Breaking: ਮੋਗਾ ਨੂੰ ਮਿਲਿਆ ਨਵਾਂ ਮੇਅਰ
– ਆਪ ਨੇ ਵਿਨੇਪਾਲ ਕੌਰ ਨੂੰ ਬਣਾਇਆ ਨਵਾਂ ਮੇਅਰ
ਚੰਡੀਗੜ੍ਹ, 11 ਜੂਨ (ਵਿਸ਼ਵ ਵਾਰਤਾ) – ਮੋਗਾ ਨਗਰ ਨਿਗਮ ਵਿੱਚ ਨਵਾਂ ਮੇਅਰ ਮਿਲ ਗਿਆ ਹੈ। ਵਿਨੇਪਾਲ ਕੌਰ ਮੋਗਾ ਦੀ ਨਵੀਂ ਮੇਅਰ ਬਣ ਗਈ ਹੈ। ਵਿਨੇਪਾਲ ਕੌਰ ਨੇ ਨਗਰ ਨਿਗਮ ਚੋਣਾਂ ਦੌਰਾਨ 228 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਮੇਅਰ ਬਣਨ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ।
ਇਸ ਵਾਰ ਮੋਗਾ ਵਿੱਚ ਮੇਅਰ ਦੀ ਸੀਟ ਬੀਸੀ (Backward Classes) ਵਰਗ ਲਈ ਰਾਖਵੀਂ ਸੀ ਅਤੇ AAP ਕੋਲ ਨਿਗਮ ਵਿੱਚ ਬਹੁਮਤ ਹੋਣ ਕਰਕੇ ਪਾਰਟੀ ਦੀ ਉਮੀਦਵਾਰ ਨੂੰ ਫਾਇਦਾ ਮਿਲਿਆ। ਆਪ ਨੇ 50 ਵਿਚੋਂ 28 ਸੀਟਾਂ ਜਿੱਤੀਆਂ ਸਨ। ਇਸ ਸਮਾਗਮ ਦੌਰਾਨ ਵਾਰਡ ਨੰਬਰ 8 ਦੀ ਕੌਂਸਲਰ ਵਿਨੈਪਾਲ ਕੌਰ ਨੂੰ ਮੇਅਰ ਦੇ ਅਹੁਦੇ ‘ਤੇ ਬਿਰਾਜਮਾਨ ਕਰਵਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਡ ਅਤੇ ਮੋਗਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਮੌਜੂਦ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























