Australia ਜਾਣ ਦੇ ਚਾਹਵਾਨ ਨੌਜਵਾਨਾਂ ਲਈ ਸੁਨਹਿਰੀ ਮੌਕਾ
– ਆਸਟ੍ਰੇਲੀਆ ਸਰਕਾਰ ਨੌਜਵਾਨਾਂ ਦੇ ਲਈ ਲੈ ਕੇ ਆਈ ਲਾਟਰੀ ਵੀਜ਼ਾ ਸਕੀਮ
ਨਵੀਂ ਦਿੱਲੀ, 30 ਮਈ (ਗੁਰਪੁਨੀਤ ਸਿੱਧੂ) – ਆਸਟ੍ਰੇਲੀਆ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ, ਕਿਉਂਕਿ ਆਸਟ੍ਰੇਲੀਆਈ ਸਰਕਾਰ ਨੌਜਵਾਨਾਂ ਦੇ ਲਈ ਲਾਟਰੀ ਵੀਜ਼ਾ ਸਕੀਮ ਲੈ ਕੇ ਆਈ ਆਈ ਹੈ। ਇਸ ਵੀਜ਼ੇ ਤਹਿਤ ਨੌਜਵਾਨ ਆਸਟ੍ਰੇਲੀਆ ‘ਚ ਕੰਮ ਕਰ ਸਕਣਗੇ ਅਤੇ ਘੁੰਮ-ਫਿਰ ਸਕਣਗੇ। ਇਸ ਵੀਜ਼ੇ ਲਈ ਰਜਿਸਟ੍ਰੇਸ਼ਨ 4 ਜੂਨ ਤੋਂ ਸ਼ੁਰੂ ਹੋਵੇਗੀ ਅਤੇ 25 ਜੂਨ ਤੱਕ ਜਾਰੀ ਰਹੇਗੀ। ਜਾਣੀ ਕਿ ਆਸਟ੍ਰੇਲੀਆ ਸਰਕਾਰ ਇਸ ਵੀਜ਼ੇ ਤਹਿਤ ਦੇਸ਼ ਆਉਣ ਲਈ ਸਿਰਫ ਸਾਢੇ ਤਿੰਨ ਹਫਤਿਆਂ ਦਾ ਮੌਕਾ ਦੇਵੇਗੀ।
18 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਇਸ ਸਕੀਮ ਤਹਿਤ ਅਪਲਾਈ ਕਰ ਸਕਣਗੇ। ਇਸ ਵੀਜ਼ੇ ਲਈ ਸਿਰਫ ਆਨਲਾਈਨ ਅਪਲਾਈ ਕੀਤਾ ਜਾ ਸਕੇਗਾ। ਇਸ ਦੇ ਨਾਲ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵੀਜ਼ੇ ਤਹਿਤ ਅਪਲਾਈ ਕਰਨ ਦੀ ਜੋ ਫੀਸ ਰੱਖੀ ਗਈ ਹੈ ਉਹ 25 ਡਾਲਰ ਮਤਲਬ ਕਿ ਭਾਰਤੀ ਕਰੰਸੀ ਮੁਤਾਬਿਕ ਸਿਰਫ 1500 ਰੁਪਏ ਹੋਵੇਗੀ। ਇਹ ਵੀਜ਼ਾ ਲਾਟਰੀ ਪ੍ਰਣਾਲੀ ਰਾਹੀਂ ਜਾਰੀ ਕੀਤਾ ਜਾਵੇਗਾ।ਆਸਟ੍ਰੇਲੀਆਈ ਇਮੀਗ੍ਰੇਸ਼ਨ ਵਿਭਾਗ ਦੀ ਅਧਿਕਾਰਤ ਵੈੱਬਸਾਈਟ, immi.homeaffairs.gov.au ‘ਤੇ ਜਾ ਕੇ ਇਸ ਵੀਜ਼ੇ ਲਈ ਅਪਲਾਈ ਕੀਤਾ ਜਾ ਸਕਦਾ ਹੈ।
ਇਸ ਵੀਜ਼ੇ ਲਈ ਕਿਸੇ ਖਾਸ ਧਾਰਾ ਜਾਂ ਵਿਸ਼ੇ (ਜਿਵੇਂ ਕਿ ਆਈ.ਟੀ., ਇੰਜੀਨੀਅਰਿੰਗ, ਜਾਂ ਕਲਾ) ‘ਤੇ ਕੋਈ ਪਾਬੰਦੀਆਂ ਨਹੀਂ ਹਨ। ਜੇਕਰ ਤੁਸੀਂ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਕਿਸੇ ਵੀ ਵਿਸ਼ੇ ਦੀ ਪੜ੍ਹਾਈ ਕੀਤੀ ਹੈ ਤਾਂ ਤੁਸੀਂ ਯੋਗ ਹੋ। ਜੇਕਰ ਕਿਸੇ ਨੂੰ ਫਾਰਮ ਭਰਨ ਤੋਂ ਬਾਅਦ ਚੁਣਿਆ ਜਾਂਦਾ ਹੈ, ਤਾਂ ਉਸ ਨੂੰ ਆਸਟ੍ਰੇਲੀਆਈ ਇਮੀਗ੍ਰੇਸ਼ਨ ਵਿਭਾਗ ਤੋਂ ਇੱਕ ਅਧਿਕਾਰਤ ਈਮੇਲ ਪ੍ਰਾਪਤ ਹੋਵੇਗੀ। ਇਸ ਪੜਾਅ ‘ਤੇ ਬੈਂਕ ਖਾਤੇ ਵਿੱਚ ਲਗਭਗ ₹4 ਲੱਖ ਦਾ ਫੰਡ ਦਿਖਾਉਣ ਦੀ ਲੋੜ ਹੋਵੇਗੀ। ਚੰਗੀ ਖ਼ਬਰ ਇਹ ਹੈ ਕਿ ਵਿਭਾਗ ਇਸ ਫੰਡ ਨੂੰ ਤਿਆਰ ਕਰਨ ਲਈ ਕਾਫ਼ੀ ਸਮਾਂ ਦੇਵੇਗਾ। ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















