IPL 2026: ਇਕਾਨਾ ਸਟੇਡੀਅਮ ‘ਚ ਆਹਮੋ – ਸਾਹਮਣੇ LSG ਅਤੇ KKR
– ਲਖਨਊ ਨੇ ਜਿੱਤਿਆ Toss
ਨਵੀ ਦਿੱਲੀ, ਚੰਡੀਗੜ੍ਹ 26 ਅਪ੍ਰੈਲ 2026 (ਵਿਸ਼ਵ ਵਾਰਤਾ) –ਆਈਪੀਐਲ ਵਿੱਚ ਅੱਜ ਵੀ ਦੋ ਮੈਚ ਖੇਡੇ ਜਾ ਰਹੇ ਹਨ। ਦਿਨ ਦੇ ਦੂਜੇ ਮੈਚ ਵਿੱਚ ਲਖਨਊ ਸੁਪਰ ਜਾਇੰਟਸ (LSG) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਾਲੇ ਮੁਕਾਬਲਾ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਮੇਜ਼ਬਾਨ ਲਖਨਊ ਸੁਪਰ ਜਾਇੰਟਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਲਖਨਊ ਦੀ ਟੀਮ ਵਿੱਚ ਇੱਕ ਬਦਲਾਅ ਕੀਤਾ ਗਿਆ ਹੈ, ਜਦਕਿ ਕੋਲਕਾਤਾ ਦੀ ਟੀਮ ਵਿੱਚ ਕੋਈ ਬਦਲਾਅ ਨਹੀਂ ਹੈ। ਕਪਤਾਨ ਰਿਸ਼ਭ ਪੰਤ ਨੇ ਦੱਸਿਆ ਕਿ ਟੀਮ ਇਸ ਮੈਚ ਵਿੱਚ ਇੱਕ ਬਦਲਾਅ ਦੇ ਨਾਲ ਮੈਦਾਨ ਵਿੱਚ ਉਤਰੀ ਹੈ। ਮਣੀਮਾਰਨ ਸਿਧਾਰਥ ਦੀ ਜਗ੍ਹਾ ਜਾਰਜ ਲਿੰਡੇ ਨੂੰ ਮੌਕਾ ਮਿਲਿਆ ਹੈ।
ਦੱਸ ਦਈਏ ਕਿ ਲਖਨਊ ਅਤੇ ਕੋਲਕਾਤਾ ਦੀ ਇਹ ਇਸ ਸੀਜ਼ਨ ਵਿੱਚ ਦੂਜੀ ਵਾਰ ਆਹਮੋ-ਸਾਹਮਣੇ ਟੱਕਰ ਹੋਵੇਗੀ। ਦੋਵੇਂ ਟੀਮਾਂ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ ਹਨ। ਲਖਨਊ ਨੇ 7 ਵਿੱਚੋਂ 2 ਮੈਚ ਜਿੱਤੇ ਹਨ ਅਤੇ ਉਹ 9ਵੇਂ ਨੰਬਰ ‘ਤੇ ਹੈ। ਦੂਜੇ ਪਾਸੇ, ਕੋਲਕਾਤਾ ਨੂੰ 7 ਵਿੱਚੋਂ ਹੁਣ ਤੱਕ ਸਿਰਫ਼ ਇੱਕ ਹੀ ਜਿੱਤ ਨਸੀਬ ਹੋਈ ਹੈ।
ਲਖਨਊ ਸੁਪਰ ਜਾਇੰਟਸ: ਮਿਚੇਲ ਮਾਰਸ਼, ਆਯੂਸ਼ ਬਡੋਨੀ, ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਐਡਨ ਮਾਰਕਰਮ, ਨਿਕੋਲਸ ਪੂਰਨ, ਮੁਕੁਲ ਚੌਧਰੀ, ਜਾਰਜ ਲਿੰਡੇ, ਮੁਹੰਮਦ ਸ਼ਮੀ, ਪ੍ਰਿੰਸ ਯਾਦਵ, ਦਿਗਵੇਸ਼ ਰਾਠੀ ਅਤੇ ਮੋਹਸਿਨ ਖਾਨ।
ਇਮਪੈਕਟ ਪਲੇਅਰ: ਹਿੰਮਤ ਸਿੰਘ, ਅਕਸ਼ਤ ਰਘੂਵੰਸ਼ੀ, ਅਬਦੁਲ ਸਮਦ, ਆਵੇਸ਼ ਖਾਨ, ਐਮ. ਸਿਧਾਰਥ।
ਕੋਲਕਾਤਾ ਨਾਈਟ ਰਾਈਡਰਜ਼: ਟਿਮ ਸਾਈਫਰਟ, ਸੁਨੀਲ ਨਰੇਨ, ਅਜਿੰਕਿਆ ਰਹਾਣੇ (ਕਪਤਾਨ), ਅੰਗਕ੍ਰਿਸ਼ ਰਘੂਵੰਸ਼ੀ (ਵਿਕਟਕੀਪਰ), ਕੈਮਰਨ ਗ੍ਰੀਨ, ਰਿੰਕੂ ਸਿੰਘ, ਰਮਨਦੀਪ ਸਿੰਘ, ਰੋਵਮਨ ਪਾਵੇਲ, ਅਨੁਕੂਲ ਰਾਏ, ਵੈਭਵ ਅਰੋੜਾ ਅਤੇ ਕਾਰਤਿਕ ਤਿਆਗੀ।
ਇਮਪੈਕਟ ਪਲੇਅਰ: ਮਨੀਸ਼ ਪਾਂਡੇ, ਫਿਨ ਐਲਨ, ਤੇਜਸਵੀ ਸਿੰਘ, ਨਵਦੀਪ ਸੈਣੀ, ਵਰੁਣ ਚੱਕਰਵਰਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























