RCB ਦੀ ਜਿੱਤ ਤੋਂ ਬਾਅਦ ਅਨੁਸ਼ਕਾ ਨੇ ਸ਼ੇਅਰ ਕੀਤੀ ਵਿਰਾਟ ਨਾਲ ਪਹਿਲੀ ਪੋਸਟ
ਨਵੀ ਦਿੱਲੀ, 1 ਜੂਨ 2026 (ਵਿਸ਼ਵ ਵਾਰਤਾ) : ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਸ ਸੀਜ਼ਨ ਵਿੱਚ ਗੁਜਰਾਤ ਟਾਈਟਨਸ ਵਿਰੁੱਧ ਰਾਇਲ ਚੈਲੇਂਜਰਜ਼ ਬੰਗਲੌਰ (RCB) ਦੀ ਇਤਿਹਾਸਕ ਅਤੇ ਸ਼ਾਨਦਾਰ ਜਿੱਤ ਹੋਈ ਹੈ। ਜਦੋਂ ਤੋਂ ਟੀਮ ਨੇ ਮੈਦਾਨ ‘ਤੇ ਖਿਤਾਬ ਜਿੱਤਿਆ, ਓਦੋ ਤੋਂ ਹੀ ਹਰ ਪਾਸੇ ਜਸ਼ਨ ਦਾ ਮਾਹੌਲ ਹੈ। ਇਸ ਦੌਰਾਨ, ਅਨੁਸ਼ਕਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਫੋਟੋ ਸਾਂਝੀ ਕੀਤੀ ਹੈ, ਜੋ ਪੋਸਟ ਹੁੰਦੇ ਹੀ ਵਾਇਰਲ ਹੋ ਗਈ।

ਜਿੱਤ ਦੇ ਇਸ ਖ਼ਾਸ ਮੌਕੇ ‘ਤੇ ਅਨੁਸ਼ਕਾ ਸ਼ਰਮਾ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਹੈਂਡਲ ਤੋਂ ਇੱਕ ਬੇਹੱਦ ਰੋਮਾਂਟਿਕ ਅਤੇ ਖ਼ੂਬਸੂਰਤ ਤਸਵੀਰ ਪੋਸਟ ਕੀਤੀ ਹੈ। ਆਰ.ਸੀ.ਬੀ. ਦੀ ਖ਼ਿਤਾਬੀ ਜਿੱਤ ਦੀ ਖ਼ੁਸ਼ੀ ਦੋਵਾਂ ਦੇ ਚਿਹਰਿਆਂ ‘ਤੇ ਸਾਫ਼ ਝਲਕ ਰਹੀ ਹੈ।
ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਤਸਵੀਰ ਵਿੱਚ ਅਨੁਸ਼ਕਾ ਅਤੇ ਵਿਰਾਟ ਆਪਣੇ ਹੱਥਾਂ ਵਿੱਚ ਆਈ.ਪੀ.ਐੱਲ.ਟਰਾਫ਼ੀ ਫੜੀ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਅਨੁਸ਼ਕਾ, ਵਿਰਾਟ ਦਾ ਮੱਥਾ ਚੁੰਮਦੀ ਵੀ ਨਜ਼ਰ ਆਈ। ਇਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਵਿਕਟਰੀ ਅਤੇ ਹਾਰਟ ਦੀ ਇਮੋਜੀ ਬਣਾਈ ਹੈ। ਅਨੁਸ਼ਕਾ ਦੀ ਇਸ ਤਸਵੀਰ ‘ਤੇ ਕਈ ਯੂਜ਼ਰਸ ਨੇ ਕੁਮੈਂਟ ਕੀਤੇ ਹਨ। ਜ਼ਿਆਦਾਤਰ ਨੇ ਇਸ ਨੂੰ ਦਿਨ ਦੀ ਸਭ ਤੋਂ ਖ਼ੂਬਸੂਰਤ ਤਸਵੀਰ ਦੱਸਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























