• Latest
  • Trending
ਅੱਜ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੂੰ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

ਅੱਜ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੂੰ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

2 hours ago
ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ

11 minutes ago
ਫਿਲਮ ‘ਨਿਊਟਨ’ਜ਼ ਥਰਡ ਲਾਅ’ ਦਾ ਟ੍ਰੇਲਰ ਰਿਲੀਜ਼

ਫਿਲਮ ‘ਨਿਊਟਨ’ਜ਼ ਥਰਡ ਲਾਅ’ ਦਾ ਟ੍ਰੇਲਰ ਰਿਲੀਜ਼

14 minutes ago
ਅਲੀ ਅੱਬਾਸ ਜ਼ਫਰ ਦੀ ਆਉਣ ਵਾਲੀ ਫਿਲਮ ਅਗਲੇ ਸਾਲ ਮਾਰਚ ਵਿੱਚ ਹੋਵੇਗੀ ਰਿਲੀਜ਼

ਅਲੀ ਅੱਬਾਸ ਜ਼ਫਰ ਦੀ ਆਉਣ ਵਾਲੀ ਫਿਲਮ ਅਗਲੇ ਸਾਲ ਮਾਰਚ ਵਿੱਚ ਹੋਵੇਗੀ ਰਿਲੀਜ਼

15 minutes ago
ਇੰਡੀਆ ਬਲਾਕ ਦੀ ਅਹਿਮ ਮੀਟਿੰਗ ਥੋੜ੍ਹੀ ਦੇਰ ‘ਚ 

ਇੰਡੀਆ ਬਲਾਕ ਦੀ ਅਹਿਮ ਮੀਟਿੰਗ ਥੋੜ੍ਹੀ ਦੇਰ ‘ਚ 

26 minutes ago
ਸਫਾਈ ਸੇਵਕਾਂ ਵੱਲੋਂ 30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ

ਸਫਾਈ ਸੇਵਕਾਂ ਵੱਲੋਂ 30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ

39 minutes ago
NCW ਮੁਖੀ ਵਿਜਯਾ ਰਹਿਤਕਰ ਨੇ ਮਿਸ਼ਨ ਪੋਸ਼ਣ 2.0 ਦੀ ਮਹੱਤਤਾ ਨੂੰ ਕੀਤਾ ਉਜਾਗਰ

NCW ਮੁਖੀ ਵਿਜਯਾ ਰਹਿਤਕਰ ਨੇ ਮਿਸ਼ਨ ਪੋਸ਼ਣ 2.0 ਦੀ ਮਹੱਤਤਾ ਨੂੰ ਕੀਤਾ ਉਜਾਗਰ

2 hours ago
 Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

 Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

2 hours ago
ਨੇਪਾਲ ਵਿੱਚ ਭਾਰਤ ਦੁਆਰਾ ਫੰਡ ਪ੍ਰਾਪਤ ਨਵੀਂ ਕਾਲਜ ਇਮਾਰਤ ਦਾ ਉਦਘਾਟਨ

ਨੇਪਾਲ ਵਿੱਚ ਭਾਰਤ ਦੁਆਰਾ ਫੰਡ ਪ੍ਰਾਪਤ ਨਵੀਂ ਕਾਲਜ ਇਮਾਰਤ ਦਾ ਉਦਘਾਟਨ

2 hours ago
ਅੱਜ ਲੋਕ ਸਭਾ ਵਿੱਚ ਸਰਕਾਰ ਪੇਪਰ ਲੀਕ ਅਤੇ ਪ੍ਰੀਖਿਆਵਾਂ ਵਿੱਚ ਗੜਬੜੀ ਨੂੰ ਰੋਕਣ ਲਈ ਜਨਤਕ ਪ੍ਰੀਖਿਆ ਸੋਧ ਬਿੱਲ ਕਰੇਗੀ ਪੇਸ਼

ਅੱਜ ਲੋਕ ਸਭਾ ਵਿੱਚ ਸਰਕਾਰ ਪੇਪਰ ਲੀਕ ਅਤੇ ਪ੍ਰੀਖਿਆਵਾਂ ਵਿੱਚ ਗੜਬੜੀ ਨੂੰ ਰੋਕਣ ਲਈ ਜਨਤਕ ਪ੍ਰੀਖਿਆ ਸੋਧ ਬਿੱਲ ਕਰੇਗੀ ਪੇਸ਼

2 hours ago
Bhopal : ਅੱਜ ਤੋਂ ਸ਼ੁਰੂ ਹੋਣਗੇ ਪੀਐਮ-ਈਬੱਸ ਸੇਵਾ ਤਹਿਤ ਇਲੈਕਟ੍ਰਿਕ ਬੱਸਾਂ ਦੇ ਮੁਫ਼ਤ ਯਾਤਰੀ ਟਰਾਇਲ

Bhopal : ਅੱਜ ਤੋਂ ਸ਼ੁਰੂ ਹੋਣਗੇ ਪੀਐਮ-ਈਬੱਸ ਸੇਵਾ ਤਹਿਤ ਇਲੈਕਟ੍ਰਿਕ ਬੱਸਾਂ ਦੇ ਮੁਫ਼ਤ ਯਾਤਰੀ ਟਰਾਇਲ

3 hours ago
ਜਯੋਤਿਰਮਈ ਨਾਇਕ ਨੇ ਜਿੱਤਿਆ ‘ਇੰਡੀਅਨ ਆਈਡਲ 16’ ਦਾ ਖਿਤਾਬ 

ਜਯੋਤਿਰਮਈ ਨਾਇਕ ਨੇ ਜਿੱਤਿਆ ‘ਇੰਡੀਅਨ ਆਈਡਲ 16’ ਦਾ ਖਿਤਾਬ 

3 hours ago
ਕ੍ਰਿਕਟਰ ਅਰਸ਼ਦੀਪ ਸਿੰਘ ਨੇ ਇੰਸਟਾਗ੍ਰਾਮ ‘ਤੇ ਸਮਰੀਨ ਨਾਲ ਫੋਟੋਆਂ ਕੀਤੀਆਂ ਸਾਂਝੀਆਂ 

ਕ੍ਰਿਕਟਰ ਅਰਸ਼ਦੀਪ ਸਿੰਘ ਨੇ ਇੰਸਟਾਗ੍ਰਾਮ ‘ਤੇ ਸਮਰੀਨ ਨਾਲ ਫੋਟੋਆਂ ਕੀਤੀਆਂ ਸਾਂਝੀਆਂ 

3 hours ago
Hindi News
English News
Monday, July 27, 2026
No Result
View All Result
31 °c
Chandigarh
29 ° Tue
29 ° Wed
27 ° Thu
27 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਅੱਜ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੂੰ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

July 27, 2026
in ਖਬਰਾਂ, ਪੰਜਾਬ, ਬ੍ਰੇਕਿੰਗ ਨਿਊਜ਼
ਅੱਜ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੂੰ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

ਅੱਜ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੂੰ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

ਚੰਡੀਗੜ੍ਹ, 27 ਜੁਲਾਈ (ਵਿਸ਼ਵ ਵਾਰਤਾ):- ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ਪਦਮਸ਼੍ਰੀ ਡਾ. ਰਤਨ ਸਿੰਘ ਜੱਗੀ ਮੈਮੋਰੀਅਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਮਾਗਮ ਵਿੱਚ ਪਹਿਲੇ ਡਾ ਰਤਨ ਸਿੰਘ ਜੱਗੀ ਯਾਦਗਾਰੀ ਸਨਮਾਨ ਨਾਲ ਸਾਬਕਾ ਸੰਸਦ ਮੈਂਬਰ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ ਤਰਲੋਚਨ ਸਿੰਘ ਨੂੰ ਸਨਮਾਨਿਆ ਜਾਵੇਗਾ, ਜਿਸ ਵਿਚ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ, ਦੁਸ਼ਾਲਾ ਤੇ ਸਨਮਾਨ ਚਿੰਨ੍ਹ ਭੇਟਾ ਕੀਤਾ ਜਾਵੇਗਾ।

ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿਖੇ ਅੱਜ 27 ਜੁਲਾਈ ਨੂੰ ਸ਼ਾਮ ਸਾਢੇ ਪੰਜ ਵਜੇ ਪਦਮਸ਼੍ਰੀ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਅਤੇ ਡਾ. ਰਤਨ ਸਿੰਘ ਜੱਗੀ ਓਪਨ ਏਅਰ ਥਿਏਟਰ ਦਾ ਉਦਘਾਟਨੀ ਸਮਾਰੋਹ ਹੋਵੇਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।

ਸ. ਤਰਲੋਚਨ ਸਿੰਘ, ਘੱਟ ਗਿਣਤੀਆਂ, ਧਰਮ, ਸਮਾਜ ਤੇ ਸੱਭਿਆਚਾਰ ਨੂੰ ਸਮਰਪਿਤ ਉਹ ਸ਼ਖਸੀਅਤ ਹਨ ਜਿਨ੍ਹਾਂ ਆਪਣੀ ਮਿਹਨਤ, ਦੂਰਦਰਸ਼ੀ ਤੇ ਦੂਰਅੰਦੇਸ਼ੀ ਸੋਚ, ਨਿਰਪੱਖ ਪ੍ਰਸ਼ਾਸਨ ਅਤੇ ਮਨੁੱਖਤਾ ਦੀ ਸੇਵਾ ਰਾਹੀਂ ਭਾਰਤ ਦੇ ਜਨ-ਜੀਵਨ ਵਿੱਚ ਵਿਲੱਖਣ ਸਥਾਨ ਬਣਾਇਆ ਹੈ।

ਦੇਸ਼ ਦੀ ਵੰਡ ਦੇ ਦੁੱਖਾਂ ਨੂੰ ਆਪਣੇ ਬਚਪਨ ਵਿੱਚ ਸਹਿਣ ਤੋਂ ਬਾਅਦ ਵੀ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ, ਸਗੋਂ ਸਿੱਖਿਆ, ਸੇਵਾ ਅਤੇ ਸਮਾਜਿਕ ਸਮਰਪਣ ਨੂੰ ਆਪਣੇ ਜੀਵਨ ਦਾ ਮੂਲ ਮੰਤਰ ਬਣਾਇਆ। ਉਹ ਅਰਥ ਸ਼ਾਸਤਰ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਲੋਕ ਸੇਵਾ ਵਿੱਚ ਆਏ ਅਤੇ ਆਪਣੇ ਲੰਬੇ ਪ੍ਰਸ਼ਾਸਨਿਕ ਅਤੇ ਜਨਤਕ ਜੀਵਨ ਦੌਰਾਨ ਹਰ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਇਆ।

ਸ. ਤਰਲੋਚਨ ਸਿੰਘ ਨੇ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਸੈਰ-ਸਪਾਟਾ ਅਤੇ ਸੱਭਿਆਚਾਰ ਵਿਭਾਗ ਸਮੇਤ ਕਈ ਮਹੱਤਵਪੂਰਨ ਅਹੁਦਿਆਂ ‘ਤੇ ਸੇਵਾ ਨਿਭਾਈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਦਫ਼ਤਰ ਤੱਕ ਆਪਣੀਆਂ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਉਪ-ਚੇਅਰਮੈਨ ਅਤੇ ਫੇਰ ਚੇਅਰਮੈਨ ਵਜੋਂ ਸੇਵਾਵਾਂ ਨਿਭਾਉਂਦਿਆਂ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ, ਧਾਰਮਿਕ ਸਦਭਾਵਨਾ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਯੋਗਦਾਨ ਦਿੱਤਾ।

ਸ. ਤਰਲੋਚਨ ਸਿੰਘ ਰਾਜ ਸਭਾ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਅਤੇ ਸੰਸਦ ਦੇ ਉਪਰਲੇ ਸਦਨ ਵਿੱਚ ਲੋਕ-ਹਿੱਤ ਦੇ ਅਨੇਕਾਂ ਮੁੱਦੇ ਪ੍ਰਭਾਵਸ਼ਾਲੀ ਢੰਗ ਨਾਲ ਉਠਾਏ। ਹਾਲਾਂਕਿ ਉਹ ਰਾਜ ਸਭਾ ਵਿੱਚ ਹਰਿਆਣਾ ਤੋਂ ਚੁਣੇ ਗਏ ਸਨ ਪ੍ਰੰਤੂ ਉਨ੍ਹਾਂ ਆਪਣੇ ਛੇ ਸਾਲ ਦੇ ਕਾਰਜਕਾਲ ਦੌਰਾਨ ਸਮੁੱਚੀ ਦੁਨੀਆਂ ਵਿੱਚ ਵਸਦੇ ਸਿੱਖਾਂ ਤੇ ਪੰਜਾਬੀਆਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਘੱਟ ਗਿਣਤੀਆਂ ਦੇ ਹੱਕਾਂ, ਪੰਜਾਬੀ ਭਾਸ਼ਾ, ਸਿੱਖ ਵਿਰਾਸਤ, ਰਾਸ਼ਟਰੀ ਏਕਤਾ ਅਤੇ ਸਮਾਜਿਕ ਨਿਆਂ ਨਾਲ ਜੁੜੇ ਵਿਸ਼ਿਆਂ ‘ਤੇ ਨਿਰੰਤਰ ਪਹਿਰਾ ਦਿੱਤਾ।

ਸ. ਤਰਲੋਚਨ ਸਿੰਘ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵੀ ਰਹੇ ਜਿੱਥੇ ਉਨ੍ਹਾਂ ਸਿਹਤਮੰਦ ਸਮਾਜ ਸਿਰਜਣ ਵਿੱਚ ਖੇਡਾਂ ਦੀ ਪ੍ਰਫੁੱਲਤਾ ਲਈ ਵਡੇਰਾ ਯੋਗਦਾਨ ਪਾਇਆ। ਓਲੰਪਿਕ, ਏਸ਼ੀਆ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਖੇਡ ਦਲ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਉਣ ਤੋਂ ਇਲਾਵਾ ਦੇਸ਼ ਅੰਦਰ ਹੋਈਆਂ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦੀ ਸਫਲ ਮੇਜ਼ਬਾਨੀ ਵਿੱਚ ਵੱਡਾ ਰੋਲ ਨਿਭਾਇਆ।

ਸ. ਤਰਲੋਚਨ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਭਾਰਤ ਸਰਕਾਰ ਵੱਲੋਂ ਸਾਲ 2021 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

Tags: Breaking news in PunjabiLatest News In PunjabiMANSAMansa Newspunjab newsPunjab news in Punjabitop headlines in Punjabi
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ

by Navjot
July 27, 2026
0

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ ਢਾਕਾ, 27 ਜੁਲਾਈ...

ਫਿਲਮ ‘ਨਿਊਟਨ’ਜ਼ ਥਰਡ ਲਾਅ’ ਦਾ ਟ੍ਰੇਲਰ ਰਿਲੀਜ਼

ਫਿਲਮ ‘ਨਿਊਟਨ’ਜ਼ ਥਰਡ ਲਾਅ’ ਦਾ ਟ੍ਰੇਲਰ ਰਿਲੀਜ਼

by Navjot
July 27, 2026
0

ਫਿਲਮ 'ਨਿਊਟਨ'ਜ਼ ਥਰਡ ਲਾਅ' ਦਾ ਟ੍ਰੇਲਰ ਰਿਲੀਜ਼ ਹੈਦਰਾਬਾਦ, 27 ਜੁਲਾਈ (ਵਿਸ਼ਵ ਵਾਰਤਾ) ਨਿਰਦੇਸ਼ਕ ਰਾਜੇਸ਼ ਕਰਨ ਦੀ ਬੇਸਬਰੀ ਨਾਲ ਉਡੀਕੀ ਜਾ...

ਅਲੀ ਅੱਬਾਸ ਜ਼ਫਰ ਦੀ ਆਉਣ ਵਾਲੀ ਫਿਲਮ ਅਗਲੇ ਸਾਲ ਮਾਰਚ ਵਿੱਚ ਹੋਵੇਗੀ ਰਿਲੀਜ਼

ਅਲੀ ਅੱਬਾਸ ਜ਼ਫਰ ਦੀ ਆਉਣ ਵਾਲੀ ਫਿਲਮ ਅਗਲੇ ਸਾਲ ਮਾਰਚ ਵਿੱਚ ਹੋਵੇਗੀ ਰਿਲੀਜ਼

by Navjot
July 27, 2026
0

ਅਲੀ ਅੱਬਾਸ ਜ਼ਫਰ ਦੀ ਆਉਣ ਵਾਲੀ ਫਿਲਮ ਅਗਲੇ ਸਾਲ ਮਾਰਚ ਵਿੱਚ ਹੋਵੇਗੀ ਰਿਲੀਜ਼ ਫਿਲਮ ਵਿੱਚ ਅਹਾਨ ਪਾਂਡੇ, ਸ਼ਰਵਰੀ ਅਤੇ ਬੌਬੀ...

ਇੰਡੀਆ ਬਲਾਕ ਦੀ ਅਹਿਮ ਮੀਟਿੰਗ ਥੋੜ੍ਹੀ ਦੇਰ ‘ਚ 

ਇੰਡੀਆ ਬਲਾਕ ਦੀ ਅਹਿਮ ਮੀਟਿੰਗ ਥੋੜ੍ਹੀ ਦੇਰ ‘ਚ 

by Navjot
July 27, 2026
0

ਇੰਡੀਆ ਬਲਾਕ ਦੀ ਅਹਿਮ ਮੀਟਿੰਗ ਥੋੜ੍ਹੀ ਦੇਰ ‘ਚ    ਚੰਡੀਗੜ੍ਹ, 27 ਜੁਲਾਈ(ਵਿਸ਼ਵ ਵਾਰਤਾ) ਸੰਸਦ ਸੋਮਵਾਰ ਨੂੰ ਹੰਗਾਮੇਦਾਰ ਰਹਿਣ ਵਾਲੀ ਹੈ। ਸੈਸ਼ਨ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ

by Navjot
July 27, 2026
0

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ ਢਾਕਾ, 27 ਜੁਲਾਈ...

Most Popular

Breaking: ਕੈਨੇਡਾ ‘ਚ ਦੋ ਪੰਜਾਬੀ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ

Breaking: ਕੈਨੇਡਾ ‘ਚ ਦੋ ਪੰਜਾਬੀ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ

by Ranjit Singh
3 weeks ago
0

Breaking: ਕੈਨੇਡਾ 'ਚ ਦੋ ਪੰਜਾਬੀ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਚੰਡੀਗੜ੍ਹ, 7 ਜੁਲਾਈ (ਵਿਸ਼ਵ ਵਾਰਤਾ) –ਕੈਨੇਡਾ ਦੇ ਮਾਂਟਰੀਅਲ ਵਿੱਚ ਸਥਿਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 