IPL 2026: ਰੌਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ
– ਫਿਲ ਸਾਲਟ ਦੇ ਅਰਧ ਸੈਂਕੜੇ ਦੀ ਬਦੌਲਤ RCB ਨੇ ਦਿੱਲੀ ਨੂੰ ਦਿੱਤਾ ਇਨ੍ਹੀਆਂ ਦੌੜਾਂ ਦਾ ਟੀਚਾ
ਨਵੀ ਦਿੱਲੀ, 18 ਅਪ੍ਰੈਲ 2026 (ਵਿਸ਼ਵ ਵਾਰਤਾ): ਇੰਡੀਅਨ ਪ੍ਰੀਮੀਅਰ ਲੀਗ ਦੇ 19ਵੇਂ ਸੀਜ਼ਨ ਦਾ 26ਵਾਂ ਲੀਗ ਮੁਕਾਬਲਾ ਰੌਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਦੀ ਟੀਮ ਵਿਚਕਾਰ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਦਿੱਲੀ ਕੈਪੀਟਲਸ ਦੇ ਕਪਤਾਨ ਅਕਸ਼ਰ ਪਟੇਲ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ।ਆਰਸੀਬੀ (RCB) ਨੇ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 175 ਦੌੜਾਂ ਦਾ ਸਕੋਰ ਬਣਾਇਆ ਹੈ।
ਆਰਸੀਬੀ ਵੱਲੋਂ ਫਿਲ ਸਾਲਟ ਨੇ ਸਭ ਤੋਂ ਵੱਧ 63 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 38 ਗੇਂਦਾਂ ‘ਤੇ 63 ਦੌੜਾਂ ਬਣਾਈਆਂ। ਇਸ ਸੀਜ਼ਨ ਦੀ ਇਹ ਉਨ੍ਹਾਂ ਦੀ ਦੂਜੀ ਫਿਫਟੀ ਰਹੀ। ਇਸ ਤੋਂ ਇਲਾਵਾ ਟਿਮ ਡੇਵਿਡ ਨੇ 26 ਅਤੇ ਵਿਰਾਟ ਕੋਹਲੀ ਨੇ 19 ਦੌੜਾਂ ਬਣਾਈਆਂ। ਦਿੱਲੀ ਕੈਪੀਟਲਸ ਵੱਲੋਂ ਗੇਂਦਬਾਜ਼ੀ ਵਿੱਚ ਲੁੰਗੀ ਐਨਗਿਡੀ, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੇ 1-1 ਵਿਕਟ ਹਾਸਲ ਕੀਤੀ, ਜਦਕਿ ਮੁਕੇਸ਼ ਕੁਮਾਰ ਵੀ ਇੱਕ ਵਿਕਟ ਲੈਣ ਵਿੱਚ ਕਾਮਯਾਬ ਰਹੇ।
RCB (ਰੌਇਲ ਚੈਲੇਂਜਰਜ਼ ਬੈਂਗਲੁਰੂ): ਵਿਰਾਟ ਕੋਹਲੀ, ਫਿਲ ਸਾਲਟ, ਦੇਵਦੱਤ ਪਡਿੱਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਰੋਮਾਰੀਓ ਸ਼ੈਫਰਡ, ਕਰੁਣਾਲ ਪੰਡਿਆ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਸੁਯਸ਼ ਸ਼ਰਮਾ।
ਇਮਪੈਕਟ ਪਲੇਅਰ: ਰਸਿਖ ਸਲਾਮ।
DC (ਦਿੱਲੀ ਕੈਪੀਟਲਸ): ਕੇ.ਐਲ. ਰਾਹੁਲ (ਵਿਕਟਕੀਪਰ), ਪਾਥੁਮ ਨਿਸਾਂਕਾ, ਸਮੀਰ ਰਿਜ਼ਵੀ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਅਕਸ਼ਰ ਪਟੇਲ (ਕਪਤਾਨ), ਆਕਿਬ ਨਬੀ, ਕੁਲਦੀਪ ਯਾਦਵ, ਲੁੰਗੀ ਐਨਗਿਡੀ, ਮੁਕੇਸ਼ ਕੁਮਾਰ, ਟੀ. ਨਟਰਾਜਨ।
ਇਮਪੈਕਟ ਪਲੇਅਰ: ਵਿਪਰਾਜ ਨਿਗਮ, ਆਸ਼ੂਤੋਸ਼ ਸ਼ਰਮਾ, ਕਰੁਣ ਨਾਇਰ, ਦੁਸ਼ਮੰਥਾ ਚਮੀਰਾ, ਨਿਤੀਸ਼ ਰਾਣਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























