America ‘ਚ ਪੰਜਾਬੀ ਔਰਤ ਗ੍ਰਿਫਤਾਰ, ਡਿਪੋਰਟ ਹੋਣ ਦੀ ਲਟਕੀ ਤਲਵਾਰ
– 35 ਸਾਲਾਂ ਬਾਅਦ ਅਚਾਨਕ ਕੀਤਾ ਗਿਆ ਗ੍ਰਿਫ਼ਤਾਰ
ਚੰਡੀਗੜ੍ਹ, 22 ਅਪ੍ਰੈਲ 2026 – ਅਮਰੀਕਾ ‘ਚ ਇੱਕ ਪੰਜਾਬੀ ਔਰਤ ਨੂੰ ਅਚਾਨਕ 35 ਸਾਲਾਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੀ ਗਈ ਔਰਤ ਦਾ ਨਾ ਮੀਨੂ ਬੱਤਰਾ ਹੈ ਅਤੇ ਹੁਣ ਉਸ ‘ਤੇ ਦੇਪਰੋਟ ਹੋਣ ਦੀ ਤਲਵਾਰ ਲਟਕ ਰਹੀ ਹੈ। ਮੀਨੂ ਬੱਤਰਾ ਟੈਕਸਾਸ ਵਿੱਚ ਅਦਾਲਤ ਦੁਭਾਸ਼ੀਏ ਵੱਜੋਂ ਕੰਮ ਕਰਦੀ ਹੈ ਅਤੇ ਉਹ 17 ਮਾਰਚ ਤੋਂ ਟੈਕਸਾਸ ਦੀ ਜੇਲ੍ਹ ਵਿੱਚ ਹੈ। ਅਮਰੀਕੀ ਇਮੀਗ੍ਰੇਸ਼ਨ ਏਜੰਸੀ ਉਸਨੂੰ ਡਿਪੋਰਟ ਕਰਨ ‘ਤੇ ਅੜੀ ਹੈ, ਜਦੋਂ ਕਿ ਉਸਦੇ ਵਕੀਲ ਵੱਖ-ਵੱਖ ਕਾਨੂੰਨਾਂ ਦਾ ਹਵਾਲਾ ਦੇ ਕੇ ਉਸਨੂੰ ਦੇਸ਼ ਨਿਕਾਲਾ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।
ਅਦਾਲਤ ਨੇ ਸਰਕਾਰ ਨੂੰ 21 ਅਪ੍ਰੈਲ ਤੱਕ ਆਪਣਾ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ ਹੈ। ਸਰਕਾਰ ਨੇ ਟੈਕਸਾਸ ਦੀ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕੀਤਾ ਹੈ, ਪਰ ਅਦਾਲਤ ਨੇ ਅਜੇ ਤੱਕ ਉਸਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਜਾਰੀ ਨਹੀਂ ਕੀਤਾ ਹੈ। ਮੀਨੂ ਬੱਤਰਾ ‘ਤੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਅਤੇ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿਣ ਦਾ ਦੋਸ਼ ਹੈ। ਟਰੰਪ ਪ੍ਰਸ਼ਾਸਨ ਨੇ ਇੱਕ ਸਮੂਹਿਕ ਦੇਸ਼ ਨਿਕਾਲਾ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਨਾਲ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਇਸ ਪਹਿਲਕਦਮੀ ਤਹਿਤ ਮੀਨੂ ਬੱਤਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਹਾਲਾਂਕਿ, ਮੀਨੂ ਬੱਤਰਾ ਦੇ ਵਕੀਲ ਦਾ ਤਰਕ ਹੈ ਕਿ ਉਸਨੂੰ “ਵਾਪਸ ਭੇਜਣ ‘ਤੇ ਰੋਕ” ਦੀ ਕਾਨੂੰਨੀ ਸੁਰੱਖਿਆ ਪ੍ਰਾਪਤ ਹੈ। ਅਦਾਲਤ ਨੇ ਪਹਿਲਾਂ ਸਪੱਸ਼ਟ ਕੀਤਾ ਹੈ ਕਿ ਮੀਨੂੰ ਬੱਤਰਾ ਨੂੰ ਭਾਰਤ ਡਿਪੋਰਟ ਨਹੀਂ ਕੀਤਾ ਜਾ ਸਕਦਾ। ਉਹ ਅਮਰੀਕਾ ਵਿੱਚ ਕੰਮ ਕਰਨਾ ਜਾਰੀ ਰੱਖ ਸਕਦੀ ਹੈ, ਪਰ ਉਸਨੂੰ ਗ੍ਰੀਨ ਕਾਰਡ ਨਹੀਂ ਮਿਲੇਗਾ। ਮੀਨੂੰ ਟੈਕਸਾਸ ਦੀ ਇੱਕ ਅਦਾਲਤ ਵਿੱਚ ਪੰਜਾਬੀ, ਹਿੰਦੀ ਅਤੇ ਉਰਦੂ ਲਈ ਇਕਲੌਤੀ ਅਦਾਲਤੀ ਦੁਭਾਸ਼ੀਆ ਹੈ। ਉਹ 35 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਹੈ। ਉਸਦਾ ਵੱਡਾ ਪੁੱਤਰ ਅਮਰੀਕੀ ਫੌਜ ਵਿੱਚ ਇੱਕ ਅਧਿਕਾਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















