IPL 2026: DC vs RCB: ਰਾਇਲ ਚੈਲੇਂਜਰਜ਼ ਬੰਗਲੌਰ ਨੇ ਜਿੱਤਿਆ TOSS
ਨਵੀ ਦਿੱਲੀ, 27 ਅਪ੍ਰੈਲ 2026 (ਵਿਸ਼ਵ ਵਾਰਤਾ) – IPL 2026 ਦੇ 39ਵੇਂ ਮੈਚ ਵਿੱਚ ਦਿੱਲੀ ਕੈਪੀਟਲਸ ਅਤੇ ਰੌਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਮੁਕਾਬਲਾ ਖੇਡਿਆ ਜਾ ਰਿਹਾ ਹੈ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਬੈਂਗਲੁਰੂ ਦੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਦਿੱਲੀ ਨੇ ਆਪਣੀ ਟੀਮ ਵਿੱਚ 3 ਬਦਲਾਅ ਕੀਤੇ ਹਨ। ਟੀਮ ਵਿੱਚ 18 ਸਾਲਾ ਓਪਨਰ ਸਾਹਿਲ ਪਰਖ ਨੂੰ ਮੌਕਾ ਮਿਲਿਆ ਹੈ। ਦੁਸ਼ਮੰਥਾ ਚਮੀਰਾ ਅਤੇ ਕਾਇਲ ਜੈਮੀਸਨ ਵੀ ਖੇਡ ਰਹੇ ਹਨ। ਦੋਵਾਂ ਟੀਮਾਂ ਵਿਚਾਲੇ ਸੀਜ਼ਨ ਦਾ ਇਹ ਦੂਜਾ ਮੈਚ ਹੈ। ਪਹਿਲੇ ਮੈਚ ਵਿੱਚ ਦਿੱਲੀ ਨੇ ਚਿੰਨਾਸਵਾਮੀ ਸਟੇਡੀਅਮ ਵਿੱਚ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਪੁਆਇੰਟ ਟੇਬਲ ਵਿੱਚ ਬੈਂਗਲੁਰੂ ਦੂਜੇ ਸਥਾਨ ‘ਤੇ ਹੈ, ਜਦਕਿ ਦਿੱਲੀ ਸੱਤਵੇਂ ਸਥਾਨ ‘ਤੇ ਹੈ।
ਦਿੱਲੀ ਕੈਪੀਟਲਸ:
ਪਥੁਮ ਨਿਸਾਂਕਾ, ਕੇ.ਐਲ. ਰਾਹੁਲ (ਵਿਕਟਕੀਪਰ), ਸਮੀਰ ਰਿਜ਼ਵੀ, ਅਕਸ਼ਰ ਪਟੇਲ (ਕਪਤਾਨ), ਨਿਤੀਸ਼ ਰਾਣਾ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਲੁੰਗੀ ਐਨਗਿਡੀ, ਕੁਲਦੀਪ ਯਾਦਵ, ਟੀ. ਨਟਰਾਜਨ ਅਤੇ ਮੁਕੇਸ਼ ਕੁਮਾਰ।
ਇਮਪੈਕਟ ਪਲੇਅਰ: ਵਿਪਰਾਜ ਨਿਗਮ
ਰੌਇਲ ਚੈਲੇਂਜਰਜ਼ ਬੈਂਗਲੁਰੂ (RCB):
ਰਜਤ ਪਾਟੀਦਾਰ (ਕਪਤਾਨ), ਵਿਰਾਟ ਕੋਹਲੀ, ਦੇਵਦੱਤ ਪਡਿੱਕਲ, ਟਿਮ ਡੇਵਿਡ, ਜਿਤੇਸ਼ ਸ਼ਰਮਾ (ਵਿਕਟਕੀਪਰ), ਕਰੁਣਾਲ ਪੰਡਿਆ, ਰੋਮਾਰੀਓ ਸ਼ੈਫਰਡ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਰਸਿਖ ਸਲਾਮ ਅਤੇ ਸੁਯਸ਼ ਸ਼ਰਮਾ।
ਇਮਪੈਕਟ ਪਲੇਅਰ: ਜੈਕਬ ਬੈਥਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























