Wimbledon : ਜੈਨਿਕ ਸਿੰਨਰ ਨੇ ਜੋਕੋਵਿਚ ਨੂੰ ਹਰਾ ਕੇ ਕੀਤਾ ਫਾਈਨਲ ਵਿੱਚ ਪ੍ਰਵੇਸ਼
ਲੰਡਨ, 11 ਜੁਲਾਈ (ਵਿਸ਼ਵ ਵਾਰਤਾ) ਵਿਸ਼ਵ ਦੇ ਨੰਬਰ 1 ਅਤੇ ਮੌਜੂਦਾ ਚੈਂਪੀਅਨ ਜੈਨਿਕ ਸਿੰਨਰ ਨੇ ਸ਼ੁੱਕਰਵਾਰ ਨੂੰ ਲੰਡਨ ਦੇ ਸੈਂਟਰ ਕੋਰਟ ਵਿੱਚ ਪੁਰਸ਼ ਸਿੰਗਲਜ਼ ਸੈਮੀਫਾਈਨਲ ਵਿੱਚ ਸੱਤ ਵਾਰ ਦੇ ਜੇਤੂ ਨੋਵਾਕ ਜੋਕੋਵਿਚ ਨੂੰ 6-4, 6-4, 6-4 ਨਾਲ ਹਰਾਇਆ, ਸਿੱਧੇ ਸੈੱਟਾਂ ਦੀ ਪ੍ਰਭਾਵਸ਼ਾਲੀ ਜਿੱਤ ਨਾਲ ਵਿੰਬਲਡਨ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।
39 ਸਾਲਾ ਟੈਨਿਸ ਦਿੱਗਜ ਨੋਵਾਕ ਜੋਕੋਵਿਚ ਦਾ 25ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਉਹ ਵਿੰਬਲਡਨ ਸੈਮੀਫਾਈਨਲ ਵਿੱਚ ਸਿੱਧੇ ਸੈੱਟਾਂ ਵਿੱਚ ਆਪਣੇ ਤੋਂ ਜੈਨਿਕ ਸਿਨਰ ਤੋਂ ਹਾਰ ਗਿਆ। ਦੱਸਣਯੋਗ ਹੈ ਕਿ ਸਰਬੀਆ ਦੇ ਜੋਕੋਵਿਚ ਨੇ ਆਖਰੀ ਵਾਰ ਤਿੰਨ ਸਾਲ ਪਹਿਲਾਂ 2023 ਵਿੱਚ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਸੀ, ਜਦੋਂ ਉਹ ਯੂਐਸ ਓਪਨ ਚੈਂਪੀਅਨ ਬਣ ਕੇ ਉਭਰਿਆ ਸੀ।
ਖੇਡੇ ਗਏ ਮੁਕਾਬਲੇ ਵਿੱਚ ਸਿੰਨਰ ਨੇ ਸ਼ੁਰੂ ਤੋਂ ਹੀ ਇੱਕ ਸ਼ਕਤੀਸ਼ਾਲੀ ਅਤੇ ਸਟੀਕ ਸਰਵਿੰਗ ਪ੍ਰਦਰਸ਼ਨ ਨਾਲ ਮੁਕਾਬਲੇ ਨੂੰ ਕੰਟਰੋਲ ਕੀਤਾ। ਗੌਰਤਲਬ ਹੈ ਕਿ ਉਹ ਲਗਾਤਾਰ ਦੂਜੇ ਸਾਲ ਫਾਈਨਲ ਵਿੱਚ ਪਹੁੰਚਿਆ ਹੈ। ਵਿਸ਼ਵ ਦੇ ਨੰਬਰ 1 ਸਿਨਰ ਨੇ ਪਿਛਲੇ ਸਾਲ ਸਪੇਨ ਦੇ ਕਾਰਲੋਸ ਅਲਕਾਰਾਜ਼ ਨੂੰ ਹਰਾਇਆ ਸੀ। ਇਸ ਵਾਰ, ਸਿਨਰ ਐਤਵਾਰ ਨੂੰ ਫਾਈਨਲ ਵਿੱਚ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨਾਲ ਭਿੜੇਗਾ।






















