Cricket: ਚੰਡੀਗੜ੍ਹ ਟੈਸਟ – ਭਾਰਤ ਨੇ ਆਪਣੀ ਪਹਿਲੀ ਪਾਰੀ ਐਲਾਨੀ
– ਭਾਰਤ ਨੇ ਪਹਿਲੀ ਪਾਰੀ ‘ਚ 8 ਵਿਕਟਾਂ ‘ਤੇ 564 ਦੌਰਾਨ ਬਣਾਈਆਂ
– ਅਫਗਾਨਿਸਤਾਨ ਨੇ ਵੀ ਟੀ-ਬ੍ਰੇਕ ਤੱਕ 5.4 ਓਵਰਾਂ ਦੀ ਖੇਡ ‘ਚ 1 ਵਿਕਟ ‘ਤੇ 28 ਦੌੜਾਂ ਬਣਾਈਆਂ
ਚੰਡੀਗੜ੍ਹ, 7 ਜੂਨ (ਵਿਸ਼ਵ ਵਾਰਤਾ) – ਨਿਊ ਚੰਡੀਗੜ੍ਹ ਵਿੱਚ ਖੇਡੇ ਜਾ ਰਹੇ ਅਫਗਾਨਿਸਤਾਨ ਵਿਰੁੱਧ ਟੈਸਟ ‘ਤੇ ਭਾਰਤੀ ਟੀਮ ਨੇ ਪੂਰੀ ਤਰ੍ਹਾਂ ਦਬਦਬਾ ਬਣਾ ਲਿਆ ਹੈ। ਭਾਰਤ ਨੇ ਐਤਵਾਰ ਨੂੰ ਦੂਜੇ ਸੈਸ਼ਨ ਵਿੱਚ 8 ਵਿਕਟਾਂ ‘ਤੇ 564 ਦੌੜਾਂ ‘ਤੇ ਆਪਣੀ ਪਹਿਲੀ ਪਾਰੀ ਐਲਾਨ ਦਿੱਤੀ। ਜਵਾਬ ਵਿੱਚ, ਅਫਗਾਨਿਸਤਾਨ ਨੇ ਵੀ 5.4 ਓਵਰਾਂ ਦੀ ਖੇਡ ‘ਚ 1 ਵਿਕਟ ਦੇ ਨੁਕਸਾਨ ਦੇ 28 ਦੌੜਾਂ ਬਣਾ ਲਈਆਂ। ਅਬਦੁਲ ਮਲਿਕ ਆਊਟ ਹੋ ਗਏ ਹਨ ਅਤੇ ਜਦ ਕਿ ਸਦੀਕਉੱਲਾ ਅਟਲ ਕ੍ਰੀਜ਼ ‘ਤੇ ਹਨ। ਟੀ-ਬ੍ਰੇਕ ਤੋਂ ਬਾਅਦ ਹੁਣ ਨਵਾਂ ਬੱਲੇਬਾਜ਼ ਕ੍ਰੀਜ਼ ‘ਤੇ ਆਵੇਗਾ।
ਮਾਨਵ ਸੁਥਾਰ ਨੇ ਆਪਣੇ ਪਹਿਲੇ ਮੈਚ ਦੇ ਪਹਿਲੇ ਓਵਰ ਵਿੱਚ ਹੀ ਵਿਕਟ ਲੈ ਲਈ ਹੈ, ਉਸ ਨੇ ਅਬਦੁਲ ਮਲਿਕ ਨੂੰ ਆਊਟ ਕੀਤਾ। ਕਪਤਾਨ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 126 ਦੌੜਾਂ ਬਣਾਈਆਂ। ਓਪਨਰ ਕੇਐਲ ਰਾਹੁਲ ਨੇ 100 ਦੌੜਾਂ ਬਣਾਈਆਂ। ਰਿਸ਼ਭ ਪੰਤ ਅਤੇ ਸਾਈ ਸੁਦਰਸ਼ਨ ਨੇ 81 ਦੌੜਾਂ ਬਣਾਈਆਂ। ਵਾਸ਼ਿੰਗਟਨ ਸੁੰਦਰ 52 ਅਤੇ ਕੁਲਦੀਪ ਯਾਦਵ 9 ਦੌੜਾਂ ‘ਤੇ ਨਾਬਾਦ ਰਹੇ।
ਆਪਣਾ ਪਹਿਲਾ ਮੈਚ ਖੇਡ ਰਹੇ ਮਾਨਵ ਸੁਥਾਰ ਨੇ 28, ਯਸ਼ਸਵੀ ਜੈਸਵਾਲ ਨੇ 24 ਅਤੇ ਧਰੁਵ ਜੁਰੇਲ ਨੇ 19 ਦੌੜਾਂ ਬਣਾਈਆਂ। ਮੁਹੰਮਦ ਸਿਰਾਜ ਨੇ 12 ਗੇਂਦਾਂ ‘ਤੇ 22 ਦੌੜਾਂ ਬਣਾਈਆਂ। ਅਫਗਾਨਿਸਤਾਨ ਲਈ ਮੁਹੰਮਦ ਸਲੀਮ ਸਫੀ ਨੇ 6 ਵਿਕਟਾਂ ਲਈਆਂ। ਜ਼ਿਆਉਰ ਰਹਿਮਾਨ ਅਤੇ ਹਸ਼ਮਤਉੱਲਾ ਸ਼ਹੀਦੀ ਨੇ ਇੱਕ-ਇੱਕ ਵਿਕਟ ਲਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















