IPL 2026 GT vs KKR: ਕੋਲਕਾਤਾ ਨਾਈਟ ਰਾਈਡਰਜ਼ ਨੇ ਜਿੱਤਿਆ Toss, ਜਾਣੋ ਕੀ ਲਿਆ ਫੈਸਲਾ
ਗੁਜਰਾਤ, 17 ਅਪ੍ਰੈਲ 2026 (ਵਿਸ਼ਵ ਵਾਰਤਾ) – IPL 2026 ਦੇ 25ਵੇਂ ਮੁਕਾਬਲੇ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਗੁਜਰਾਤ ਟਾਈਟਨਸ ਦਾ ਆਹਮੋ-ਸਾਹਮਣਾ ਹੋ ਰਿਹਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਇਹ ਮੁਕਾਬਲਾ ਖੇਡਿਆ ਜਾ ਰਿਹਾ ਹੈ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।ਗੁਜਰਾਤ ਟਾਈਟਨਜ਼ ਪਹਿਲਾਂ ਗੇਂਦਬਾਜ਼ੀ ਕਰੇਗਾ।

ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਵਿੱਚ ਸਿਰਫ਼ ਇੱਕ ਬਦਲਾਅ ਕੀਤਾ ਗਿਆ ਹੈ, ਫਿਨ ਐਲਨ ਦੀ ਥਾਂ ‘ਤੇ ਟਿਮ ਸੀਫਰਟ ਆਏ ਹਨ। ਮੇਜ਼ਬਾਨ ਗੁਜਰਾਤ ਟਾਈਟਨਸ ਦੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। KKR ਨੇ ਇਸ ਸੀਜ਼ਨ ਵਿੱਚ 5 ਮੁਕਾਬਲੇ ਖੇਡੇ ਹਨ। ਉਸ ਨੂੰ 4 ਮੈਚਾਂ ਵਿੱਚ ਹਾਰ ਮਿਲੀ ਹੈ ਅਤੇ ਇੱਕ ਮੁਕਾਬਲਾ ਬਾਰਿਸ਼ ਕਾਰਨ ਰੱਦ ਰਿਹਾ ਹੈ। GT ਨੇ 4 ਮੈਚ ਖੇਡੇ ਹਨ ਅਤੇ ਉਸ ਨੂੰ 2 ਮੈਚਾਂ ਵਿੱਚ ਜਿੱਤ ਅਤੇ ਇੰਨੇ ਹੀ ਮੈਚਾਂ ਵਿੱਚ ਹਾਰ ਮਿਲੀ ਹੈ।

ਗੁਜਰਾਤ ਟਾਈਟਨਸ: ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਗਲੇਨ ਫਿਲਿਪਸ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਕਗੀਸੋ ਰਬਾਡਾ, ਅਸ਼ੋਕ ਸ਼ਰਮਾ, ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਨਾ। ਇਮਪੈਕਟ ਪਲੇਅਰ: ਸ਼ਾਹਰੁਖ ਖਾਨ, ਜੇਸਨ ਹੋਲਡਰ, ਮਾਨਵ ਸੁਥਾਰ, ਖਜਰੋਲੀਆ ਅਤੇ ਰਾਵਤ।
ਕੋਲਕਾਤਾ ਨਾਈਟ ਰਾਈਡਰਜ਼: ਟਿਮ ਸੀਫਰਟ, ਸੁਨੀਲ ਨਰੇਨ, ਅਜਿੰਕਯ ਰਹਾਣੇ (ਕਪਤਾਨ), ਅੰਗਕ੍ਰਿਸ਼ ਰਘੂਵੰਸ਼ੀ (ਵਿਕਟਕੀਪਰ), ਕੈਮਰਨ ਗ੍ਰੀਨ, ਰਿੰਕੂ ਸਿੰਘ, ਰਮਨਦੀਪ ਸਿੰਘ, ਰੋਵਮੈਨ ਪਾਵੇਲ, ਅਨੁਕੂਲ ਰਾਏ, ਵੈਭਵ ਅਰੋੜਾ, ਕਾਰਤਿਕ ਤਿਆਗੀ। ਇਮਪੈਕਟ ਪਲੇਅਰ: ਵਰੁਣ ਚੱਕਰਵਰਤੀ, ਮਨੀਸ਼ ਪਾਂਡੇ, ਫਿਨ ਐਲਨ, ਤੇਜਸਵੀ ਅਤੇ ਨਵਦੀਪ ਸੈਣੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























