• Latest
  • Trending
ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ: ਅਰਵਿੰਦ ਕੇਜਰੀਵਾਲ

ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ: ਅਰਵਿੰਦ ਕੇਜਰੀਵਾਲ

3 months ago
WPL 2027 ਦਾ 14 ਜਨਵਰੀ ਨੂੰ ਹੋਵੇਗਾ ਆਗਾਜ਼ ; ਨਿਲਾਮੀ 28 ਅਕਤੂਬਰ ਨੂੰ ਕੋਚੀ ਵਿਖੇ 

WPL 2027 ਦਾ 14 ਜਨਵਰੀ ਨੂੰ ਹੋਵੇਗਾ ਆਗਾਜ਼ ; ਨਿਲਾਮੀ 28 ਅਕਤੂਬਰ ਨੂੰ ਕੋਚੀ ਵਿਖੇ 

2 minutes ago
ਦਿੱਗਜ ਅਦਾਕਾਰ ਅਨੰਤ ਨਾਗ ਨੂੰ ਮਿਲੇਗਾ 2024 ਦਾ ਦਾਦਾਸਾਹਿਬ ਫਾਲਕੇ ਅਵਾਰਡ ; 300 ਤੋਂ ਵੱਧ ਫਿਲਮਾਂ ਵਿੱਚ ਕਰ ਚੁੱਕੇ ਨੇ ਕੰਮ ,ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

ਦਿੱਗਜ ਅਦਾਕਾਰ ਅਨੰਤ ਨਾਗ ਨੂੰ ਮਿਲੇਗਾ 2024 ਦਾ ਦਾਦਾਸਾਹਿਬ ਫਾਲਕੇ ਅਵਾਰਡ ; 300 ਤੋਂ ਵੱਧ ਫਿਲਮਾਂ ਵਿੱਚ ਕਰ ਚੁੱਕੇ ਨੇ ਕੰਮ ,ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

2 hours ago
ਨੇਪਾਲ ਦੇ ਵਿੱਤ ਮੰਤਰੀ ਕੱਲ੍ਹ ਤੋਂ ਭਾਰਤ ਦਾ ਦੌਰੇ ‘ਤੇ 

ਨੇਪਾਲ ਦੇ ਵਿੱਤ ਮੰਤਰੀ ਕੱਲ੍ਹ ਤੋਂ ਭਾਰਤ ਦਾ ਦੌਰੇ ‘ਤੇ 

2 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

2 hours ago
ਐਕਸ਼ਨ-ਮਨੋਰੰਜਕ ਫਿਲਮ ‘ਦਿ ਪੈਰਾਡਾਈਜ਼’ ਨੂੰ ‘A’ ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ  

ਐਕਸ਼ਨ-ਮਨੋਰੰਜਕ ਫਿਲਮ ‘ਦਿ ਪੈਰਾਡਾਈਜ਼’ ਨੂੰ ‘A’ ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ  

3 hours ago
ਭਾਰਤ ਅਤੇ ਅਮਰੀਕਾ ਊਰਜਾ ਸੁਰੱਖਿਆ ਭਾਈਵਾਲੀ ਨੂੰ ਮਜ਼ਬੂਤ ​​ਕਰਨ ਲਈ ਸਹਿਮਤ

ਭਾਰਤ ਅਤੇ ਅਮਰੀਕਾ ਊਰਜਾ ਸੁਰੱਖਿਆ ਭਾਈਵਾਲੀ ਨੂੰ ਮਜ਼ਬੂਤ ​​ਕਰਨ ਲਈ ਸਹਿਮਤ

3 hours ago
ਸਰਕਾਰ ਨੇ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਨੂੰ ‘ਅੱਤਵਾਦੀ ਸੰਗਠਨ’ ਐਲਾਨਿਆ

ਸਰਕਾਰ ਨੇ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਨੂੰ ‘ਅੱਤਵਾਦੀ ਸੰਗਠਨ’ ਐਲਾਨਿਆ

4 hours ago
ਪੰਜਾਬ ਵਿੱਚ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਐਲਾਨ ; ਮੰਗਾਂ ਨਾ ਮੰਨੇ ਜਾਣ ‘ਤੇ ਰੇਲਵੇ ਟਰੈਕਾਂ ‘ਤੇ ਡਟਣਗੇ ਕਿਸਾਨ

ਪੰਜਾਬ ਵਿੱਚ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਐਲਾਨ ; ਮੰਗਾਂ ਨਾ ਮੰਨੇ ਜਾਣ ‘ਤੇ ਰੇਲਵੇ ਟਰੈਕਾਂ ‘ਤੇ ਡਟਣਗੇ ਕਿਸਾਨ

4 hours ago
ਬੰਗਲਾਦੇਸ਼ ਵਿੱਚ ਖਸਰੇ ਦੇ ਪ੍ਰਕੋਪ ਕਾਰਨ 6 ਮਹੀਨਿਆਂ ਵਿੱਚ 1,000 ਤੋਂ ਵੱਧ ਮੌਤਾਂ ; ਟੀਕਾਕਰਨ ਵਿੱਚ ਕਮੀਆਂ ਬਰਕਰਾਰ: ਰਿਪੋਰਟ

ਬੰਗਲਾਦੇਸ਼ ਵਿੱਚ ਖਸਰੇ ਦੇ ਪ੍ਰਕੋਪ ਕਾਰਨ 6 ਮਹੀਨਿਆਂ ਵਿੱਚ 1,000 ਤੋਂ ਵੱਧ ਮੌਤਾਂ ; ਟੀਕਾਕਰਨ ਵਿੱਚ ਕਮੀਆਂ ਬਰਕਰਾਰ: ਰਿਪੋਰਟ

4 hours ago
ਮੁੱਖ ਮੰਤਰੀ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਬਿਕਰਮ ਮਜੀਠੀਆ, ਹਰਸਿਮਰਤ ਬਾਦਲ ਅਤੇ ਖਹਿਰਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ

ਮੁੱਖ ਮੰਤਰੀ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਬਿਕਰਮ ਮਜੀਠੀਆ, ਹਰਸਿਮਰਤ ਬਾਦਲ ਅਤੇ ਖਹਿਰਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ

5 hours ago
ਉੱਤਰਾਖੰਡ ਪ੍ਰੀਮੀਅਰ ਲੀਗ ਦੇ ਤੀਜੇ ਐਡੀਸ਼ਨ ਦੀ ਸ਼ੁਰੂਆਤ 21 ਸਤੰਬਰ ਤੋਂ

ਉੱਤਰਾਖੰਡ ਪ੍ਰੀਮੀਅਰ ਲੀਗ ਦੇ ਤੀਜੇ ਐਡੀਸ਼ਨ ਦੀ ਸ਼ੁਰੂਆਤ 21 ਸਤੰਬਰ ਤੋਂ

5 hours ago
ਲਾਸ ਏਂਜਲਸ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ; ਤਿੰਨ ਲੋਕਾਂ ਦੀ ਮੌਤ

ਲਾਸ ਏਂਜਲਸ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ; ਤਿੰਨ ਲੋਕਾਂ ਦੀ ਮੌਤ

5 hours ago
Hindi News
English News
Wednesday, September 16, 2026
No Result
View All Result
28 °c
Chandigarh
26 ° Thu
27 ° Fri
28 ° Sat
29 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ: ਅਰਵਿੰਦ ਕੇਜਰੀਵਾਲ

ਪੰਜਾਬ ਵਿੱਚ ਅੱਜ ਚਾਰ ਪਾਰਟੀਆਂ ਹਨ - ਚਿੱਟਾ-ਬੇਅਦਬੀ ਪਾਰਟੀ, ਝਗੜਾ ਪਾਰਟੀ, ਈਡੀ ਪਾਰਟੀ ਅਤੇ ਆਪ; ਲੋਕ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੁਬਾਰਾ ਚੁਣਨਗੇ: ਅਰਵਿੰਦ ਕੇਜਰੀਵਾਲ

June 12, 2026
in ਖਬਰਾਂ, ਪੰਜਾਬ
ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ: ਅਰਵਿੰਦ ਕੇਜਰੀਵਾਲ

ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ: ਅਰਵਿੰਦ ਕੇਜਰੀਵਾਲ

  • ਪੰਜਾਬ ਵਿੱਚ ਅੱਜ ਚਾਰ ਪਾਰਟੀਆਂ ਹਨ – ਚਿੱਟਾ-ਬੇਅਦਬੀ ਪਾਰਟੀ, ਝਗੜਾ ਪਾਰਟੀ, ਈਡੀ ਪਾਰਟੀ ਅਤੇ ਆਪ; ਲੋਕ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੁਬਾਰਾ ਚੁਣਨਗੇ: ਅਰਵਿੰਦ ਕੇਜਰੀਵਾਲ
  • ਪੰਜਾਬ ਨੇ ਹੁਣ ਤੱਕ ਜਿੰਨੇ ਵੀ ਮੁੱਖ ਮੰਤਰੀ ਦੇਖੇ ਹਨ, ਸਾਰਿਆਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ, ਪਰ ਭਗਵੰਤ ਮਾਨ ‘ਤੇ ‘ਇੱਕ ਪੈਸੇ’ ਦਾ ਵੀ ਕੋਈ ਦੋਸ਼ ਨਹੀਂ ਲੱਗਿਆ: ਅਰਵਿੰਦ ਕੇਜਰੀਵਾਲ
  • ਜੇ ਭਗਵੰਤ ਮਾਨ ਜਾਂ ਉਨ੍ਹਾਂ ਦੇ ਮੰਤਰੀਆਂ ‘ਤੇ ਇੱਕ ਵੀ ਦੋਸ਼ ਹੁੰਦਾ ਤਾਂ ਮੋਦੀ ਸਰਕਾਰ ਨੇ ਉਨ੍ਹਾਂ ‘ਤੇ ਰੋਜ਼ਾਨਾ ਈਡੀ ਅਤੇ ਸੀਬੀਆਈ ਦੇ ਛਾਪੇ ਮਰਵਾ ਦਿੱਤੇ ਹੁੰਦੇ: ਅਰਵਿੰਦ ਕੇਜਰੀਵਾਲ
  • ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੇ ਸਥਾਨਕ ਚੋਣਾਂ ਇਕੱਠੇ ਮਿਲ ਕੇ ਲੜੀਆਂ, ਪਰ ਲੋਕਾਂ ਨੇ ‘ਝਾੜੂ’ ਫੇਰ ਕੇ ਤਿੰਨਾਂ ਦਾ ਸਫਾਇਆ ਕਰ ਦਿੱਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਕਿਸਾਨ ਆਪਣੇ ਖੇਤਾਂ ਵਿੱਚ ਜਿੰਨਾ ਮਰਜ਼ੀ ਨਹਿਰੀ ਪਾਣੀ ਵਰਤ ਸਕਦੇ ਹਨ; ਸਾਡੀ ਸਰਕਾਰ ਪਾਣੀ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਰਵਾਇਤੀ ਪਾਰਟੀਆਂ ਇਮਾਨਦਾਰ ਸ਼ਾਸਨ ਤੋਂ ਡਰਦੀਆਂ ਹਨ ਕਿਉਂਕਿ ਇਸ ਨਾਲ ਉਨ੍ਹਾਂ ਦੀ ਭ੍ਰਿਸ਼ਟਾਚਾਰ ਦੀ ਰਾਜਨੀਤੀ ਨੂੰ ਖ਼ਤਰਾ ਪੈਦਾ ਹੁੰਦਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • 90 ਫੀਸਦੀ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ, 67,000 ਨੌਜਵਾਨਾਂ ਨੇ ਮੈਰਿਟ ਦੇ ਅਧਾਰ ‘ਤੇ ਸਰਕਾਰੀ ਨੌਕਰੀਆਂ ਹਾਸਲ ਕੀਤੀਆਂ; ਪੰਜਾਬ ਇਮਾਨਦਾਰ ਸ਼ਾਸਨ ਦਾ ਗਵਾਹ ਬਣ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਠਿੰਡਾ / ਚੰਡੀਗੜ੍ਹ; 12 ਜੂਨ (ਵਿਸ਼ਵ ਵਾਰਤਾ):- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਠਿੰਡਾ ਨਗਰ ਨਿਗਮ ਚੋਣਾਂ ਵਿੱਚ ‘ਆਪ’ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਭਗਵੰਤ ਮਾਨ ਸਰਕਾਰ ਦੇ ਚਾਰ ਸਾਲਾਂ ਦੇ ਇਮਾਨਦਾਰ ਸ਼ਾਸਨ ਅਤੇ ਲੋਕ-ਪੱਖੀ ਕੰਮਾਂ ਸਿਰ ਬੰਨ੍ਹਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੈਗਾ ਰੋਡ ਸ਼ੋਅ ਦੌਰਾਨ ਲੋਕਾਂ ਦਾ ਭਾਰੀ ਇਕੱਠ ਅਤੇ ਉਤਸ਼ਾਹਪੂਰਵਕ ਹੁੰਗਾਰਾ ਸਰਕਾਰ ਪ੍ਰਤੀ ਪੰਜਾਬ ਦੇ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਬਠਿੰਡਾ ਦੇ ਲੋਕਾਂ ਵੱਲੋਂ ਦਿੱਤੇ ਗਏ ਵੱਡੇ ਫਤਵੇ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ‘ਆਪ’ ਸੁਪਰੀਮੋ ਨੇ ਕਿਹਾ ਕਿ ਇਸ ਫੈਸਲੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਫ਼-ਸੁਥਰੇ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਹੋਰ ਪੱਕਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਪੰਜਾਬ ਦੇ ਹਰੇਕ ਪੁਰਾਣੇ ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਨਾਲ ਸਬੰਧਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਸੀ, ਉੱਥੇ ਹੀ ਭਗਵੰਤ ਸਿੰਘ ਮਾਨ ਜਾਂ ਉਨ੍ਹਾਂ ਦੀ ਸਰਕਾਰ ਦੇ ਕਿਸੇ ਵੀ ਮੈਂਬਰ ਖ਼ਿਲਾਫ਼ ਇੱਕ ਵੀ ਦੋਸ਼ ਸਾਹਮਣੇ ਨਹੀਂ ਆਇਆ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸਰਕਾਰ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਲੋਕਾਂ ਦੀ ਲਗਾਤਾਰ ਮਿਲ ਰਹੀ ਹਮਾਇਤ ਨੇ 2027 ਵਿੱਚ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਵਜੋਂ ਵਾਪਸੀ ਲਈ ਰਾਹ ਪੂਰੀ ਤਰ੍ਹਾਂ ਪੱਧਰਾ ਕਰ ਦਿੱਤਾ ਹੈ। ਇਸ ਮੌਕੇ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ‘ਆਪ’ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਪਾਰਟੀ ਦੇ ਕਈ ਸੀਨੀਅਰ ਆਗੂ ਵੀ ਹਾਜ਼ਰ ਸਨ।

ਰੋਡ ਸ਼ੋਅ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, “ਅੱਜ ਪੰਜਾਬ ਵਿੱਚ ਚਾਰ ਪਾਰਟੀਆਂ ਹਨ। ਇੱਕ ਪਾਰਟੀ ਨੂੰ ਲੋਕ ਗੁੱਸੇ ਵਿੱਚ ‘ਚਿੱਟਾ ਪਾਰਟੀ’ ਵਜੋਂ ਜਾਣਦੇ ਹਨ। ਇਸ ਦੇ ਸ਼ਾਸਨ ਦੌਰਾਨ ਨਸ਼ੇ ਬਹੁਤ ਜ਼ਿਆਦਾ ਵਿਕੇ ਅਤੇ ਹਰ ਘਰ ਤੱਕ ਪਹੁੰਚ ਗਏ। ਲੋਕ ਇਸ ਨੂੰ ‘ਬੇਅਦਬੀ ਪਾਰਟੀ’ ਵੀ ਕਹਿੰਦੇ ਹਨ ਕਿਉਂਕਿ ਇਸ ਦੇ ਕਾਰਜਕਾਲ ਦੌਰਾਨ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ।”

ਉਨ੍ਹਾਂ ਅੱਗੇ ਕਿਹਾ, “ਦੂਜੀ ‘ਝਗੜਾ ਪਾਰਟੀ’ ਹੈ। ਇਸ ਦੇ ਆਗੂ ਹਮੇਸ਼ਾ ਆਪਸ ਵਿੱਚ ਹੀ ਲੜਦੇ ਰਹਿੰਦੇ ਹਨ। ਤੀਜੀ ‘ਈਡੀ ਪਾਰਟੀ’ ਹੈ। ਇਹ ਲੋਕਾਂ ਨੂੰ ਈਡੀ ਦੀਆਂ ਧਮਕੀਆਂ ਦਿੰਦੀ ਹੈ ਅਤੇ ਉਨ੍ਹਾਂ ਦੇ ਪਿੱਛੇ ਏਜੰਸੀਆਂ ਲਗਾਉਂਦੀ ਹੈ ਅਤੇ ਚੌਥੀ ਆਮ ਆਦਮੀ ਪਾਰਟੀ ਹੈ, ਤੁਹਾਡੀ ਆਪਣੀ ਪਾਰਟੀ, ‘ਜਨਤਾ ਦੀ ਪਾਰਟੀ’, ਉਹ ਪਾਰਟੀ ਜੋ ਜਨਤਾ ਲਈ ਕੰਮ ਕਰਦੀ ਹੈ।”

ਵਿਧਾਨ ਸਭਾ ਚੋਣਾਂ ਦੀ ਗੱਲ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ, “ਮੈਨੂੰ ਦੱਸਿਆ ਗਿਆ ਹੈ ਕਿ ਚੋਣਾਂ ਫਰਵਰੀ ਦੀ ਬਜਾਏ ਨਵੰਬਰ ਵਿੱਚ ਹੋਣਗੀਆਂ। ਹੁਣ ਸਿਰਫ਼ ਚਾਰ ਮਹੀਨੇ ਬਾਕੀ ਹਨ। ਹੁਣ ਸਾਡਾ ਸਾਰਿਆਂ ਦਾ ਇੱਕ ਹੀ ਕੰਮ ਹੈ। ਅਸੀਂ ਭਗਵੰਤ ਸਿੰਘ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣਾ ਹੈ। ਉਨ੍ਹਾਂ ਨੂੰ ਦੁਬਾਰਾ ਮੁੱਖ ਮੰਤਰੀ ਬਣਨਾ ਚਾਹੀਦਾ ਹੈ।”

‘ਆਪ’ ਮੁਖੀ ਨੇ ਨਗਰ ਨਿਗਮ ਚੋਣਾਂ ਵਿੱਚ ਇੰਨੀ ਸ਼ਾਨਦਾਰ ਜਿੱਤ ਦਿਵਾਉਣ ਲਈ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਅੱਗੇ ਕਿਹਾ, “ਜਦੋਂ ਅਸੀਂ ਰੋਡ ਸ਼ੋਅ ਦੌਰਾਨ ਇੱਥੇ ਆ ਰਹੇ ਸੀ, ਮੈਂ ਲੋਕਾਂ ਦੇ ਚਿਹਰੇ ਦੇਖ ਰਿਹਾ ਸੀ। ਸਾਡੀ ਸਰਕਾਰ ਬਣੀ ਨੂੰ ਚਾਰ ਸਾਲ ਹੋ ਗਏ ਹਨ। ਜਦੋਂ ਪਿਛਲੀਆਂ ਸਰਕਾਰਾਂ ਸੱਤਾ ਵਿੱਚ ਹੁੰਦੀਆਂ ਸਨ ਤਾਂ ਲੋਕ ਉਨ੍ਹਾਂ ਨੂੰ ਭਜਾਉਣ ਲਈ ਹੱਥਾਂ ਵਿੱਚ ਜੁੱਤੀਆਂ ਲੈ ਕੇ ਖੜ੍ਹੇ ਹੁੰਦੇ ਸੀ। ਅਸੀਂ ਚਾਰ ਸਾਲ ਪੂਰੇ ਕਰ ਲਏ ਹਨ ਅਤੇ ਅੱਜ ਲੋਕਾਂ ਦੇ ਚਿਹਰਿਆਂ ‘ਤੇ ਇੰਨੀ ਖੁਸ਼ੀ ਹੈ। ਇਹ ਦੇਖ ਕੇ ਮੈਨੂੰ ਸੱਚਮੁੱਚ ਬਹੁਤ ਤਸੱਲੀ ਹੋਈ।”

ਸਿਆਸਤ ਵਿੱਚ ਆਉਣ ਦੇ ਮਕਸਦ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ, “ਅਸੀਂ ਲੋਕਾਂ ਦੀ ਸੇਵਾ ਕਰਨ ਲਈ ਰਾਜਨੀਤੀ ਵਿੱਚ ਆਏ ਹਾਂ। ਇਹ ਦੇਖ ਕੇ ਬਹੁਤ ਚੰਗਾ ਲੱਗਦਾ ਹੈ ਕਿ ਚਾਰ ਸਾਲਾਂ ਬਾਅਦ ਲੋਕ ਸਾਡੇ ਕੰਮ ਦੀ ਸ਼ਲਾਘਾ ਕਰ ਰਹੇ ਹਨ। ਤੁਸੀਂ ਬਠਿੰਡਾ ਵਿੱਚ ਸਾਨੂੰ ਸ਼ਾਨਦਾਰ ਜਿੱਤ ਦਿਵਾ ਕੇ ਸਾਡੇ ਕੰਮ ‘ਤੇ ਮੋਹਰ ਲਗਾ ਦਿੱਤੀ ਹੈ। ਰੋਡ ਸ਼ੋਅ ਦੌਰਾਨ ਇੱਥੇ ਆਉਂਦੇ ਸਮੇਂ ਤੁਹਾਡੇ ਚਿਹਰਿਆਂ ‘ਤੇ ਦਿਖਾਈ ਦੇ ਰਹੀ ਖ਼ੁਸ਼ੀ ਇਹ ਦਰਸਾਉਂਦੀ ਹੈ ਕਿ ਤੁਸੀਂ ‘ਆਪ’ ਸਰਕਾਰ ਤੋਂ ਬਹੁਤ ਖ਼ੁਸ਼ ਹੋ।”

2022 ਦੀਆਂ ਚੋਣਾਂ ਦੌਰਾਨ ਆਪਣੀ ਫੇਰੀ ਨੂੰ ਯਾਦ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ, “ਮੈਂ 2022 ਦੀਆਂ ਚੋਣਾਂ ਦੌਰਾਨ ਬਠਿੰਡਾ ਆਇਆ ਸੀ। ਉਸ ਸਮੇਂ ਮੈਨੂੰ ਦੱਸਿਆ ਗਿਆ ਸੀ ਕਿ ਬਠਿੰਡਾ ਦੇ ਲੋਕਾਂ ਨੂੰ ‘ਜੋਜੋ ਟੈਕਸ’ ਦੇਣਾ ਪੈਂਦਾ ਸੀ। ਹੁਣ ਕੋਈ ਵੀ ਇਹ ਟੈਕਸ ਵਸੂਲ ਨਹੀਂ ਕਰਦਾ ਅਤੇ ਹੁਣ ਕੋਈ ਲੁੱਟ-ਖਸੁੱਟ ਅਤੇ ਜਬਰੀ ਵਸੂਲੀ ਨਹੀਂ ਹੈ। ਹੁਣ ਤੁਹਾਡੇ ਕੋਲੋਂ ਕੋਈ ਪੈਸੇ ਨਹੀਂ ਮੰਗਦਾ। ਇਹ ਭਗਵੰਤ ਮਾਨ ਦੀ ਇਮਾਨਦਾਰ ਸਰਕਾਰ ਹੈ।”

ਪੰਜਾਬ ਦੇ ਮੁੱਖ ਮੰਤਰੀ ਦੇ ਰਿਕਾਰਡ ਦੀ ਸ਼ਲਾਘਾ ਕਰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਪਿਛਲੇ 75 ਸਾਲਾਂ ਵਿੱਚ ਪੰਜਾਬ ਨੇ ਕਈ ਮੁੱਖ ਮੰਤਰੀ, ਕਈ ਮੰਤਰੀ ਦੇਖੇ ਹਨ। ਪਰ ਭਗਵੰਤ ਮਾਨ ਜਿੰਨਾ ਇਮਾਨਦਾਰ ਕੋਈ ਨਹੀਂ ਰਿਹਾ। ਇਸ ਤੋਂ ਪਹਿਲਾਂ ਆਉਣ ਵਾਲੇ ਹਰ ਮੁੱਖ ਮੰਤਰੀ ‘ਤੇ ਦੋਸ਼ ਲੱਗੇ। ਲੋਕਾਂ ਨੇ ਕਿਹਾ ਕਿ ਫਲਾਣੇ ਮੁੱਖ ਮੰਤਰੀਆਂ ਨੇ ਇੰਨੇ ਪੈਸੇ ਕਮਾਏ, ਇਹ ਘੁਟਾਲਾ ਕੀਤਾ, ਉਹ ਘੁਟਾਲਾ ਕੀਤਾ, ਉਨ੍ਹਾਂ ਦੇ ਪਰਿਵਾਰਕ ਮੈਂਬਰ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਨ, ਉਨ੍ਹਾਂ ਦੇ ਮੰਤਰੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਨ। ਅਜਿਹੇ ਦੋਸ਼ ਹਰ ਮੁੱਖ ਮੰਤਰੀ ‘ਤੇ ਲੱਗੇ ਸਨ।”

ਉਨ੍ਹਾਂ ਅੱਗੇ ਕਿਹਾ, “ਪਿਛਲੇ ਚਾਰ ਸਾਲਾਂ ਵਿੱਚ ਭਗਵੰਤ ਮਾਨ ‘ਤੇ ਇੱਕ ਪੈਸੇ ਦੇ ਭ੍ਰਿਸ਼ਟਾਚਾਰ ਦਾ ਵੀ ਦੋਸ਼ ਨਹੀਂ ਲੱਗਿਆ। ਇੱਕ ਵੀ ਦੋਸ਼ ਨਹੀਂ। ਕੀ ਤੁਹਾਨੂੰ ਲੱਗਦਾ ਹੈ ਕਿ ਜੇ ਕੋਈ ਦੋਸ਼ ਹੁੰਦਾ ਤਾਂ ਪ੍ਰਧਾਨ ਮੰਤਰੀ ਮੋਦੀ ਭਗਵੰਤ ਮਾਨ ਨੂੰ ਬਖ਼ਸ਼ ਦਿੰਦੇ? ਈਡੀ ਅਤੇ ਸੀਬੀਆਈ ਨੇ ਇੱਥੇ ਵੀ ਛਾਪੇਮਾਰੀ ਕਰ ਦਿੱਤੀ ਹੁੰਦੀ। ਪਰ ਉਨ੍ਹਾਂ ਖ਼ਿਲਾਫ਼, ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਜਾਂ ਉਨ੍ਹਾਂ ਦੇ ਕਿਸੇ ਵੀ ਮੰਤਰੀ ਖ਼ਿਲਾਫ਼ ਇੱਕ ਵੀ ਦੋਸ਼ ਨਹੀਂ ਹੈ।”

ਸਰਕਾਰ ਦੇ ਕੰਮਾਂ ਦਾ ਜ਼ਿਕਰ ਕਰਦਿਆਂ ‘ਆਪ’ ਦੇ ਰਾਸ਼ਟਰੀ ਕਨਵੀਨਰ ਨੇ ਕਿਹਾ, “ਸਰਕਾਰ ਨੇ ਜਨਤਾ ਦੇ ਪੈਸੇ ਬਚਾਏ ਅਤੇ ਲੋਕਾਂ ਲਈ ਬਿਜਲੀ ਮੁਫ਼ਤ ਕੀਤੀ। ਇਸ ਨੇ 10 ਲੱਖ ਰੁਪਏ ਦਾ ਬੀਮਾ ਕਵਰ ਦਿੱਤਾ। ਹੁਣ 1 ਜੁਲਾਈ ਤੋਂ ਹਰ ਮਾਂ-ਭੈਣ ਦੇ ਖਾਤੇ ਵਿੱਚ 1,000 ਅਤੇ 1,500 ਰੁਪਏ ਪਹੁੰਚਣੇ ਸ਼ੁਰੂ ਹੋ ਜਾਣਗੇ। ਇੰਨਾ ਕੰਮ ਕੀਤਾ ਗਿਆ ਹੈ। ਹੁਣ ਸਾਡਾ ਸਾਰਿਆਂ ਦਾ ਇੱਕ ਹੀ ਕੰਮ ਹੈ। ਅਸੀਂ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣਾ ਹੈ ਤਾਂ ਜੋ ਬਾਕੀ ਰਹਿੰਦੇ ਸਾਰੇ ਕੰਮ ਵੀ ਪੂਰੇ ਕੀਤੇ ਜਾ ਸਕਣ।”

‘ਆਪ’ ਨੂੰ ਰੋਕਣ ਲਈ ਭਾਜਪਾ, ਕਾਂਗਰਸ ਅਤੇ ਅਕਾਲੀਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬੀਆਂ ਨੇ ਉਨ੍ਹਾਂ ਨੂੰ ਪਾਸੇ ਕਰ ਦਿੱਤਾ; ਇਹ ਫਤਵਾ ਇਮਾਨਦਾਰ ਸ਼ਾਸਨ ਵਿੱਚ ਵਿਸ਼ਵਾਸ ਨੂੰ ਦਰਸਾਉਂਦਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੇ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਹਾਲ ਹੀ ਵਿੱਚ ਹੋਈਆਂ ਸਥਾਨਕ ਚੋਣਾਂ ਦੌਰਾਨ ਭਾਜਪਾ, ਅਕਾਲੀ ਅਤੇ ਕਾਂਗਰਸ ਮਿਲ ਕੇ ਲੜੇ ਸਨ। ਉਨ੍ਹਾਂ ਨੇ ਆਪਣੇ ਸਾਧਨ ਇਕੱਠੇ ਕੀਤੇ, ਆਪਣੀਆਂ ਰਣਨੀਤੀਆਂ ਤੈਅ ਕੀਤੀਆਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਅੰਦਰਖਾਤੇ ਇੱਕਜੁੱਟ ਹੋ ਕੇ ਪ੍ਰਚਾਰ ਚਲਾਇਆ। ਉਹ ਸਮੂਹਿਕ ਤੌਰ ‘ਤੇ ਇੱਕ ਇਮਾਨਦਾਰ ਸਰਕਾਰ ਤੋਂ ਡਰੇ ਹੋਏ ਸਨ ਜੋ ਲੋਕਾਂ ਦੀ ਸੇਵਾ ਕਰ ਰਹੀ ਹੈ। ਇਨ੍ਹਾਂ ਪਾਰਟੀਆਂ ਨੂੰ ਅਹਿਸਾਸ ਹੋ ਗਿਆ ਹੈ ਕਿ ਜੇ ‘ਆਪ’ ਨੇ ਲੋਕ ਸੇਵਾ ਦਾ ਆਪਣਾ ਸਫ਼ਰ ਇਸੇ ਤਰ੍ਹਾਂ ਜਾਰੀ ਰੱਖਿਆ ਤਾਂ ਉਨ੍ਹਾਂ ਦੀਆਂ ਭ੍ਰਿਸ਼ਟਾਚਾਰ ਦੀਆਂ ਦੁਕਾਨਾਂ ਪੱਕੇ ਤੌਰ ‘ਤੇ ਬੰਦ ਹੋ ਜਾਣਗੀਆਂ।”

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਿਆਸੀ ਤੌਰ ‘ਤੇ ਜਾਗਰੂਕ ਅਤੇ ਦੂਰਅੰਦੇਸ਼ੀ ਲੋਕਾਂ ਨੇ ਇਸ ਗਠਜੋੜ ਨੂੰ ਪਛਾਣ ਲਿਆ ਅਤੇ ‘ਆਪ’ ਦੇ ਹੱਕ ਵਿੱਚ ਫੈਸਲਾਕੁੰਨ ਫਤਵਾ ਦਿੱਤਾ। ਉਨ੍ਹਾਂ ਕਿਹਾ, “ਲੋਕਾਂ ਨੇ ਝਾੜੂ ਚੁੱਕਿਆ ਅਤੇ ਸਥਾਨਕ ਚੋਣਾਂ ਵਿੱਚ ਤਿੰਨਾਂ ਪਾਰਟੀਆਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ। ਇਹ ਫਤਵਾ ਇਮਾਨਦਾਰ ਰਾਜਨੀਤੀ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਅਤੇ ਉਨ੍ਹਾਂ ਪਾਰਟੀਆਂ ਨੂੰ ਨਕਾਰਦਾ ਹੈ, ਜੋ ਵਾਰ-ਵਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰੀਆਂ ਨਹੀਂ ਉਤਰ ਸਕੀਆਂ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਇਹ ਸਵੀਕਾਰ ਕਰਨ ਵਿੱਚ ਅਸਮਰੱਥ ਹਨ ਕਿ ਇੱਕ ਸਾਧਾਰਨ ਪਰਿਵਾਰ ਦਾ ਵਿਅਕਤੀ ਸਫਲਤਾਪੂਰਵਕ ਪੰਜਾਬ ਦੀ ਅਗਵਾਈ ਕਰ ਰਿਹਾ ਹੈ ਅਤੇ ਇਸ ਦੇ ਲੋਕਾਂ ਦੀ ਭਲਾਈ ਲਈ ਅਣਥੱਕ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ, “ਇਹ ਆਗੂ ਹਮੇਸ਼ਾ ਇਹ ਮੰਨਦੇ ਸਨ ਕਿ ਪੰਜਾਬ ‘ਤੇ ਰਾਜ ਕਰਨਾ ਉਨ੍ਹਾਂ ਦਾ ਹੀ ਹੱਕ ਹੈ। ਇਹੀ ਕਾਰਨ ਹੈ ਕਿ ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੇ ਕਿ ਇੱਕ ਆਮ ਆਦਮੀ ਸਰਕਾਰ ਨੂੰ ਕੁਸ਼ਲਤਾ ਅਤੇ ਇਮਾਨਦਾਰੀ ਨਾਲ ਚਲਾ ਰਿਹਾ ਹੈ। ਦਹਾਕਿਆਂ ਤੱਕ ਉਨ੍ਹਾਂ ਨੇ ਝੂਠੇ ਵਾਅਦਿਆਂ ਅਤੇ ਪ੍ਰਚਾਰ ਰਾਹੀਂ ਲੋਕਾਂ ਨੂੰ ਗੁਮਰਾਹ ਕੀਤਾ, ਪਰ ਪੰਜਾਬੀ ਹੁਣ ਅਜਿਹੀਆਂ ਚਾਲਾਂ ਵਿੱਚ ਆਉਣ ਵਾਲੇ ਨਹੀਂ ਹਨ।”

ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਰਦਾਤਾਵਾਂ ਦਾ ਪੈਸਾ ਹੁਣ ਕਮਿਸ਼ਨਾਂ ਅਤੇ ਭ੍ਰਿਸ਼ਟਾਚਾਰ ਦੀ ਭੇਟ ਚੜ੍ਹਨ ਦੀ ਬਜਾਏ ਇਮਾਨਦਾਰੀ ਨਾਲ ਵਿਕਾਸ ਕਾਰਜਾਂ, ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਭਲਾਈ ਸਕੀਮਾਂ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, “ਪੰਜਾਬ ਦੇ 90 ਫੀਸਦੀ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। 67,000 ਤੋਂ ਵੱਧ ਨੌਜਵਾਨਾਂ ਨੇ ਇੱਕ ਰੁਪਿਆ ਵੀ ਰਿਸ਼ਵਤ ਦਿੱਤੇ ਬਿਨਾਂ ਪੂਰੀ ਤਰ੍ਹਾਂ ਯੋਗਤਾ (ਮੈਰਿਟ) ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਹਾਸਲ ਕੀਤੀਆਂ ਹਨ। ਅਸੀਂ ਪੰਜਾਬ ਭਰ ਵਿੱਚ ਕਈ ਟੋਲ ਪਲਾਜ਼ੇ ਵੀ ਬੰਦ ਕੀਤੇ ਹਨ, ਜਿਸ ਨਾਲ ਲੋਕਾਂ ਦੇ ਰੋਜ਼ਾਨਾ ਲਗਪਗ 70 ਲੱਖ ਰੁਪਏ ਬਚ ਰਹੇ ਹਨ।”

ਖੇਤੀਬਾੜੀ ਨੂੰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਖੇਤੀਬਾੜੀ ਖੇਤਰ ਨੂੰ ਮਜ਼ਬੂਤ ​​ਕਰਨ ਅਤੇ ਫਸਲਾਂ ਦੀ ਪੈਦਾਵਾਰ ਵਧਾਉਣ ਲਈ ਹਰ ਸੰਭਵ ਸਾਧਨ ਮੁਹੱਈਆ ਕਰਵਾਉਂਦੀ ਰਹੇਗੀ। ਉਨ੍ਹਾਂ ਕਿਹਾ “ਕਿਸਾਨ ਦੇਸ਼ ਦੇ ਅੰਨਦਾਤਾ ਹਨ ਅਤੇ ਉਹ ਸਰਕਾਰ ਵੱਲੋਂ ਉੱਚ ਪੱਧਰੀ ਸਹਾਇਤਾ ਦੇ ਹੱਕਦਾਰ ਹਨ। ਮੈਂ ਹਰ ਕਿਸਾਨ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਹ ਆਪਣੇ ਖੇਤਾਂ ਵਿੱਚ ਜਿੰਨਾ ਮਰਜ਼ੀ ਨਹਿਰੀ ਪਾਣੀ ਵਰਤ ਸਕਦੇ ਹਨ। ਸਰਕਾਰ ਇਹ ਯਕੀਨੀ ਬਣਾਏਗੀ ਕਿ ਸਿੰਜਾਈ ਵਾਲੇ ਪਾਣੀ ਦੀ ਬਿਲਕੁਲ ਵੀ ਕਮੀ ਨਾ ਰਹੇ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਨਹਿਰੀ ਨੈੱਟਵਰਕ ਨੂੰ ਸੁਰਜੀਤ ਕੀਤਾ ਹੈ, ਜਿਸ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ ਹੈ, ਜੋ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੁੱਕੇ ਪਏ ਸਨ। ਉਨ੍ਹਾਂ ਅੱਗੇ ਕਿਹਾ “ਅਸੀਂ ਇਸ ਨੈੱਟਵਰਕ ਦਾ ਹੋਰ ਵਿਸਤਾਰ ਕਰਨਾ ਜਾਰੀ ਰੱਖਾਂਗੇ ਤਾਂ ਜੋ ਹਰ ਖੇਤ ਤੱਕ ਲੋੜੀਂਦਾ ਪਾਣੀ ਪਹੁੰਚ ਸਕੇ। ਇਸ ਨਾਲ ਟਿਊਬਵੈੱਲਾਂ ‘ਤੇ ਨਿਰਭਰਤਾ ਘਟੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੀਮਤੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਮਦਦ ਮਿਲੇਗੀ।”

ਪੰਜਾਬ ਦੇ ਲੋਕਾਂ ਦੇ ਅਟੁੱਟ ਵਿਸ਼ਵਾਸ ਅਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਖ਼ੁਸ਼ਹਾਲ, ਅਗਾਂਹਵਧੂ ਅਤੇ ਸਿਹਤਮੰਦ ‘ਰੰਗਲਾ ਪੰਜਾਬ’ ਸਿਰਜਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ, “ਮੈਂ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਦਾ ਰਹਾਂਗਾ। ‘ਆਪ’ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਅਣਥੱਕ ਕੰਮ ਕਰ ਰਹੀ ਹੈ ਅਤੇ ਪੰਜਾਬ ਤੇ ਇਸ ਦੇ ਲੋਕਾਂ ਦੀ ਤਰੱਕੀ ਅਤੇ ਖ਼ੁਸ਼ਹਾਲੀ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।”

Tags: arvind kejriwalChandigarhLatest Punjab News in punjabLatest Punjab news in PunjabiPUNJABPUNJAB CMPunjab Governmentpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

WPL 2027 ਦਾ 14 ਜਨਵਰੀ ਨੂੰ ਹੋਵੇਗਾ ਆਗਾਜ਼ ; ਨਿਲਾਮੀ 28 ਅਕਤੂਬਰ ਨੂੰ ਕੋਚੀ ਵਿਖੇ 

WPL 2027 ਦਾ 14 ਜਨਵਰੀ ਨੂੰ ਹੋਵੇਗਾ ਆਗਾਜ਼ ; ਨਿਲਾਮੀ 28 ਅਕਤੂਬਰ ਨੂੰ ਕੋਚੀ ਵਿਖੇ 

by Navjot
September 16, 2026
0

WPL 2027 ਦਾ 14 ਜਨਵਰੀ ਨੂੰ ਹੋਵੇਗਾ ਆਗਾਜ਼ ; ਨਿਲਾਮੀ 28 ਅਕਤੂਬਰ ਨੂੰ ਕੋਚੀ ਵਿਖੇ   ਮੁੰਬਈ, 16 ਸਤੰਬਰ (ਵਿਸ਼ਵ...

ਦਿੱਗਜ ਅਦਾਕਾਰ ਅਨੰਤ ਨਾਗ ਨੂੰ ਮਿਲੇਗਾ 2024 ਦਾ ਦਾਦਾਸਾਹਿਬ ਫਾਲਕੇ ਅਵਾਰਡ ; 300 ਤੋਂ ਵੱਧ ਫਿਲਮਾਂ ਵਿੱਚ ਕਰ ਚੁੱਕੇ ਨੇ ਕੰਮ ,ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

ਦਿੱਗਜ ਅਦਾਕਾਰ ਅਨੰਤ ਨਾਗ ਨੂੰ ਮਿਲੇਗਾ 2024 ਦਾ ਦਾਦਾਸਾਹਿਬ ਫਾਲਕੇ ਅਵਾਰਡ ; 300 ਤੋਂ ਵੱਧ ਫਿਲਮਾਂ ਵਿੱਚ ਕਰ ਚੁੱਕੇ ਨੇ ਕੰਮ ,ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

by Navjot
September 16, 2026
0

ਦਿੱਗਜ ਅਦਾਕਾਰ ਅਨੰਤ ਨਾਗ ਨੂੰ ਮਿਲੇਗਾ 2024 ਦਾ ਦਾਦਾਸਾਹਿਬ ਫਾਲਕੇ ਅਵਾਰਡ ; 300 ਤੋਂ ਵੱਧ ਫਿਲਮਾਂ ਵਿੱਚ ਕਰ ਚੁੱਕੇ ਨੇ...

ਨੇਪਾਲ ਦੇ ਵਿੱਤ ਮੰਤਰੀ ਕੱਲ੍ਹ ਤੋਂ ਭਾਰਤ ਦਾ ਦੌਰੇ ‘ਤੇ 

ਨੇਪਾਲ ਦੇ ਵਿੱਤ ਮੰਤਰੀ ਕੱਲ੍ਹ ਤੋਂ ਭਾਰਤ ਦਾ ਦੌਰੇ ‘ਤੇ 

by Navjot
September 16, 2026
0

ਨੇਪਾਲ ਦੇ ਵਿੱਤ ਮੰਤਰੀ ਕੱਲ੍ਹ ਤੋਂ ਭਾਰਤ ਦਾ ਦੌਰੇ ‘ਤੇ    ਕਾਠਮੰਡੂ, 16 ਸਤੰਬਰ (ਵਿਸ਼ਵ ਵਾਰਤਾ): ਨੇਪਾਲ ਦੇ ਵਿੱਤ ਮੰਤਰੀ...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
September 16, 2026
0

Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 16 ਸਤੰਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

WPL 2027 ਦਾ 14 ਜਨਵਰੀ ਨੂੰ ਹੋਵੇਗਾ ਆਗਾਜ਼ ; ਨਿਲਾਮੀ 28 ਅਕਤੂਬਰ ਨੂੰ ਕੋਚੀ ਵਿਖੇ 

WPL 2027 ਦਾ 14 ਜਨਵਰੀ ਨੂੰ ਹੋਵੇਗਾ ਆਗਾਜ਼ ; ਨਿਲਾਮੀ 28 ਅਕਤੂਬਰ ਨੂੰ ਕੋਚੀ ਵਿਖੇ 

by Navjot
September 16, 2026
0

WPL 2027 ਦਾ 14 ਜਨਵਰੀ ਨੂੰ ਹੋਵੇਗਾ ਆਗਾਜ਼ ; ਨਿਲਾਮੀ 28 ਅਕਤੂਬਰ ਨੂੰ ਕੋਚੀ ਵਿਖੇ   ਮੁੰਬਈ, 16 ਸਤੰਬਰ (ਵਿਸ਼ਵ...

Most Popular

DA ਮਾਮਲਾ: ਪੰਜਾਬ ਸਰਕਾਰ ਨੇ ਕੀਤੀ ਸੁਪਰੀਮ ਕੋਰਟ ਤੱਕ ਪਹੁੰਚ

DA ਮਾਮਲਾ: ਪੰਜਾਬ ਸਰਕਾਰ ਨੇ ਕੀਤੀ ਸੁਪਰੀਮ ਕੋਰਟ ਤੱਕ ਪਹੁੰਚ

by Ranjit Singh
2 weeks ago
0

DA ਮਾਮਲਾ: ਪੰਜਾਬ ਸਰਕਾਰ ਨੇ ਕੀਤੀ ਸੁਪਰੀਮ ਕੋਰਟ ਤੱਕ ਪਹੁੰਚ ਚੰਡੀਗੜ੍ਹ, 2 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 

No Result
View All Result
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA