ਅਮਰੀਕੀ ਰਾਸ਼ਟਰਪਤੀ ਨੂੰ ਵੱਡਾ ਝਟਕਾ! ਵਾਸ਼ਿੰਗਟਨ ਦੇ ਮਸ਼ਹੂਰ ਕੈਨੇਡੀ ਸੈਂਟਰ ਤੋਂ ਹਟੇਗਾ ਟਰੰਪ ਦਾ ਨਾਮ
ਵਾਸ਼ਿੰਗਟਨ, 30 ਮਈ 2026 (ਵਿਸ਼ਵ ਵਾਰਤਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫ਼ੈਡਰਲ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਵਾਸ਼ਿੰਗਟਨ ਦੇ ਇੱਕ ਫ਼ੈਡਰਲ ਜੱਜ ਨੇ ‘ਜੌਨ ਐੱਫ. ਕੈਨੇਡੀ ਸੈਂਟਰ ਫ਼ਾਰ ਦਿ ਪਰਫਾਰਮਿੰਗ ਆਰਟਸ’ ਤੋਂ ਡੋਨਾਲਡ ਟਰੰਪ ਦਾ ਨਾਮ ਹਟਾਉਣ ਦਾ ਹੁਕਮ ਦਿੱਤਾ ਹੈ। ਜੱਜ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਕਾਂਗਰਸ ਦੀ ਪ੍ਰਵਾਨਗੀ ਤੋਂ ਬਿਨਾਂ ਇਸ ਸੰਸਥਾ ਦਾ ਨਾਮ ਅਧਿਕਾਰਤ ਤੌਰ ‘ਤੇ ਨਹੀਂ ਬਦਲਿਆ ਜਾ ਸਕਦਾ। ਇਸ ਦੇ ਨਾਲ ਹੀ 14 ਦਿਨਾਂ ਦੇ ਅੰਦਰ ਸੈਂਟਰ ਦੇ ਸਾਰੇ ਸਾਈਨਬੋਰਡਾਂ ਤੋਂ ਟਰੰਪ ਦਾ ਨਾਮ ਹਟਾਉਣ ਲਈ ਕਿਹਾ ਹੈ।
ਇਸ ਵਿਵਾਦ ਦੀ ਸ਼ੁਰੂਆਤ ਪਿਛਲੇ ਸਾਲ ਹੋਈ, ਜਦੋਂ ਕੈਨੇਡੀ ਸੈਂਟਰ ਦੇ ਬੋਰਡ ਨੇ ਸੰਸਥਾ ਦਾ ਨਾਮ ਬਦਲ ਕੇ ‘ਡੋਨਾਲਡ ਜੇ. ਟਰੰਪ ਐਂਡ ਜੌਨ ਐੱਫ. ਕੈਨੇਡੀ ਮੈਮੋਰੀਅਲ ਸੈਂਟਰ ਫ਼ਾਰ ਦਿ ਪਰਫਾਰਮਿੰਗ ਆਰਟਸ’ ਰੱਖਣ ਦੇ ਪੱਖ ਵਿੱਚ ਵੋਟ ਕੀਤਾ। ਟਰੰਪ ਇਸ ਬੋਰਡ ਦੀ ਪ੍ਰਧਾਨਗੀ ਕਰ ਰਹੇ ਸਨ ਅਤੇ ਉਨ੍ਹਾਂ ਦੇ ਕਈ ਸਹਿਯੋਗੀ ਟ੍ਰਸਟੀ ਵਜੋਂ ਸ਼ਾਮਲ ਸਨ। ਵੋਟਿੰਗ ਤੋਂ ਤੁਰੰਤ ਬਾਅਦ ਇਮਾਰਤ ਦੇ ਬਾਹਰੀ ਹਿੱਸੇ ਵਿੱਚ ਕੈਨੇਡੀ ਦੇ ਨਾਮ ਦੇ ਉੱਪਰ ਟਰੰਪ ਦਾ ਨਾਮ ਲਗਾ ਦਿੱਤਾ ਗਿਆ।
ਆਪਣੇ ਫ਼ੈਸਲੇ ਵਿੱਚ ਡਿਸਟ੍ਰਿਕਟ ਜੱਜ ਕ੍ਰਿਸਟੋਫਰ ਕੂਪਰ ਨੇ ਕਿਹਾ ਕਿ ਕੈਨੇਡੀ ਸੈਂਟਰ ਦਾ ਕਾਨੂੰਨੀ ਚਾਰਟਰ ਸਾਫ਼ ਤੌਰ ‘ਤੇ ਇਹ ਤੈਅ ਕਰਦਾ ਹੈ ਕਿ ਇਹ ਸੰਸਥਾ ਪੂਰਵ ਰਾਸ਼ਟਰਪਤੀ ਜੌਨ ਐੱਫ. ਕੈਨੇਡੀ ਦੀ ਯਾਦ ਵਿੱਚ ਬਣਾਈ ਗਈ ਹੈ। ਬੋਰਡ ਕੋਲ ਇਹ ਅਧਿਕਾਰ ਨਹੀਂ ਹੈ ਕਿ ਉਹ ਆਪਣੀ ਮਰਜ਼ੀ ਨਾਲ ਇਸ ਦਾ ਅਧਿਕਾਰਤ ਨਾਮ ਬਦਲ ਸਕੇ। ਅਮਰੀਕੀ ਡਿਸਟ੍ਰਿਕਟ ਜੱਜ ਨੇ ਕਿਹਾ ਕਿ ਕੈਨੇਡੀ ਸੈਂਟਰ ਦਾ ਨਾਮ ਕਾਂਗਰਸ ਨੇ ਰੱਖਿਆ ਸੀ ਅਤੇ ਸਿਰਫ਼ ਕਾਂਗਰਸ ਕੋਲ ਹੀ ਉਸ ਨੂੰ ਬਦਲਣ ਦਾ ਅਧਿਕਾਰ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















