Punjab ਦੇ ਇਸ ਜ਼ਿਲ੍ਹੇ ਦੀ ਪੰਚਾਇਤ ਨੇ ਪਿੰਡ ‘ਚ ‘ਲਵ ਮੈਰਿਜ’ ‘ਤੇ ਲਾਇਆ ਬੈਨ
ਚੰਡੀਗੜ੍ਹ, 21 ਅਪ੍ਰੈਲ 2026 – ਰੂਪਨਗਰ (ਰੋਪੜ) ਵਿੱਚ, ਪੰਚਾਇਤ ਨੇ ਇੱਕੋ ਪਿੰਡ ਦੇ ਨੌਜਵਾਨ ਮੁੰਡੇ-ਕੁੜੀਆਂ ਵਿਚਕਾਰ ਪ੍ਰੇਮ ਵਿਆਹਾਂ ਵਿਰੁੱਧ ਸਖ਼ਤ ਰੁਖ਼ ਅਪਣਾਇਆ ਹੈ। ਉਇੰਦ ਪਿੰਡ ਦੀ ਪੰਚਾਇਤ ਨੇ ‘ਲਵ ਮੈਰਿਜ’ ਵਾਲਿਆਂ ਲਈ ਸਮਾਜਿਕ ਬਾਈਕਾਟ ਕਰਨ ਅਤੇ ਪਿੰਡੋਂ ਬਾਹਰ ਕੱਢਣ ਦਾ ਫ਼ਰਮਾਨ ਜਾਰੀ ਕੀਤਾ ਹੈ। ਪਿੰਡ ਦੇ ਸਰਪੰਚ ਅਨੁਸਾਰ, ਉਨ੍ਹਾਂ ਦੇ ਪਿੰਡ ਵਿੱਚ ਪੰਜ ਤੋਂ ਛੇ ਅਜਿਹੇ ਮਾਮਲੇ ਸਾਹਮਣੇ ਆਏ ਹਨ। ਇਹ ਫ਼ੈਸਲਾ ਇਸੇ ਦੇ ਮੱਦੇਨਜ਼ਰ ਲਿਆ ਗਿਆ ਹੈ।
ਇਹ ਫ਼ਰਮਾਨ ਸੂਬੇ ਵਿੱਚ ਨਵਾਂ ਨਹੀਂ ਹੈ। ਪਹਿਲਾਂ ਵੀ ਕਈ ਪੰਚਾਇਤਾਂ ਨੇ ਇਸ ਤਰ੍ਹਾਂ ਦੇ ਫ਼ਰਮਾਨ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਵੀ ਪੰਜਾਬ ‘ਚ 2025 ਤੋਂ, ਸੂਬੇ ਦੇ ਨੌਂ ਪਿੰਡਾਂ ਦੀਆਂ ਪੰਚਾਇਤਾਂ ਨੇ ਬਾਈਕਾਟ, ਪਿੰਡ ਵਿੱਚੋਂ ਕੱਢੇ ਜਾਣ ਅਤੇ ਇਸਦਾ ਸਮਰਥਨ ਕਰਨ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ ਦੇ ਮਤੇ ਪਾਸ ਕੀਤੇ ਹਨ। ਦੂਜੇ ਪਾਸੇ, ਕਾਨੂੰਨੀ ਮਾਹਿਰ ਪੰਚਾਇਤਾਂ ਦੇ ਇਸ ਫ਼ੈਸਲੇ ਨੂੰ ਗੈਰ-ਸੰਵਿਧਾਨਕ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਚਾਇਤਾਂ ਕਿਸੇ ਨੂੰ ਵੀ ਵਿਆਹ ਕਰਨ ਤੋਂ ਨਹੀਂ ਰੋਕ ਸਕਦੀਆਂ। ਇੰਨਾ ਹੀ ਨਹੀਂ, ਪੰਚਾਇਤਾਂ ਨੂੰ ਕਿਸੇ ਦਾ ਸਮਾਜਿਕ ਬਾਈਕਾਟ ਕਰਨ ਦਾ ਅਧਿਕਾਰ ਵੀ ਨਹੀਂ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















