IPL 2026 : ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਥੋੜੀ ਦੇਰ ‘ਚ ਸ਼ੁਰੂ ਹੋਵੇਗਾ ਮੁਕਾਬਲਾ
SRH ਨੇ ਜਿੱਤਿਆ ਟਾਸ, ਜਾਣੋ ਕੀ ਲਿਆ ਫੈਸਲਾ
ਨਵੀ ਦਿੱਲੀ, 22 ਮਈ 2026 (ਵਿਸ਼ਵ ਵਾਰਤਾ) – ਇੰਡੀਅਨ ਪ੍ਰੀਮੀਅਰ ਲੀਗ ਦੇ 19ਵੇਂ ਸੀਜ਼ਨ ਦਾ 67ਵਾਂ ਲੀਗ ਮੁਕਾਬਲਾ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਵਿਚਕਾਰ ਖੇਡਿਆ ਜਾ ਰਿਹਾ ਹੈ।
ਇਸ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਪਲੇਇੰਗ-11 ਵਿੱਚ ਕੋਈ ਬਦਲਾਅ ਨਹੀਂ ਕੀਤਾ।
ਦੂਜੇ ਪਾਸੇ, ਆਰ.ਸੀ.ਬੀ. (RCB) ਦੀ ਪਲੇਇੰਗ-11 ਵਿੱਚ ਇੱਕ ਬਦਲਾਅ ਹੋਇਆ ਹੈ, ਜਿਸ ਵਿੱਚ ਪਿਛਲੇ ਮੈਚ ਵਿੱਚ ਅਨਫਿਟ ਹੋਣ ਕਾਰਨ ਬਾਹਰ ਰਹਿਣ ਵਾਲੇ ਉਨ੍ਹਾਂ ਦੇ ਕਪਤਾਨ ਰਜਤ ਪਾਟੀਦਾਰ ਦੀ ਵਾਪਸੀ ਹੋਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























