AR ਰਹਿਮਾਨ ਅਤੇ ਇਮਤਿਆਜ ਅਲੀ ਪਹੁੰਚੇ ਅਟਾਰੀ-ਵਾਹਗਾ ਸਰਹੱਦ
ਅੰਮ੍ਰਿਤਸਰ, 7 ਜੂਨ 2026 (ਵਿਸ਼ਵ ਵਾਰਤਾ): ਅੱਜ ਅਟਾਰੀ-ਵਾਹਗਾ ਬਾਰਡਰ ਦਾ ਇਤਿਹਾਸਕ ਜੇਸੀਪੀ (JCP) ਸਟੇਡੀਅਮ ਇੱਕ ਵਿਲੱਖਣ ਅਤੇ ਭਾਵੁਕ ਪਲ ਦਾ ਗਵਾਹ ਬਣਨ ਜਾ ਰਿਹਾ ਹੈ। ਵਿਸ਼ਵ ਪ੍ਰਸਿੱਧ ਸੰਗੀਤਕਾਰ ਅਤੇ ਆਸਕਰ ਜੇਤੂ ਏ. ਆਰ. ਰਹਮਾਨ ਪਹਿਲੀ ਵਾਰ ਪੰਜਾਬ ਦੇ ਅੰਮ੍ਰਿਤਸਰ ਸਥਿਤ ਅਟਾਰੀ ਬਾਰਡਰ ‘ਤੇ ‘ਬੀਟਿੰਗ ਦਿ ਰੀਟਰੀਟ’ ਸੈਰੇਮਨੀ ਦੌਰਾਨ ਲਾਈਵ ਪੇਸ਼ਕਾਰੀ ਦੇਣ ਜਾ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਏ. ਆਰ ਰਹਿਮਾਨ ਅਤੇ ਇਮਤਿਆਜ ਅਲੀ ਅਟਾਰੀ-ਵਾਹਗਾ ਸਰਹੱਦ ਪਹੁੰਚ ਗਏ ਹਨ। ਇਥੇ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਫਿਲਮ ਡਾਇਰੈਕਟਰ ਇਮਤਿਆਜ਼ ਅਲੀ, ਏ.ਆਰ ਰਹਿਮਾਨ ਅਤੇ ਟੀਮ ਨੇ ਓਥੇ ਮੌਜੂਦ ਦਰਸ਼ਕਾਂ ਦਾ ਹੱਥ ਹਿਲਾ ਕੇ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਬੈਠਣ ਲਈ ਕਿਹਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























