Women’s T20 World Cup ; ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਅੱਜ ਖੇੇਡੇ ਜਾਣਗੇ ਤਿੰਨ ਮੁਕਾਬਲੇ ; ਪਹਿਲਾ ਮੈਚ ਆਸਟ੍ਰੇਲੀਆ ਅਤੇ ਨੀਦਰਲੈਂਡ ਵਿਚਾਲੇ
ਚੰਡੀਗੜ੍ਹ, 20ਜੂਨ (ਵਿਸ਼ਵ ਵਾਰਤਾ) ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਅੱਜ ਤਿੰਨ ਮੈਚ ਖੇਡੇ ਜਾਣਗੇ। ਪਹਿਲਾ ਮੈਚ ਆਸਟ੍ਰੇਲੀਆ ਅਤੇ ਨੀਦਰਲੈਂਡਜ਼ ਵਿਚਕਾਰ ਹੋਵੇਗਾ। ਆਸਟ੍ਰੇਲੀਆ ਨੇ ਆਪਣੇ ਦੋਵੇਂ ਪਿਛਲੇ ਮੈਚ ਜਿੱਤੇ ਹਨ ,ਜੇਕਰ ਟੀਮ ਅੱਜ ਜਿੱਤ ਜਾਂਦੀ ਹੈ ਤਾਂ ਉਹ ਤੀਜੀ ਜਿੱਤ ਨਾਲ ਭਾਰਤ ਨੂੰ ਪਛਾੜ ਕੇ ਗਰੁੱਪ ਏ ਵਿੱਚ ਸਿਖਰਲਾ ਸਥਾਨ ਹਾਸਲ ਕਰ ਲਵੇਗੀ। ਇਹ ਮੈਚ ਸਾਊਥੈਂਪਟਨ ਵਿੱਚ ਦੁਪਹਿਰ 3 ਵਜੇ ਸ਼ੁਰੂ ਹੋਵੇਗਾ।
ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਕਾਰ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਪਾਕਿਸਤਾਨ ਹੁਣ ਤੱਕ ਆਪਣੇ ਦੋਵੇਂ ਮੈਚ ਹਾਰ ਚੁੱਕਾ ਹੈ, ਜਦੋਂ ਕਿ ਬੰਗਲਾਦੇਸ਼ ਨੇ ਦੋ ਮੈਚਾਂ ਵਿੱਚੋਂ 2 ਅੰਕ ਪ੍ਰਾਪਤ ਕੀਤੇ ਹਨ। ਦੋਵਾਂ ਟੀਮਾਂ ਲਈ ਜਿੱਤ ਬਹੁਤ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਤੀਜਾ ਮੈਚ ਗਰੁੱਪ ਬੀ ਦੇ ਮੋਹਰੀ ਇੰਗਲੈਂਡ ਅਤੇ ਸਕਾਟਲੈਂਡ ਵਿਚਕਾਰ ਰਾਤ 11 ਵਜੇ ਤੋਂ ਖੇਡਿਆ ਜਾਵੇਗਾ।























