REEL ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ! ਵੀਡੀਓ ਬਣਾਉਂਦੇ ਸਮੇਂ ਪੈਰ ਫਿਸਲਣ ਨਾਲ ਨਹਿਰ ‘ਚ ਡੁੱਬਿਆ ਨੌਜਵਾਨ
ਹਰਿਆਣਾ, 22 ਮਈ 2026 (ਵਿਸ਼ਵ ਵਾਰਤਾ): ਰੀਲਾਂ ਦੇ ਸ਼ੌਕ ‘ਚ ਇਕ ਨੌਜਵਾਨ ਨੇ ਆਪਣੀ ਜਾਨ ਗੁਆ ਲਈ ।ਯਮੁਨਾਨਗਰ ਛਛਰੌਲੀ ਖੇਤਰ ਦੇ ਪਿੰਡ ਪਿਪਲੀ ਮਾਜਰਾ ਦੇ ਨੇੜੇ ਪੱਛਮੀ ਯਮੁਨਾ ਨਹਿਰ ਵਿੱਚ ਨਹਾਉਣ ਆਏ ਇੱਕ 23 ਸਾਲਾ ਨੌਜਵਾਨ ਦੀ ਰੀਲ ਬਣਾਉਂਦੇ ਸਮੇਂ ਪੈਰ ਫਿਸਲਣ ਕਾਰਨ ਪਾਣੀ ‘ਚ ਡੁੱਬ ਜਾਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਸ਼ਿਦ ਪੁੱਤਰ ਗੁਲਜ਼ਾਰ ਨਿਵਾਸੀ ਪਿੰਡ ਹਰਨੌਲੀ ਵਜੋਂ ਹੋਈ ਹੈ।
ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ ਦਫੜੀ ਮਚ ਗਈ। ਸੂਚਨਾ ਮਿਲਦੇ ਹੀ ਛਛਰੌਲੀ ਥਾਣਾ ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਗਈ। ਕਰੀਬ ਇੱਕ ਘੰਟੇ ਦੀ ਮਸ਼ੱਕਤ ਤੋਂ ਬਾਅਦ ਨੌਜਵਾਨ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ, ਪਰ ਹਸਪਤਾਲ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਰਾਸ਼ਿਦ ਸ਼ਾਦੀਪੁਰ ਸਥਿਤ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ।
ਉਹ ਆਪਣੇ ਮਾਮੇ ਅਤੇ ਮਾਸੀ ਦੇ ਪੁੱਤਰ ਨਾਲ ਅੱਜ ਪਿੰਡ ਪਿਪਲੀ ਮਾਜਰਾ ਨੇੜੇ ਪੱਛਮੀ ਯਮੁਨਾ ਨਹਿਰ ਵਿੱਚ ਨਹਾਉਣ ਲਈ ਆਇਆ ਸੀ। ਇਸ ਦੌਰਾਨ ਉਹ ਨਹਿਰ ਦੇ ਕੰਢੇ ਖੜ੍ਹੇ ਹੋ ਕੇ ਆਪਣੇ ਮਾਮੇ ਦੇ ਮੋਬਾਈਲ ਫ਼ੋਨ ਤੋਂ ਰੀਲ ਬਣਵਾ ਰਿਹਾ ਸੀ। ਪਰ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਪੈਰ ਫਿਸਲਣ ਕਾਰਨ ਉਹ ਡੂੰਘੇ ਪਾਣੀ ਵਿੱਚ ਜਾ ਡਿੱਗਿਆ। ਰਾਸ਼ਿਦ ਨੂੰ ਡੁੱਬਦਾ ਦੇਖ ਕੇ ਉਸ ਦੇ ਨਾਲ ਮੌਜੂਦ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਨਹਿਰ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਦੇਖਦੇ ਹੀ ਦੇਖਦੇ ਲਾਪਤਾ ਹੋ ਗਿਆ।
ਘਟਨਾ ਦੀ ਸੂਚਨਾ ਮਿਲਣ ‘ਤੇ ਛਛਰੌਲੀ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਗੋਤਾਖੋਰਾਂ ਨੂੰ ਬੁਲਾ ਕੇ ਸਰਚ ਆਪਰੇਸ਼ਨ ਸ਼ੁਰੂ ਕਰਵਾਇਆ। ਗੋਤਾਖੋਰਾਂ ਨੇ ਕਰੀਬ ਇੱਕ ਘੰਟੇ ਤੱਕ ਲਗਾਤਾਰ ਸਰਚ ਅਭਿਆਨ ਚਲਾਇਆ, ਜਿਸ ਤੋਂ ਬਾਅਦ ਰਾਸ਼ਿਦ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਗਿਆ। ਗੰਭੀਰ ਹਾਲਤ ਵਿੱਚ ਉਸ ਨੂੰ ਤੁਰੰਤ ਸਿਵਲ ਹਸਪਤਾਲ ਯਮੁਨਾਨਗਰ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























