ਇੰਡੀਗੋ ਫਲਾਈਟ ਦੇ ਉਡਾਣ ਭਰਨ ਤੋਂ ਪਹਿਲਾਂ ਅਚਾਨਕ ਦਿਖਾਈ ਦੇਣ ਲੱਗਾ ਧੂੰਆਂ
– ਯਾਤਰੀਆਂ ਦੇ ਸੁੱਕੇ ਸਾਹ!
ਨਵੀ ਦਿੱਲੀ 26 ਮਈ 2026 (ਵਿਸ਼ਵ ਵਾਰਤਾ): ਬੈਂਗਲੁਰੂ ਏਅਰਪੋਰਟ ‘ਤੇ ਅੱਜ ਇੰਡੀਗੋ ਦੀ ਇੱਕ ਫਲਾਈਟ ਵਿੱਚ ਅਚਾਨਕ ਧੂੰਆਂ ਦਿਖਾਈ ਦੇਣ ਨਾਲ ਦਹਿਸ਼ਤ ਫੈਲ ਗਈ। ਚੇਨਈ ਜਾਣ ਵਾਲੀ ਇੰਡੀਗੋ ਫਲਾਈਟ 6E 6017 ਜਦੋਂ ਰਨਵੇਅ ਵੱਲ ਹੌਲੀ-ਹੌਲੀ ਵਧ ਰਹੀ ਸੀ, ਉਦੋਂ ਹੀ ਜਹਾਜ਼ ਦੇ ਅੰਦਰ ਧੂੰਆਂ ਨਜ਼ਰ ਆਇਆ। ਸਥਿਤੀ ਨੂੰ ਦੇਖਦੇ ਹੋਏ ਤੁਰੰਤ ਐਮਰਜੈਂਸੀ ਕਦਮ ਚੁੱਕਦੇ ਹੋਏ ਯਾਤਰੀਆਂ ਅਤੇ ਕਰੂ ਨੂੰ ਸੁਰੱਖਿਅਤ ਤਰੀਕੇ ਨਾਲ ਜਹਾਜ਼ ਤੋਂ ਬਾਹਰ ਕੱਢਿਆ ਗਿਆ।
ਇੰਡੀਗੋ ਏਅਰਲਾਈਨਜ਼ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ, ’26 ਮਈ 2026 ਨੂੰ ਬੈਂਗਲੁਰੂ ਤੋਂ ਚੇਨਈ ਜਾਣ ਵਾਲੀ ਫਲਾਈਟ 6E 6017 ਰਨਵੇਅ ਵੱਲ ਵਧ ਰਹੀ ਸੀ, ਉਦੋਂ ਹੀ ਜਹਾਜ਼ ਵਿੱਚ ਧੂੰਆਂ ਦਿਖਾਈ ਦਿੱਤਾ। ਸੁਰੱਖਿਆ ਦੇ ਮੱਦੇਨਜ਼ਰ ਤੁਰੰਤ ਐਮਰਜੈਂਸੀ ਇਵੈਕੂਏਸ਼ਨ ਕੀਤਾ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਸਾਰੇ ਯਾਤਰੀ ਅਤੇ ਕਰੂ ਪੂਰੀ ਤਰ੍ਹਾਂ ਸੁਰੱਖਿਅਤ ਹਨ।’
ਇੰਡੀਗੋ ਦੇ ਮੁਤਾਬਕ, ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਬਦਲਵੇਂ ਜਹਾਜ਼ ਦਾ ਪ੍ਰਬੰਧ ਕਰ ਦਿੱਤਾ ਗਿਆ, ਜੋ ਜਲਦੀ ਹੀ ਰਵਾਨਾ ਹੋਵੇਗਾ। ਉਡੀਕ ਦੌਰਾਨ ਯਾਤਰੀਆਂ ਲਈ ਰਿਫ੍ਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ , ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ।























