ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ! 1 ਜੂਨ ਤੋਂ ਮਹਿੰਗੀ ਹੋਵੇਗੀ ਬਿਜਲੀ
– 10 ਪ੍ਰਤੀਸ਼ਤ ਵਧ ਕੇ ਆਵੇਗਾ ਬਿੱਲ?
ਨਵੀ ਦਿੱਲੀ, 30 ਮਈ 2026 (ਵਿਸ਼ਵ ਵਾਰਤਾ): ਈਰਾਨ-ਇਜ਼ਰਾਈਲ ਦੀ ਜੰਗ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੋਂ ਬਾਅਦ ਹੁਣ ਮਹਿੰਗਾਈ ਦਾ ਅਸਰ ਬਿਜਲੀ ‘ਤੇ ਦਿਖਣਾ ਸ਼ੁਰੂ ਹੋ ਗਿਆ ਹੈ। ਯੂਪੀ ਵਿੱਚ ਬਿਜਲੀ ਮਹਿੰਗੀ ਹੋ ਗਈ ਹੈ।
ਇਸ ਨਾਲ ਖਪਤਕਾਰਾਂ ਨੂੰ ਵੱਡਾ ਝਟਕਾ ਲੱਗਾ ਹੈ। ਯੂਪੀ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਦੇ ਬਿੱਲ ਵਿੱਚ 10 ਫ਼ੀਸਦੀ ਐਕਸਟਰਾ ਚਾਰਜ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਹ ਚਾਰਜ ਜੂਨ ਵਿੱਚ ਆਉਣ ਵਾਲੇ ਬਿਜਲੀ ਦੇ ਬਿੱਲ ਵਿੱਚ ਜੁੜ ਕੇ ਆਵੇਗਾ। ਇਸ ਨਾਲ ਯੂਪੀ ਦੇ 3 ਕਰੋੜ ਤੋਂ ਵੱਧ ਬਿਜਲੀ ਖਪਤਕਾਰਾਂ ਦੀ ਜੇਬ ਹੋਰ ਢਿੱਲੀ ਹੋਵੇਗੀ। ਯਾਨੀ ਹੁਣ ਬਿਜਲੀ ਉਪਭੋਗਤਾਵਾਂ ਨੂੰ 10 ਫ਼ੀਸਦੀ ਵਾਧੂ ਪੈਸੇ ਦੇਣੇ ਪੈਣਗੇ। ਜੇਕਰ ਤੁਹਾਡਾ 100 ਰੁਪਏ ਦਾ ਬਿੱਲ ਆਉਂਦਾ ਹੈ, ਤਾਂ ਉਸ ‘ਤੇ 10 ਰੁਪਏ ਜ਼ਿਆਦਾ ਦੇਣੇ ਹੋਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















