National: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਡਿੱਗੀਆਂ
ਨਵੀਂ ਦਿੱਲੀ, 3 ਜੂਨ (ਵਿਸ਼ਵ ਵਾਰਤਾ) – 3 ਜੂਨ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ₹1,030 ਘਟ ਕੇ ₹1.55 ਲੱਖ ਰਹਿ ਗਈ ਹੈ, ਜਦਕਿ 1 ਕਿਲੋ ਚਾਂਦੀ ₹3,300 ਸਸਤੀ ਹੋ ਕੇ ₹2.62 ਲੱਖ ‘ਤੇ ਆ ਗਈ। ਸਾਲ ਦੀ ਸ਼ੁਰੂਆਤ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਸੀ, ਪਰ ਹਾਲੀਆ ਹਫ਼ਤਿਆਂ ਦੌਰਾਨ ਮੁਨਾਫ਼ਾ-ਵਸੂਲੀ ਅਤੇ ਗਲੋਬਲ ਕਾਰਕਾਂ ਕਾਰਨ ਦੋਵਾਂ ਧਾਤਾਂ ‘ਤੇ ਦਬਾਅ ਬਣਿਆ ਹੋਇਆ ਹੈ।
ਸੋਨੇ ਦੀ ਕੀਮਤ ਦਾ ਸਫ਼ਰ….31 ਦਸੰਬਰ 2025 ਨੂੰ ਸੋਨੇ ਦੀ ਕੀਮਤ ₹1.33 ਲੱਖ (10 ਗ੍ਰਾਮ) ਸੀ ਅਤੇ 29 ਜਨਵਰੀ 2026 ਨੂੰ ਇਹ ਆਪਣੀ ₹1.76 ਲੱਖ (ਆਲ-ਟਾਈਮ ਹਾਈ) ਸਰਵਉੱਚ ਕੀਮਤ ‘ਤੇ ਆ ਗਿਆ ਸੀ। ਸੋਨੇ ਦੀ ਮੌਜੂਦਾ ਕੀਮਤ: ₹1.55 ਲੱਖ ਅਤੇ ਇਹ ਆਪਣੀ ਸਰਵਉੱਚ ਕੀਮਤ ਤੋਂ ਲਗਭਗ ₹21,000 ਹਾਜ਼ਰ ਦੀ ਗਿਰਾਵਟ ਦਿਖਾ ਚੁੱਕੀ ਹੈ।
ਚਾਂਦੀ ਵਿੱਚ ਵੱਡੀ ਗਿਰਾਵਟ: ਚਾਂਦੀ ਦੀਆਂ ਕੀਮਤਾਂ ਵਿੱਚ ਸੋਨੇ ਦੇ ਮੁਕਾਬਲੇ ਵੱਧ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। 31 ਦਸੰਬਰ 2025 ਨੂੰ ਚਾਂਦੀ ਦੀ ਕੀਮਤ ₹2.30 ਲੱਖ (ਪ੍ਰਤੀ ਕਿਲੋ) ਸੀ ਅਤੇ 29 ਜਨਵਰੀ 2026 ਨੂੰ ਇਹ ਆਪਣੀ ₹3.86 ਲੱਖ (ਆਲ-ਟਾਈਮ ਹਾਈ) ਸਰਵਉੱਚ ਕੀਮਤ ‘ਤੇ ਆ ਗਈ। ਚਾਂਦੀ ਦੀ ਮੌਜੂਦਾ ਕੀਮਤ: ₹2.62 ਲੱਖ ਹੈ ਅਤੇ ਇਹ ਆਪਣੀ ਸਰਵਉੱਚ ਕੀਮਤ ਤੋਂ ₹1.24 ਲੱਖ ਦੀ ਗਿਰਾਵਟ ਦਿਖਾ ਚੁੱਕੀ ਹੈ।
ਪਿਛਲੇ 125 ਦਿਨਾਂ ਵਿੱਚ ਚਾਂਦੀ ਨੇ ਆਪਣੇ ਉੱਚੇ ਪੱਧਰ ਤੋਂ ਵੱਡੀ ਕਮੀ ਦਰਜ ਕੀਤੀ ਹੈ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਚਾਂਦੀ ਦਾ ਬਾਜ਼ਾਰ ਸੋਨੇ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਅਸਥਿਰ ਰਿਹਾ ਹੈ। ਮਾਹਿਰਾਂ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਵਿਸ਼ਵ ਆਰਥਿਕ ਹਾਲਾਤ, ਡਾਲਰ ਦੀ ਮਜ਼ਬੂਤੀ ਅਤੇ ਕੇਂਦਰੀ ਬੈਂਕਾਂ ਦੀਆਂ ਨੀਤੀਆਂ ਕੀਮਤੀ ਧਾਤਾਂ ਦੀ ਦਿਸ਼ਾ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























