Bihar ਦੇ ਸਾਬਕਾ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਮਿਲੀ Z+ ਸੁਰੱਖਿਆ
ਦਿੱਲੀ ‘ਚ ਅਲਾਟ ਹੋਇਆ ਨਵਾਂ ਆਲੀਸ਼ਾਨ ਬੰਗਲਾ!
ਨਵੀ ਦਿੱਲੀ, 17 ਅਪ੍ਰੈਲ 2026 (ਵਿਸ਼ਵ ਵਾਰਤਾ): ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜ ਸਭਾ ਮੈਂਬਰ ਨੀਤੀਸ਼ ਕੁਮਾਰ ਨੂੰ ਨਵੀਂ ਸੁਰੱਖਿਆ ਵਿਵਸਥਾ ਅਤੇ ਰਿਹਾਇਸ਼ ਪ੍ਰਦਾਨ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਨੀਤੀਸ਼ ਕੁਮਾਰ ਨੂੰ Z+ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ, ਜਿਸ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਹ ਫੈਸਲਾ ਉਨ੍ਹਾਂ ਦੇ ਬਿਹਾਰ ਤੋਂ ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ, ‘ਬਿਹਾਰ ਸਪੈਸ਼ਲ ਸਕਿਓਰਿਟੀ ਐਕਟ-2000’ ਦੀਆਂ ਧਾਰਾਵਾਂ ਤਹਿਤ ਲਿਆ ਗਿਆ ਹੈ।
ਦੱਸ ਦਈਏ ਕਿ Z+ ਸੁਰੱਖਿਆ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਰਵਉੱਚ ਸੁਰੱਖਿਆ ਸ਼੍ਰੇਣੀ ਹੈ, ਜੋ ਮੁੱਖ ਤੌਰ ‘ਤੇ ਮਹੱਤਵਪੂਰਨ ਜਨਤਕ ਹਸਤੀਆਂ, ਸਿਆਸੀ ਆਗੂਆਂ ਅਤੇ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਂਦੀ ਹੈ। ਇਸ ਨਾਲ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਸੁਰੱਖਿਆ ਮਿਲ ਸਕੇਗੀ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣ ਸਕੇਗੀ।
ਇਸ ਤੋਂ ਪੀਲਾਵਾ ਨੀਤੀਸ਼ ਕੁਮਾਰ ਨੂੰ ਹੁਣ ਦਿੱਲੀ ਵਿੱਚ ਸੁਨਹਿਰੀ ਬਾਗ ਰੋਡ ਸਥਿਤ ਬੰਗਲਾ ਨੰਬਰ-9 ਅਲਾਟ ਕੀਤਾ ਗਿਆ ਹੈ, ਜੋ ਕਿ VIII ਸ਼੍ਰੇਣੀ ਦਾ ਸਰਕਾਰੀ ਬੰਗਲਾ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੂੰ 6, ਕਾਮਰਾਜ ਲੇਨ ਵਿੱਚ ਸਥਿਤ ਬੰਗਲਾ ਅਲਾਟ ਕੀਤਾ ਗਿਆ ਸੀ। ਨਵੀਂ ਰਿਹਾਇਸ਼ੀ ਵਿਵਸਥਾ ਵਿੱਚ ਤਬਦੀਲੀ ਦੇ ਨਾਲ ਹੀ ਉਨ੍ਹਾਂ ਨੂੰ ਵਧੇਰੇ ਸੁਰੱਖਿਅਤ ਅਤੇ ਸੁਵਿਧਾਜਨਕ ਬੰਗਲਾ ਦਿੱਤਾ ਗਿਆ ਹੈ, ਜੋ ਉਨ੍ਹਾਂ ਦੀ ਸੁਰੱਖਿਆ ਅਤੇ ਆਰਾਮ ਦੋਵਾਂ ਪੱਖੋਂ ਢੁਕਵਾਂ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























