Punjab : ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੋ: ਚੰਦੂਮਾਜਰਾ ਦੇ ਭਰਾ ਹਰੀ ਸਿੰਘ ਦੀ ਮੌਤ ‘ਤੇ ਪ੍ਰਗਟਾਇਆ ਦੁੱਖ
ਚੰਡੀਗੜ੍ਹ, 2 ਅਪ੍ਰੈਲ, (ਵਿਸ਼ਵ ਵਾਰਤਾ): ਉੱਘੇ ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਸੀਨੀਅਰ ਅਕਾਲੀ ਨੇਤਾ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੇ ਵੱਡੇ ਭਰਾ ਹਰੀ ਸਿੰਘ ਚੰਦੂਮਾਜਰਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਬਡਹੇੜੀ ਨੇ ਚੰਦੂਮਾਜਰਾ ਦੇ ਗ੍ਰਹਿ ਮੋਹਾਲੀ ਜਾ ਕੇ ਉਚੇਚੇ ਤੌਰ ਤੇ ਮਿਲ ਕੇ ਦੁੱਖ ਸਾਂਝਾ ਕਰਦਿਆਂ ਆਖਿਆ ਕਿ “ਇਸ ਘਾਟ ਕਦੇ ਵੀ ਪੂਰਿਆ ਨਹੀਂ ਜਾ ਸਕਦਾ, ਵਾਹਿਗੁਰੂ ਮਿਹਰ ਕਰੇ, ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।”
ਬਡਹੇੜੀ ਨੇ ਦੱਸਿਆ ਕਿ “ਬਡਹੇੜੀ ਅਤੇ ਚੰਦੂਮਾਜਰਾ ਪਰਿਵਾਰ ਦੀ ਸਾਂਝ 1983 ਵਿੱਚ ਬਣੀ ਜਿਸ ਸਮੇਂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਨ ਅਤੇ ਮਰਹੂਮ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਤ ਹਰਚੰਦ ਸਿੰਘ ਲੌਂਗੋਵਾਲ਼ ਨੇ ਮੈਨੂੰ ਸੰਤ ਅਜੀਤ ਸਿੰਘ ਪ੍ਰਵਾਰ ਵਿਛੋੜਾ ਜ਼ਿਲ੍ਹਾ ਜਥੇਦਾਰ ਰੋਪੜ ਅਕਾਲੀ ਜਥਾ ਦੀ ਸਿਫਾਰਸ਼ ਤੇ ਮੁਹਾਲੀ ਨੂੰ ਸਰਕਲ ਬਣਾ ਅਹੁਦਾ ਦਿੱਤਾ ਅਤੇ ਬਾਅਦ ਵਿੱਚ ਸਰਕਲ ਪ੍ਰਧਾਨ ਨਿਯੁਕਤ ਕੀਤਾ ਸੀ ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























