JEE Main Session 2 Result ਜਾਰੀ, ਇੰਝ ਨਤੀਜਾ ਕਰੋ ਚੈੱਕ
ਨਵੀ ਦਿੱਲੀ, 20 ਅਪ੍ਰੈਲ 2026 (ਵਿਸ਼ਵ ਵਾਰਤਾ): JEE ਮੇਨ 2026 ਸੈਸ਼ਨ 2 ਦੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਉਮੀਦਵਾਰਾਂ ਦਾ ਇੰਤਜ਼ਾਰ ਅੱਜ ਖ਼ਤਮ ਹੋ ਗਿਆ ਹੈ। ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਵੱਲੋਂ JEE ਮੇਨ 2026 ਸੈਸ਼ਨ 2 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਅਜਿਹੇ ਵਿੱਚ, ਜੋ ਉਮੀਦਵਾਰ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ, ਉਹ ਸਾਰੇ ਅਧਿਕਾਰਤ ਵੈੱਬਸਾਈਟ jeemain.nta.nic.in ‘ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ। ਨਤੀਜਾ ਚੈੱਕ ਕਰਨ ਲਈ ਉਮੀਦਵਾਰਾਂ ਨੂੰ ਆਪਣੇ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਨੀ ਪਵੇਗੀ।
ਵਿਦਿਆਰਥੀ ਇੰਝ ਕਰਨ ਚੈੱਕ ਨਤੀਜਾ
JEE ਮੇਨ 2026 ਸੈਸ਼ਨ 2 ਦੇ ਨਤੀਜੇ ਨੂੰ ਚੈੱਕ ਕਰਨ ਲਈ ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ jeemain.nta.nic.in ‘ਤੇ ਜਾਣਾ ਹੋਵੇਗਾ।
ਇਸ ਤੋਂ ਬਾਅਦ ਉਮੀਦਵਾਰਾਂ ਨੂੰ ਹੋਮਪੇਜ ‘ਤੇ ‘JEE ਮੇਨ 2026 ਸੈਸ਼ਨ 2 ਰਿਜ਼ਲਟ’ ਵਾਲੇ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ।
ਫਿਰ ਉਮੀਦਵਾਰਾਂ ਨੂੰ ਉੱਥੇ ਮੰਗੀ ਗਈ ਜਾਣਕਾਰੀ (Details) ਭਰਨੀ ਹੋਵੇਗੀ ਅਤੇ ਫਿਰ ਸਬਮਿਟ ਕਰਨਾ ਹੋਵੇਗਾ।
ਇਸ ਤੋਂ ਬਾਅਦ ਉਮੀਦਵਾਰਾਂ ਦੇ ਸਾਹਮਣੇ ਨਤੀਜਾ ਖੁੱਲ੍ਹ ਜਾਵੇਗਾ।
ਹੁਣ ਉਮੀਦਵਾਰ ਆਪਣੇ ਨਤੀਜੇ ਨੂੰ ਚੈੱਕ ਕਰਨ ਅਤੇ ਡਾਊਨਲੋਡ ਕਰ ਲੈਣ।
ਦੱਸ ਦਈਏ ਕਿ ਅਜੇ ਪੀਡੀਐਫ ਡਾਊਨਲੋਡ ਕਰਨ ਵਿੱਚ ਕਾਫ਼ੀ ਮੁਸ਼ਕਲ ਆ ਰਹੀ ਹੈ। ਜੇਕਰ ਤੁਸੀਂ ਵੀ ਪੀਡੀਐਫ ਡਾਊਨਲੋਡ ਨਹੀਂ ਕਰ ਪਾ ਰਹੇ ਹੋ, ਤਾਂ ਕੁਝ ਦੇਰ ਉਡੀਕ ਕਰੋ; ਵੈੱਬਸਾਈਟ ‘ਤੇ ਜ਼ਿਆਦਾ ਲੋਡ ਹੋਣ ਕਾਰਨ ਅਜਿਹਾ ਹੋ ਸਕਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























