ਪਟਿਆਲਾ, 19 ਅਪ੍ਰੈਲ- ਬਲਾਕ ਕਾਂਗਰਸ ਤ੍ਰਿਪੜੀ ਦੇ ਪ੍ਰਧਾਨ ਨੰਦ ਲਾਲ ਗੁਰਾਬਾ ਦੀ ਅਗਵਾਈ ਹੇਠ ਪ੍ਰਨੀਤ ਕੋਰ ਦੇ ਹੱਕ ਵਿਚ ਕਾਂਗਰਸੀ ਵਰਕਰਾਂ ਭਾਰੀ ਇੱਕਠ ਵੇਖਣ ਨੂੰ ਮਿਲਿਆ । ਇਸ ਵਿਚ ਸੀਨੀਅਰ ਕਾਂਗਰਸੀ ਆਗੂ ਪ੍ਰਨੀਤ ਕੋਰ ਦੇ ਨਾਲ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮੇਅਰ ਸੰਜੀਵ ਬਿਟੂ, ਜਿਲਾ ਪ੍ਰਧਾਨ ਕੇ.ਕੇ. ਮਲਹੋਤਰਾ, ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨ ਢਿਲੋ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਸੰਤ ਬਾਂਗਾ ਸਮੇਤ ਕਈ ਆਗੂਆ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿਚ ਸੰਤ ਬਾਂਗਾ ਅਤੇ ਅਨਿਲ ਮੋਦਗਿਲ ਦੀ ਅਗਵਾਈ ਹੇਠ ਮੋਟਰ ਸਾਇਕਲਾ ਤੇ ਸਵਾਰ ਸੈਕੜੇ ਯੂਥ ਆਗੂਆ ਨੇ ਆਪਣੇ ਹਰਮਨ ਪਿਆਰੇ ਲੀਡਰਾ ਦੀ ਅਗਵਾਈ ਕਰਦੇ ਹੋਏ ਭਰਵਾ ਸਵਾਗਤ ਕੀਤਾ। ਇਸ ਮੋਕੇ ਪ੍ਰਨੀਤ ਕੋਰ ਨੇ ਕਿਹਾ ਕਿ ਕਾਂਗਰਸ ਨੇ ਹਮੇਸਾ ਹੀ ਹਰ ਵਰਗ ਨੂੰ ਆਪਣੇ ਨਾਲ ਜੜਿਆ ਹੈ ਅਤੇ ਲੋਕਾ ਦੀਆਂ ਮੂਲਭੂਤ ਜਰੂਰਤਾ ਨੂੰ ਮੁਖ ਰੱਖਦੇ ਹੋਏ ਕਰੋੜਾ ਰੁਪਏ ਦੇ ਵਿਕਾਸ ਦੇ ਕੰਮ ਕਰਵਾਏ ਹਨ ਅਤੇ ਅੱਜ ਲੋਕਾ ਦਾ ਭਾਰੀ ਇਕੱਠ ਦੇਖ ਕੇ ਅਥਾਹ ਖੁਸ਼ੀ ਮਿਲੀ ਹੈ।
ਇਸ ਮੋਕੇ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁਖ ਮੰਤਰੀ ਅਮਰਿੰਦਰ ਸਿੰਘ ਦੀਆ ਲੋਕ ਹਿਤੈਸ਼ੀ ਨੀਤੀਆ ਤੋ ਹਰ ਵਰਗ ਖੁਸ਼ ਹੈ। ਕਿਉਕਿ ਕਾਂਗਰਸ ਦੇ ਦੋ ਸਾਲ ਦੇ ਸ਼ਾਸ਼ਨ ਦੋਰਾਨ ਪੰਜਾਬ ਦੀ ਨੁਹਾਰ ਬਦਲ ਚੁੱਕੀ ਹੈ ਅਤੇ ਉਹਨਾ ਨੂੰ ਯਕੀਨ ਹੈ ਕਿ ਪ੍ਰਨੀਤ ਕੋਰ ਇਸ ਵਾਰ ਸਮੁਚੇ ਪਟਿਆਲਾ ਹਲਕੇ ਵਿਚੋ ਭਾਰੀ ਲੀਡ ਨਾਲ ਜੇਤੂ ਰਹਿਣਗੇ ਅਤੇ ਉਹਨਾ ਦੀ ਅਗਵਾਈ ਹੇਠ ਮੁੜ ਤੋ ਸਮੁਚੇ ਹਲਕੇ ਵਿਚ ਵਿਕਾਸ ਦੇ ਪ੍ਰੋਜੈਕਟ ਸ਼ੁਰੂ ਹੋਣਗੇ। ਇਸ ਮੋਕੇ ਵੇਦ ਕਪੂਰ, ਕੋਂਸਲਰ ਹਰਵਿੰਦਰ ਸ਼ੁਕਲਾ, ਅਮਰਪ੍ਰੀਤ ਬੋਬੀ, ਸੰਜੀਵ ਸ਼ਰਮਾ, ਹਰਦੀਪ ਖਹਿਰਾ, ਰਕੇਸ਼ ਨਾਸ਼ਰਾ, ਸ਼ੰਨੀ ਗੁਰਾਬਾ, ਹੈਪੀ ਸ਼ਰਮਾ, ਰਜਿੰਦਰ ਰਾਜੂ, ਰਵੀ ਕੁਲਭੁਸ਼ਨ, ਗੁਰਬਿੰਦਰ ਕੋਰ, ਅਰੁਨ ਤਿਵਾੜੀ, ਭਗਵਾਨਦਾਸ ਚਾਵਲਾ, ਪੁਸ਼ਪਿੰਦਰ ਕੋਰ ਗਿਲ, ਮੀਰਾ ਅਤੇ ਨਿਧੀ ਧਾਲੀਵਾਲ ਆਦਿ ਇਲਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜਰ ਸਨ।