ਮੁੰਬਈ, 20 ਮਈ – ਲੋਕ ਸਭਾ ਚੋਣਾਂ ਤੋਂ ਬਾਅਦ ਐਗਜ਼ਿਟ ਪੋਲ ਤੋਂ ਬਾਅਦ ਸ਼ੇਅਰ ਬਾਜਾਰ ਵਿਚ ਵੱਡਾ ਉਛਾਲ ਦੇਖਣ ਨੂੰ ਮਿਲਿਆ। ਸੈਂਸੈਕਸ ਅੱਜ 1421.90 ਅੰਕਾਂ ਦੇ ਉਛਾਲ ਨਾਲ 39,352.67 ਅੰਕਾਂ ਉਤੇ ਪਹੁੰਚ ਗਿਆ।
ਇਸ ਤੋਂ ਇਲਾਵਾ ਨਿਫਟੀ ਵਿਚ 421.10 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਤੇ ਇਹ 11,828.25 ਅੰਕਾਂ ਉਤੇ ਬੰਦ ਹੋਇਆ।