FWICE ਨੇ ਰਣਵੀਰ ਸਿੰਘ ‘ਤੇ ਲਗਾਈ ਪਾਬੰਦੀ! ਜਾਣੋ ਕਿਉਂ ਹੋਈ ਕਾਰਵਾਈ
ਮੁੰਬਈ 25 ਮਈ 2026 (ਵਿਸ਼ਵ ਵਾਰਤਾ): ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ‘ਤੇ ‘ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼’ (FWICE) ਨੇ ਬੈਨ ਲਗਾ ਦਿੱਤਾ ਹੈ। ਇਹ ਫੈਸਲਾ ਸੋਮਵਾਰ ਸ਼ਾਮ ਨੂੰ ਅਦਾਕਾਰ-ਡਾਇਰੈਕਟਰ ਫਰਹਾਨ ਅਖ਼ਤਰ ਦੀ ਸ਼ਿਕਾਇਤ ‘ਤੇ ਲਿਆ ਗਿਆ।

ਇਹ ਵਿਵਾਦ ਫਰਹਾਨ ਅਖ਼ਤਰ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਬਹੁ-ਪ੍ਰਤੀਖਿਅਤ ਫਿਲਮ ‘ਡੌਨ 3’ ਵਿੱਚੋਂ ਰਣਵੀਰ ਸਿੰਘ ਦੇ ਅਚਾਨਕ ਬਾਹਰ ਹੋਣ ਤੋਂ ਬਾਅਦ ਸ਼ੁਰੂ ਹੋਇਆ। ਪਿਛਲੇ ਹਫ਼ਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਫੈਡਰੇਸ਼ਨ ਨੇ ਇੱਕ ਅੰਦਰੂਨੀ ਮੀਟਿੰਗ ਬੁਲਾਈ ਸੀ, ਜਿਸ ਤੋਂ ਬਾਅਦ ਸੋਮਵਾਰ ਨੂੰ ਮੀਡੀਆ ਦੇ ਸਾਹਮਣੇ ਇਸ ਵੱਡੇ ਫੈਸਲੇ ਦਾ ਐਲਾਨ ਕੀਤਾ ਗਿਆ।
ਅਸਲ ਵਿੱਚ, ਰਣਵੀਰ ਸਿੰਘ ਨੇ ‘ਧੁਰੰਧਰ’ ਦੀ ਸਫ਼ਲਤਾ ਤੋਂ ਬਾਅਦ ਅਚਾਨਕ ਉਨ੍ਹਾਂ ਦੀ ਫਿਲਮ ‘ਡੌਨ 3’ ਵਿੱਚੋਂ ਬਾਹਰ ਹੋਣ ਦਾ ਫੈਸਲਾ ਲਿਆ ਸੀ। ਫਰਹਾਨ ਨੇ FWICE ਕੋਲ ਇਸ ਦੀ ਸ਼ਿਕਾਇਤ ਕੀਤੀ ਸੀ।ਫਰਹਾਨ ਦਾ ਕਹਿਣਾ ਹੈ ਕਿ ਫਿਲਮ ਦਾ ਪ੍ਰੀ-ਪ੍ਰੋਡਕਸ਼ਨ ਸ਼ੁਰੂ ਹੋ ਗਿਆ ਸੀ, ਜਿਸ ਤੋਂ ਬਾਅਦ ਰਣਵੀਰ ਨੇ ਫਿਲਮ ਛੱਡ ਦਿੱਤੀ। ਇਸ ਨਾਲ ਫਿਲਮ ਨਿਰਮਾਤਾਵਾਂ ਨੂੰ 45 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















