ਪ੍ਰਨੀਤ ਕੌਰ ਅਤੇ ਬ੍ਰਹਮ ਮਹਿੰਦਰਾ ਨੇ ਭਰਵੀਂਆਂ ਮੀਟਿੰਗਾਂ ਨੂੰ ਕੀਤਾ ਸੰਬੋਧਨ
ਪਟਿਆਲਾ, 28 ਅਪ੍ਰੈਲ- ਸੀਨੀਅਰ ਕਾਂਗਰਸੀ ਆਗੂ ਪ੍ਰਨੀਤ ਕੌਰ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਅਰਬਨ ਅਸਟੇਟ ਇਲਾਕੇ ਦੀਆਂ ਭਰਵੀਂਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਮੇਅਰ ਸੰਜੀਵ ਬਿੱਟੂ, ਜਿਲ੍ਹਾ ਪ੍ਰਧਾਨ ਕੇ.ਕੇ ਮਲਹੋਤਰਾ, ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨ ਢਿਲੋਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੰਤ ਬਾਂਗਾ ਅਤੇ ਬਲਾਕ ਪ੍ਰਧਾਨ ਅਨਿਲ ਮੋਦਗਿਲ ਤੋਂ ਇਲਾਵਾ ਕਈ ਕੋਂਸਲਰ ਅਤੇ ਕਾਂਗਰਸੀ ਅਹੁਦੇਦਾਰ ਭਾਰੀ ਗਿਣਤੀ ਵਿੱਚ ਹਾਜਰ ਸਨ। ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਗਰੀਬ ਵਿਅਕਤੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਿਨਾਂ ਕਿਸੇ ਜਾਤ ਅਤੇ ਪਾਤ ਤੋਂ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੂਲ ਗਾਂਧੀ ਅਤੇ ਕਾਂਗਰਸ ਨੇ ਕਈ ਵੱਡੇ ਐਲਾਨ ਕੀਤੇ ਹਨ। ਜਿਸਦੇ ਤਹਿਤ ਘੱਟ ਅਮਦਨ ਵਾਲੇ ਗਰੀਬ ਪਰਿਵਾਰਾਂ ਨੂੰ 6 ਹਜਾਰ ਰੁਪਏ ਮਹੀਨਾ ਦੇ ਹਿਸਾਬ ਨਾਲ 72 ਹਜਾਰ ਰੁਪਏ ਸਲਾਨਾਂ ਦਿੱਤੇ ਜਾਣਗੇ ਤਾਂ ਜੋ ਉਹ ਲੋਕ ਆਪਣੀਆਂ ਘਰੇਲੂ ਜਰੂਰਤਾਂ ਨੂੰ ਵਧੀਆਂ ਤਰੀਕੇ ਨਾਲ ਪੁਰੀਆਂ ਕਰ ਸਕਣ। ਇਸ ਮੌਕੇ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਜੀ.ਐਸ.ਟੀ ਅਤੇ ਨੋਟ ਬੰਦੀ ਕਰਕੇ ਅਤੇ ਸੁਮਚਾ ਵਪਾਰ ਖਤਮ ਕਰਕੇ ਭਾਰਤ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਹੈ, ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾ ਵਿੱਚ ਲੋਕ ਇਹਨਾਂ ਨੂੰ ਸਬਕ ਸਿਖਾ ਕੇ ਸੱਤਾ ਵਿਚੋਂ ਚੱਲਦਾ ਕਰਨਗੇ ਕਿਉਕਿ ਆਰਥਿਕ ਮੰਦੀ ਲਈ ਸਿੱਧੇ ਤੋਰ ਤੇ ਪ੍ਰਧਾਨ ਮੰਤਰੀ ਮੋਦੀ ਜਿੰਮੇਵਾਰ ਹਨ। ਇਸ ਮੌਕੇ ਸ਼ਿਵ ਰਾਮ ਫੋਜੀ, ਪਰਮਜੀਤ ਭੁੱਲਰ, ਕੁਲਵੰਤ ਸਿੰਘ, ਅਮਰਨਾਥ ਸ਼ਰਮਾ, ਰਾਕੇਸ਼ ਪਾਂਡੇ, ਬਲਵਿੰਦਰ ਸਿੰਘ, ਜਗਰੂਪ ਸਿੰਘ, ਧਰਮਿੰਦਰ ਸਪੋਲੀਆ, ਮਨਮੋਹਨ ਅਰੋੜਾ, ਮਨਪ੍ਰੀਤ ਸਿੰਘ, ਕੇ.ਕੇ ਸਹਿਗਲ, ਐਚ.ਐਸ ਰੋਜ਼, ਗੁਲਜਾਰ ਸਿੰਘ, ਨਛੱਤਰ ਸਿੰਘ ਸਮਰਾਓ, ਰਾਮੇਸ਼ ਕੁਮਾਰ ਸੈਣੀ, ਨਿੱਧੀ ਧਾਲੀਵਾਲ ਆਦਿ ਹਾਜਰ ਸਨ।
ਫੋਟੋ ਕੈਪਸ਼ਨ- ਪ੍ਰਨੀਤ ਕੌਰ, ਬ੍ਰਹਮ ਮਹਿੰਦਰਾ ਅਤੇ ਹੋਰ ਆਗੂ ਕਾਂਗਰਸ ਪਾਰਟੀਆਂ ਦੀਆਂ ਭਰਵੀਂਆਂ ਮੀਟਿੰਗਾਂ ਦੋਰਾਨ।