Bank Holidays: ਜੇ ਕੋਈ ਜ਼ਰੂਰੀ ਕੰਮ ਤਾਂ ਜਲਦੀ ਕਰ ਲਓ, ਜੂਨ ਮਹੀਨੇ 13 ਦਿਨ ਬੈਂਕ ਰਹਿਣਗੇ ਬੰਦ
ਨਵੀਂ ਦਿੱਲੀ, 31 ਮਈ (ਵਿਸ਼ਵ ਵਾਰਤਾ): ਮਈ ਮਹੀਨੇ ਦਾ ਅੱਜ ਆਖਰੀ ਦਿਨ ਹੈ। ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਜੂਨ ਮਹੀਨੇ ‘ਚ ਭਾਰਤ ਭਰ ਦੇ ਬੈਂਕ ਕਈ ਦਿਨਾਂ ਲਈ ਬੰਦ ਰਹਿਣਗੇ। ਇਨ੍ਹਾਂ ਵਿੱਚ ਹਫ਼ਤਾਵਾਰੀ ਛੁੱਟੀਆਂ ਦੇ ਨਾਲ-ਨਾਲ ਖੇਤਰੀ ਅਤੇ ਰਾਸ਼ਟਰੀ ਛੁੱਟੀਆਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਐਤਵਾਰ ਅਤੇ ਦੂਜੇ-ਚੌਥੇ ਸ਼ਨੀਵਾਰ ਨੂੰ ਮਿਲਾ ਕੇ ਬੈਂਕ ਕੁੱਲ 13 ਦਿਨ ਬੰਦ ਰਹਿਣਗੇ। ਇਸ ਲਈ ਗਾਹਕ ਛੁੱਟੀਆਂ ਦੀ ਲਿਸਟ ਦੇਖ ਕੇ ਹੀ ਬੈਂਕ ਜਾਣ, ਨਕਦ ਲੈਣ-ਦੇਣ, ਚੈੱਕ ਕਲੀਅਰੈਂਸ ਅਤੇ ਹੋਰ ਜ਼ਰੂਰੀ ਬੈਂਕਿੰਗ ਕੰਮ ਪਹਿਲਾਂ ਹੀ ਨਿਪਟਾ ਲੈਣ। ਹਾਲਾਂਕਿ, ਬੈਂਕਾਂ ਦੀਆਂ ਛੁੱਟੀਆਂ ਰਾਜਾਂ ਅਨੁਸਾਰ ਵੱਖ-ਵੱਖ ਹੋ ਸਕਦੀਆਂ ਹਨ। ਪੜ੍ਹੋ ਛੁੱਟੀਆਂ ਦੀ ਲਿਸਟ
7 ਜੂਨ, 2026 – ਐਤਵਾਰ
13 ਜੂਨ, 2026 – ਦੂਜਾ ਸ਼ਨੀਵਾਰ
14 ਜੂਨ, 2026 – ਐਤਵਾਰ
15 ਜੂਨ (ਸੋਮਵਾਰ) – ਰਾਜਾ ਸੰਕ੍ਰਾਂਤੀ ਅਤੇ ਵਾਈਐਮਏ ਦਿਵਸ ਦੇ ਮੌਕੇ ‘ਤੇ ਬੈਂਕ ਸਿਰਫ਼ ਓਡੀਸ਼ਾ ਅਤੇ ਮਿਜ਼ੋਰਮ ਵਿੱਚ ਬੰਦ ਰਹਿਣਗੇ।
17 ਜੂਨ (ਬੁੱਧਵਾਰ) – ਮਹਾਰਾਣਾ ਪ੍ਰਤਾਪ ਜਯੰਤੀ ਦੇ ਮੌਕੇ ‘ਤੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਬੈਂਕ ਬੰਦ ਰਹਿਣਗੇ।
18 ਜੂਨ (ਵੀਰਵਾਰ) – ਗੁਰੂ ਅਰਜੁਨ ਦੇਵ ਦੇ ਸ਼ਹੀਦੀ ਦਿਵਸ ਦੇ ਮੌਕੇ ‘ਤੇ ਬੈਂਕ ਸਿਰਫ਼ ਪੰਜਾਬ ਵਿੱਚ ਬੰਦ ਰਹਿਣਗੇ।
21 ਜੂਨ, 2026 – ਐਤਵਾਰ
25 ਜੂਨ (ਵੀਰਵਾਰ) – ਮੁਹੱਰਮ ਦੇ ਕਾਰਨ ਵਿਜੇਵਾੜਾ ਅਤੇ ਆਂਧਰਾ ਪ੍ਰਦੇਸ਼ ਵਿੱਚ ਬੈਂਕ ਬੰਦ ਰਹਿਣਗੇ।
26 ਜੂਨ (ਸ਼ੁੱਕਰਵਾਰ) – ਮੁਹੱਰਮ (ਆਸ਼ੂਰਾ) ਦੇ ਕਾਰਨ ਦਿੱਲੀ ਤੋਂ ਮੁੰਬਈ, ਕੋਲਕਾਤਾ, ਬੰਗਲੁਰੂ, ਚੇਨਈ, ਹੈਦਰਾਬਾਦ, ਭੋਪਾਲ ਅਤੇ ਪਟਨਾ ਤੱਕ ਦੇਸ਼ ਭਰ ਦੇ ਜ਼ਿਆਦਾਤਰ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।
27 ਜੂਨ, 2026 – ਚੌਥਾ ਸ਼ਨੀਵਾਰ
28 ਜੂਨ, 2026 – ਐਤਵਾਰ
29 ਜੂਨ (ਸੋਮਵਾਰ) – ਸੰਤ ਗੁਰੂ ਕਬੀਰ ਜਯੰਤੀ ਮਨਾਉਣ ਲਈ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਬੈਂਕ ਬੰਦ ਰਹਿਣਗੇ।
30 ਜੂਨ (ਮੰਗਲਵਾਰ) – ਮਿਜ਼ੋਰਮ ਵਿੱਚ ਰਮਨਾ ਨੀ (Remna Ni) ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।
ਹਾਲਾਂਕਿ ਜੂਨ ਵਿੱਚ ਬੈਂਕ ਕਈ ਦਿਨਾਂ ਲਈ ਬੰਦ ਰਹਿਣਗੇ, ਪਰ ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ਏਟੀਐਮ ਅਤੇ ਯੂਪੀਆਈ ਵਰਗੀਆਂ ਡਿਜੀਟਲ ਸੇਵਾਵਾਂ ਆਮ ਤੌਰ ‘ਤੇ ਜਾਰੀ ਰਹਿਣਗੀਆਂ।।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















