ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਬਣੀ ਮਾਂ
– ਜੁੜਵਾਂ ਬੱਚਿਆਂ ਨੂੰ ਦਿੱਤਾ ਜਨਮ
– ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਪਿਆਰੀ ਪੋਸਟ
ਮੁੰਬਈ, 26 ਮਈ 2026 (ਵਿਸ਼ਵ ਵਾਰਤਾ): ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਵਿਆਹ ਦੇ 10 ਸਾਲ ਬਾਅਦ ਮਾਂ ਬਣ ਗਈ ਹੈ। ਉਸਨੇ ਮੰਗਲਵਾਰ ਨੂੰ ਮੁੰਬਈ ਵਿੱਚ ਜੁੜਵਾਂ ਪੁੱਤਰਾਂ ਨੂੰ ਜਨਮ ਦਿੱਤਾ। ਅਦਾਕਾਰਾ ਅਤੇ ਉਸਦੇ ਪਤੀ ਵਿਵੇਕ ਦਹੀਆ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ।ਜਿਵੇਂ ਹੀ ਇਹ ਖ਼ੁਸ਼ਖ਼ਬਰੀ ਸਾਹਮਣੇ ਆਈ, ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂਅਤੇ ਟੀਵੀ ਸਿਤਾਰਿਆਂ ਵੱਲੋਂ ਵਧਾਈਆਂ ਦੇਣ ਵਾਲਿਆਂ ਦਾ ਹੜ੍ਹ ਆ ਗਿਆ।

ਮੰਗਲਵਾਰ ਨੂੰ ਦਿਵਿਆਂਕਾ ਅਤੇ ਵਿਵੇਕ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਇਸ ਖ਼ਾਸ ਪਲ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। ਜੋੜੇ ਨੇ ਇੱਕ ਬਹੁਤ ਹੀ ਪਿਆਰੀ ਤਸਵੀਰ ਪੋਸਟ ਕੀਤੀ, ਜਿਸ ਵਿੱਚ ਦੋ ਛੋਟੇ ਬੱਚੇ ਲਾਈਟ ਬਲੂ ਰੰਗ ਦੇ ਕੱਪੜਿਆਂ ਵਿੱਚ ਨਜ਼ਰ ਆ ਰਹੇ ਹਨ।

ਇਸ ਨਾਲ ਉਨ੍ਹਾਂ ਲਿਖਿਆ, “ਆਖਰਕਾਰ ਇੰਤਜ਼ਾਰ ਖਤਮ ਹੋ ਗਿਆ ਹੈ। ਸਾਡੇ ਪੁੱਤਰ ਆ ਗਏ ਹਨ, ਅਤੇ ਜ਼ਿੰਦਗੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁੰਦਰ ਹੋ ਗਈ ਹੈ। ਮੇਰੇ ਕਰਨ ਅਰਜੁਨ ਆ ਗਏ।” ਦੱਸ ਦਈਏ ਕਿ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਨੇ ਮਾਰਚ ਵਿੱਚ ਪ੍ਰਸ਼ੰਸਕਾਂ ਨਾਲ ਗਰਭ ਅਵਸਥਾ ਦਾ ਐਲਾਨ ਕਰਦਿਆਂ ਖੁਸ਼ਖਬਰੀ ਸਾਂਝੀ ਕੀਤੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























