Punjab ਨਗਰ ਨਿਗਮ ਚੋਣ ਨਤੀਜੇ: ਆਪ ਵੱਡੀ ਲੀਡ ਨਾਲ ਚੱਲ ਰਹੀ ਅੱਗੇ
– ਬਸਪਾ ਨੇ ਵੀ ਖੋਲ੍ਹਿਆ ਆਪਣਾ ਖਾਤਾ
ਚੰਡੀਗੜ੍ਹ, 29 ਮਈ (ਵਿਸ਼ਵ ਵਾਰਤਾ) – ਪੰਜਾਬ ਵਿੱਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਹੁਣ ਤੱਕ ਜਾਰੀ ਕੀਤੇ ਗਏ ਨਤੀਜਿਆਂ ‘ਚ ਆਮ ਆਦਮੀ ਪਾਰਟੀ (ਆਪ) ਨੇ 440 ਸੀਟਾਂ ਜਿੱਤ ਲਈਆਂ ਹਨ।
ਪਰ ਉੱਥੇ ਹੀ ਆਜ਼ਾਦ ਉਮੀਦਵਾਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਪ ਤੋਂ ਬਾਅਦ ਆਜ਼ਾਦ ਉਮੀਦਵਾਰਾਂ ਨੇ ਸਭ ਤੋਂ ਜ਼ਿਆਦਾ ਸੀਟਾਂ ਜਿੱਤੀਆਂ ਹਨ। ਹੁਣ ਤੱਕ ਜਾਰੀ ਕੀਤੇ ਗਏ ਚੋਣ ਨਤੀਜਿਆਂ ਅਨੁਸਾਰ ਕਾਂਗਰਸ ਦੂਜੇ ਸਥਾਨ ‘ਤੇ ਹੈ, ਜਿਸ ਨੇ ਹੁਣ ਤੱਕ 163 ਸੀਟਾਂ ਜਿੱਤੀਆਂ ਹਨ ਅਤੇ ਅਕਾਲੀ ਦਲ 118 ਸੀਟਾਂ ਜਿੱਤ ਕੇ ਤੀਜੇ ਨੰਬਰ ‘ਤੇ ਹੈ। ਭਾਜਪਾ ਨੇ 32 ਸੀਟਾਂ ਜਿੱਤੀਆਂ ਹਨ ਅਤੇ ਬਸਪਾ ਨੇ ਵੀ ਆਪਣਾ ਖਾਤਾ ਖੋਲ੍ਹ ਲਿਆ ਹੈ ਅਤੇ 3 ਸੀਟਾਂ ਦੇ ਨਾਲ ਸਭ ਤੋਂ ਪਿੱਛੇ ਚੱਲ ਰਹੀ ਹੈ। ਜਦੋਂ ਕਿ ਆਜ਼ਾਦ ਉਮੀਦਵਾਰ ਵੀ 163 ਸੀਟਾਂ ਜਿੱਤ ਚੁੱਕੇ ਹਨ। ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























