BJP ਨੇ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
– ਤਰੁਣ ਚੁੱਘ ਦਾ ਵੀ ਨਾਮ ਸ਼ਾਮਿਲ, ਦੇਖੋ ਪੂਰੀ ਲਿਸਟ
ਨਵੀ ਦਿੱਲੀ, 4 ਜੂਨ (ਵਿਸ਼ਵ ਵਾਰਤਾ) : ਬੀਜੇਪੀ ਨੇ ਰਾਜ ਸਭਾ ਚੋਣਾਂ ਲਈ ਅੱਜ ਕੁੱਲ 11 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਅਰੁਣਾਚਲ ਪ੍ਰਦੇਸ਼ ਤੋਂ ਤਾਈ ਤਾਗਾਕ ਨੂੰ ਉਮੀਦਵਾਰ ਬਣਾਇਆ ਹੈ।

ਗੁਜਰਾਤ ਤੋਂ ਰਾਜੂਭਾਈ ਸ਼ੁਕਲਾ, ਮੁਕੇਸ਼ਭਾਈ ਰਾਠਵਾ, ਮਾਨਸਿੰਘ ਪਰਮਾਰ ਅਤੇ ਜੀਤੇਂਦਰ ਮੇਘਜੀਭਾਈ ਕੰਜਾਰੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ। ਮੱਧ ਪ੍ਰਦੇਸ਼ ਤੋਂ ਤਰੁਣ ਚੁੱਘ ਅਤੇ ਰਜਨੀਸ਼ ਅਗਰਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਮਣੀਪੁਰ ਤੋਂ ਏ. ਸ਼ਾਰਦਾ ਦੇਵੀ ਜਦਕਿ ਰਾਜਸਥਾਨ ਤੋਂ ਡਾ. ਅਲਕਾ ਗੁਰਜਰ ਅਤੇ ਡਾ. ਸਤੀਸ਼ ਪੂਨੀਆ ਨੂੰ ਉਮੀਦਵਾਰ ਬਣਾਇਆ ਹੈ।

ਦੂਜੇ ਪਾਸੇ, ਰਾਜ ਸਭਾ ਦੀ ਓਡੀਸ਼ਾ ਉਪ-ਚੋਣ ਲਈ ਦੇਬਾਸ਼ੀਸ਼ ਸਾਮੰਤਰਾਏ ਨੂੰ ਉਮੀਦਵਾਰ ਬਣਾਇਆ ਗਿਆ ਹੈ। ਗੁਜਰਾਤ ਵਿੱਚ ਬੀਜੇਪੀ ਨੇ ਚਾਰੋਂ ਸੀਟਾਂ ‘ਤੇ ਉਮੀਦਵਾਰ ਉਤਾਰੇ ਹਨ, ਜਿਨ੍ਹਾਂ ਸਾਰਿਆਂ ਦੀ ਜਿੱਤ ਤੈਅ ਹੈ। ਗੁਜਰਾਤ ਵਿੱਚ ਪਹਿਲੀ ਵਾਰ ਕਾਂਗਰਸ ਦਾ ਕੋਈ ਰਾਜ ਸਭਾ ਮੈਂਬਰ ਨਹੀਂ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























