IND W vs ENG W: ਭਾਰਤੀ ਮਹਿਲਾ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਮੇਜ਼ਬਾਨ ਇੰਗਲੈਂਡ ‘ਤੇ ਬਣਾਈ ਅਹਿਮ ਬੜ੍ਹਤ
ਨਵੀ ਦਿੱਲੀ, 11 ਜੁਲਾਈ (ਵਿਸ਼ਵ ਵਾਰਤਾ): ਭਾਰਤ ਅਤੇ ਇੰਗਲੈਂਡ ਦੀ ਮਹਿਲਾ ਟੀਮ ਵਿਚਾਲੇ ਲਾਰਡਜ਼ ਦੇ ਸਟੇਡੀਅਮ ਵਿੱਚ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਮੁਕਾਬਲੇ ਦੇ ਦੂਜੇ ਦਿਨ ਮੇਜ਼ਬਾਨ ਇੰਗਲੈਂਡ ਨੂੰ ਉਸਦੀ ਪਹਿਲੀ ਪਾਰੀ ਵਿੱਚ ਸਿਰਫ਼ 170 ਦੌੜਾਂ ‘ਤੇ ਸਮੇਟਣ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲਾਰਡਜ਼ ਵਿੱਚ ਜਾਰੀ ਇੱਕਮਾਤਰ ਟੈਸਟ ਮੈਚ ਵਿੱਚ 115 ਦੌੜਾਂ ਦੀ ਅਹਿਮ ਬੜ੍ਹਤ ਹਾਸਲ ਕਰ ਲਈ ਹੈ।
ਇੰਗਲੈਂਡ ਨੂੰ ਸਸਤੇ ਵਿੱਚ ਸਮੇਟਣ ਵਿੱਚ ਤੇਜ਼ ਗੇਂਦਬਾਜ਼ ਕ੍ਰਾਂਤੀ ਗੌੜ ਦਾ ਅਹਿਮ ਯੋਗਦਾਨ ਰਿਹਾ, ਜਿਨ੍ਹਾਂ ਨੇ ਪੰਜ ਵਿਕਟਾਂ ਹਾਸਲ ਕੀਤੀਆਂ।ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 285 ਦੌੜਾਂ ਬਣਾਈਆਂ। ਭਾਰਤ ਨੇ 37 ਦੇ ਸਕੋਰ ਤੱਕ 2 ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਸਿਮ੍ਰਤੀ ਮੰਧਾਨਾ ਨੇ ਜੇਮੀਮਾ ਰੌਡਰਿਗਜ਼ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਸੰਭਾਲਿਆ।
ਰੌਡਰਿਗਜ਼ 38 ਗੇਂਦਾਂ ਵਿੱਚ 5 ਚੌਕਿਆਂ ਦੀ ਮਦਦ ਨਾਲ 35 ਦੌੜਾਂ ਬਣਾ ਕੇ ਪਵੇਲੀਅਨ ਪਰਤੀ, ਜਿਸ ਤੋਂ ਬਾਅਦ ਮੰਧਾਨਾ ਨੇ ਕਪਤਾਨ ਹਰਮਨਪ੍ਰੀਤ ਕੌਰ ਨਾਲ ਚੌਥੀ ਵਿਕਟ ਲਈ 89 ਦੌੜਾਂ ਜੋੜੀਆਂ। ਮੰਧਾਨਾ ਨੇ 11 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 83 ਦੌੜਾਂ ਬਣਾਈਆਂ, ਜਦਕਿ ਕੌਰ ਨੇ ਟੀਮ ਦੇ ਖਾਤੇ ਵਿੱਚ 58 ਦੌੜਾਂ ਦਾ ਯੋਗਦਾਨ ਪਾਇਆ। ਇਹਨਾਂ ਤੋਂ ਇਲਾਵਾ, ਦੀਪਤੀ ਸ਼ਰਮਾ ਨੇ 57 ਦੌੜਾਂ ਜੋੜੀਆਂ।
ਮੇਜ਼ਬਾਨ ਖੇਮੇ ਵੱਲੋਂ ਸੋਫੀ ਐਕਲੇਸਟੋਨ ਨੇ ਸਭ ਤੋਂ ਵੱਧ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਲੌਰੇਨ ਫਿਲਰ, ਈਸੀ ਵੋਂਗ ਅਤੇ ਮੈਡੀ ਵਿਲੀਅਰਜ਼ ਨੇ 2-2 ਵਿਕਟਾਂ ਲਈਆਂ। ਲੌਰੇਨ ਬੈੱਲ ਨੇ 1 ਵਿਕਟ ਝਟਕਾਈ।ਇਸਦੇ ਜਵਾਬ ਵਿੱਚ ਇੰਗਲਿਸ਼ ਟੀਮ ਆਪਣੀ ਪਹਿਲੀ ਪਾਰੀ ਵਿੱਚ ਸਿਰਫ਼ 59.1 ਓਵਰਾਂ ‘ਚ 170 ਦੌੜਾਂ ‘ਤੇ ਢੇਰ ਹੋ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























