂੰ ਪੇਰੂ ਦੇ ਨਾਜ਼ਕਾ ਸ਼ਹਿਰ ਦੇ ਬਾਹਰ ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਇੱਕ ਛੋਟਾ ਟੂਰਿਸਟ ਜਹਾਜ਼ ਹਾਦਸਾਗ੍ਰਸਤ ਹੋਣ ਦੀ ਖਬਰ ਸ੍ਹਾਮਣੇ ਆਈ ਹੈ। ਇਸ ਹਾਦਸੇ ਵਿੱਚ ਚਾਲਕ ਦਲ ਸਮੇਤ ਤੇਰਾਂ ਲੋਕ ਮਾਰੇ ਗਏ। ਏਜੰਸੀ ਰਿਪੋਰਟਾਂ ਅਨੁਸਾਰ, ਜਹਾਜ਼ ਨੇ ਨੇੜਲੇ ਸ਼ਹਿਰ ਇਕਾ ਤੋਂ ਉਡਾਣ ਭਰੀ ਸੀ।
ਨਾਜ਼ਕਾ ਲਾਈਨਜ਼ ਪਹੁੰਚਣ ਤੋਂ ਬਾਅਦ, ਜਹਾਜ਼ ਇੱਕ ਖੇਤ ਵਿੱਚ ਜਾ ਕੇ ਡਿੱਗ ਗਿਆ ਅਤੇ ਅੱਗ ਲੱਗ ਗਈ। ਜਹਾਜ਼ ਵਿੱਚ ਦੋ ਪਾਇਲਟ ਅਤੇ 11 ਸੈਲਾਨੀ ਸਵਾਰ ਸਨ। ਮ੍ਰਿਤਕ ਕਿੱਥੋਂ ਦੇ ਰਹਿਣ ਵਾਲੇ ਸ਼ਨ ਅਜੇ ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦਰਅਸਲ, 2000 ਸਾਲ ਪੁਰਾਣੀ ਨਾਜ਼ਕਾ ਲਾਈਨਜ਼ ਨੂੰ ਸਿਰਫ਼ ਇੱਕ ਜਹਾਜ਼ ਜਾਂ ਟਾਵਰ ਤੋਂ ਹੀ ਪੂਰੀ ਤਰ੍ਹਾਂ ਦੇਖਿਆ ਜਾ ਸਕਦਾ ਹੈ। ਇਹ ਜਹਾਜ਼ ਸੈਲਾਨੀਆਂ ਨੂੰ ਨਾਜ਼ਕਾ ਲਾਈਨਜ਼ ਨੂੰ ਦਿਖਾਉਣ ਲਈ ਲੈ ਕੇ ਗਿਆ ਸੀ। ਇਸ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ। ਪਰ ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨੇ ਇਸ ਪੂਰੇ ਭਿਆਨਕ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















