ਪੈਟਰੋਲ – ਡੀਜ਼ਲ 6 ਰੁਪਏ ਹੋਇਆ ਸਸਤਾ! ਪੜ੍ਹੋ ਨਵੇਂ ਰੇਟ
ਨਵੀ ਦਿੱਲੀ, 23 ਮਈ 2026 (ਵਿਸ਼ਵ ਵਾਰਤਾ): ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਹੋ ਗਈਆਂ ਹਨ। ਸਰਕਾਰ ਨੇ ਪੈਟਰੋਲ ‘ਤੇ 6 ਰੁਪਏ ਅਤੇ ਡੀਜ਼ਲ ਵਿੱਚ 6.80 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਪੈਟਰੋਲੀਅਮ ਡਿਵੀਜ਼ਨ ਨੇ ਕਿਹਾ ਕਿ ਨਵੇਂ ਫਿਊਲ ਰੇਟ 23 ਮਈ ਤੋਂ ਲਾਗੂ ਹੋਣਗੇ।
ਪਰ ਇਸ ਦੇ ਬਾਵਜੂਦ ਕੀਮਤਾਂ ਆਮ ਆਦਮੀ ਦਾ ਲੱਕ ਤੋੜ ਰਹੀਆਂ ਹਨ। ਜੇਬ੍ਹ ‘ਤੇ ਖ਼ਰਚੇ ਦਾ ਬੋਝ ਇੰਨਾ ਜ਼ਿਆਦਾ ਹੈ ਕਿ ਜਮ੍ਹਾ ਪੂੰਜੀ ਨੂੰ ਖ਼ਰਚ ਕਰਨ ਦਾ ਦਬਾਅ ਬਣਿਆ ਹੋਇਆ ਹੈ। ਪਾਕਿਸਤਾਨ ਵਿੱਚ ਕਟੌਤੀ ਤੋਂ ਬਾਅਦ, ਪੈਟਰੋਲ ਦੀ ਕੀਮਤ 403.78 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 402.78 ਰੁਪਏ ਹੋ ਗਈ ਹੈ। ਪਿਛਲੇ ਹਫ਼ਤੇ ਦੀ ਸਮੀਖਿਆ ਵਿੱਚ ਸ਼ਹਿਬਾਜ਼ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਸੀ। ਦੱਸ ਦਈਏ ਕਿ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚਾਹੇ ਅੱਜ ਵਧੀਆਂ ਹਨ, ਪਰ ਇਥੇ ਫਿਊਲ ਪਾਕਿਸਤਾਨ ਦੇ ਮੁਕਾਬਲੇ ਕਾਫੀ ਘੱਟ ਕੀਮਤ ‘ਤੇ ਮਿਲ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















