Entertainment: ਇੰਸਟਾਗ੍ਰਾਮ ਇੰਫਲੂਐਂਸਰ ‘ਭਾਬੀ ਚੁੰਮੇਵਾਲੀ’ ਨੂੰ ਮਿਲੀ ਜ਼ਮਾਨਤ
ਚੰਡੀਗੜ੍ਹ, 11 ਜੁਲਾਈ (ਵਿਸ਼ਵ ਵਾਰਤਾ): ਪੰਜਾਬ ਦੀ ਇੰਸਟਾਗ੍ਰਾਮ ਇੰਫਲੂਐਂਸਰ ‘ਭਾਬੀ ਚੁੰਮੇਵਾਲੀ’ ਰਣਜੀਤ ਕੌਰ ਅਤੇ ਉਸਦੇ ਪਤੀ ਵਿਰੁੱਧ ਲੁਧਿਆਣਾ ਵਿੱਚ ਦਰਜ ਐਫਆਈਆਰ ਮਾਮਲੇ ‘ਚ ਜ਼ਮਾਨਤ ਮਿਲ ਗਈ ਹੈ। ਇਸ ਦਾ ਦਾਅਵਾ ਖੁਦ ਭਾਬੀ ਚੁੰਮੇਵਾਲੀ (ਰਣਜੀਤ ਕੌਰ) ਨੇ ਕੀਤਾ ਹੈ। ਜ਼ਮਾਨਤ ਤੋਂ ਬਾਅਦ, ਭਾਬੀ ਰਣਜੀਤ ਨੇ ਇੱਕ ਨਵਾਂ ਵੀਡੀਓ ਜਾਰੀ ਕੀਤਾ ਅਤੇ ਕਿਹਾ ਕਿ ਇੱਕ ਨਿਹੰਗ ਵੱਲੋਂ ਉਸ ਵਿਰੁੱਧ ਐਫਆਈਆਰ ਦਰਜ ਕਰਵਾਉਣ ਤੋਂ ਬਾਅਦ ਅਦਾਲਤ ਵੱਲੋਂ ਉਸਨੂੰ ਜ਼ਮਾਨਤ ਮਿਲ ਗਈ ਹੈ।
ਆਪਣੇ ਪਤੀ ਨਾਲ ਵੀਡੀਓ ਵਿੱਚ, ਰਣਜੀਤ ਕਹਿੰਦੀ ਹੈ, “ਹਾਂ, ਸਾਨੂੰ ਜ਼ਮਾਨਤ ਮਿਲ ਗਈ ਹੈ। ਅਸੀਂ ਭੱਜਣ ਵਾਲੇ ਨਹੀਂ ਹਾਂ, ਨਾ ਹੀ ਅਸੀਂ ਘਰੋਂ ਨਿਕਲੇ ਹਾਂ। ਇਹ ਸਭ ਸਿਰਫ਼ ਇੱਕ ਅਫਵਾਹ ਹੈ।”
ਦੱਸ ਦਈਏ ਕਿ ਲੁਧਿਆਣਾ ਵਿੱਚ ਰਣਜੀਤ ਕੌਰ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਐਫਆਈਆਰ ਦਰਜ ਕੀਤੀ ਗਈ ਸੀ। ਉਸਦੇ ਪਤੀ, ਜ਼ਿੰਦਾ ਹੰਸ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਹ ਮਾਮਲਾ ਇੱਕ ਨਿਹੰਗ ਵੱਲੋਂ ਦਰਜ ਕਰਵਾਇਆ ਗਿਆ ਸੀ। ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸੋਸ਼ਲ ਮੀਡੀਆ ‘ਤੇ ਅਸ਼ਲੀਲ ਸਮੱਗਰੀ ਫੈਲਾਈ ਜਾ ਰਹੀ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਅਜਿਹੀ ਸਮੱਗਰੀ ਦਾ ਸਮਾਜ, ਖ਼ਾਸ ਕਰਕੇ ਨੌਜਵਾਨਾਂ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























