ਨਹੀਂ ਰਹੇ ਦਿੱਗਜ ਫਿਲਮ ਨਿਰਮਾਤਾ ਪਹਿਲਾਜ ਨਿਹਲਾਨੀ; ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ
ਮੁੰਬਈ, 4 ਜੂਨ 2026 (ਵਿਸ਼ਵ ਵਾਰਤਾ): ਫ਼ਿਲਮ ਇੰਡਸਟਰੀ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। CBFC ਦੇ ਸਾਬਕਾ ਚੇਅਰਮੈਨ ਅਤੇ ਪ੍ਰੋਡਿਊਸਰ ਪਹਿਲਾਜ ਨਿਹਲਾਨੀ ਹੁਣ ਸਾਡੇ ਵਿਚਕਾਰ ਨਹੀਂ ਰਹੇ। ਜਾਣਕਾਰੀ ਮੁਤਾਬਕ, ਉਹ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਪਹਿਲਾਜ ਲਿਵਰ ਦੀ ਬੀਮਾਰੀ ਨਾਲ ਜੂਝ ਰਹੇ ਸਨ। ਪਹਿਲਾਜ ਨਿਹਲਾਨੀ ਦੇ ਦੇਹਾਂਤ ਦੀ ਖ਼ਬਰ ਨਾਲ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਰ ਕੋਈ ਉਨ੍ਹਾਂ ਨੂੰ ਨਮ ਅੱਖਾਂ ਨਾਲ ਵਿਦਾਈ ਦੇ ਰਿਹਾ ਹੈ। ਉਨ੍ਹਾਂ ਦੀ ਉਮਰ 76 ਸਾਲ ਸੀ।
ਪਹਿਲਾਜ ਨਿਹਲਾਨੀ ਫ਼ਿਲਮ ਪ੍ਰੋਡਿਊਸਰ ਸਨ। ਉਨ੍ਹਾਂ ਨੇ ਸ਼ਤਰੂਘਨ ਸਿਨਹਾ-ਰੀਨਾ ਰਾਏ ਸਟਾਰਰ ‘ਹਥਕੜੀ’ (1982), ਗੋਵਿੰਦਾ-ਦਿਵਿਆ ਭਾਰਤੀ ਸਟਾਰਰ ‘ਸ਼ੋਲਾ ਔਰ ਸ਼ਬਨਮ’ (1992), ਗੋਵਿੰਦਾ-ਚੰਕੀ ਪਾਂਡੇ ਸਟਾਰਰ ‘ਆਂਖੇਂ’ (1993), ਅਨਿਲ ਕਪੂਰ-ਕਰਿਸ਼ਮਾ ਕਪੂਰ ਸਟਾਰਰ ‘ਅੰਦਾਜ਼’ (1994), ਅਕਸ਼ੇ ਕੁਮਾਰ-ਕਰਹੀਨਾ ਕਪੂਰ ਸਟਾਰਰ ‘ਤਲਾਸ਼’ (2003), ਅਤੇ ਗੋਵਿੰਦਾ ਸਟਾਰਰ ‘ਰੰਗੀਲਾ ਰਾਜਾ’ (2019) ਵਰਗੀਆਂ ਫ਼ਿਲਮਾਂ ਬਣਾਈਆਂ।
ਪਹਿਲਾਜ ਦਾ ਜਾਣਾ ਫ਼ਿਲਮ ਇੰਡਸਟਰੀ ਲਈ ਇੱਕ ਵੱਡਾ ਘਾਟਾ ਹੈ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਅਤੇ ਬੀ-ਟਾਊਨ ਸਿਤਾਰੇ ਪਹਿਲਾਜ ਨੂੰ ਸ਼ਰਧਾਂਜਲੀ ਦੇ ਰਹੇ ਹਨ। ਪਹਿਲਾਜ ਨਿਹਲਾਨੀ ਦਾ ਅੰਤਿਮ ਸਸਕਾਰ ਅੱਜ ਦੁਪਹਿਰ 3 ਵਜੇ ਮੁੰਬਈ ਦੇ ਸਾਂਤਾਕਰੂਜ਼ ਹਿੰਦੂ ਸ਼ਮਸ਼ਾਨ ਘਾਟ ਵਿਖੇ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























