Punjab: ਸਫ਼ਰ ਕਰਨਾ ਹੋਇਆ ਹੋਰ ਮਹਿੰਗਾ! ਜਾਣੋ ਹੁਣ ਲਾਡੋਵਾਲ ਪਲਾਜ਼ਾ ‘ਤੇ ਦੇਣੇ ਪੈਣਗੇ ਕਿੰਨੇ ਵੱਧ ਪੈਸੇ
– ਅੱਜ ਰਾਤ 12 ਵਜੇ ਤੋਂ ਨਵੀਆਂ ਦਰਾਂ ਹੋਣਗੀਆਂ ਲਾਗੂ
ਲੁਧਿਆਣਾ, 31 ਮਾਰਚ 2026 (ਵਿਸ਼ਵ ਵਾਰਤਾ) – ਨੈਸ਼ਨਲ ਹਾਈਵੇਅ ‘ਤੇ ਸਫ਼ਰ ਕਰਨਾ ਹੁਣ ਹੋਰ ਮਹਿੰਗਾ ਹੋਣ ਜਾ ਰਿਹਾ ਹੈ। ਟੋਲ ਪਲਾਜ਼ਿਆ ਦੀਆਂ ਦਰਾਂ ‘ਚ ਵਾਧਾ ਕੀਤਾ ਗਿਆ ਹੈ। ਪੰਜਾਬ ਦੇ ਸਭ ਤੋਂ ਮਹਿੰਗੇ ਅਤੇ ਵਿਅਸਤ ਲਾਡੋਵਾਲ ਟੋਲ ਪਲਾਜ਼ਾ ਹੋਰ ਮਹਿੰਗਾ ਹੋ ਗਿਆ ਹੈ। ਨਵੀਆਂ ਦਰਾਂ ਅੱਜ ਰਾਤ 12 ਵਜੇ ਤੋਂ ਲਾਗੂ ਹੋ ਜਾਣਗੀਆਂ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਲਾਡੋਵਾਲ ਟੋਲ ਪਲਾਜ਼ਾ ਲਈ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ।
ਨੋਟੀਫਿਕੇਸ਼ਨ ਅਨੁਸਾਰ ਟੋਲ ਦਰਾਂ ਵਿੱਚ 5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪਿਛਲੇ ਸਾਲ ਵੀ 1 ਅਪ੍ਰੈਲ ਤੋਂ ਟੋਲ ਦਰਾਂ ਵਧੀਆਂ ਸਨ। ਦੂਜੇ ਪਾਸੇ, ਭਲਕੇ ਯਾਨੀ ਕਿ 1 ਅਪ੍ਰੈਲ ਤੋਂ ਟੋਲ ਪਲਾਜ਼ਾ ‘ਤੇ ਨਕਦ ਲੈਣ-ਦੇਣ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਸਿਰਫ਼ ਫਾਸਟੈਗ ਜਾਂ UPI ਪੇਮੈਂਟ ਰਾਹੀਂ ਹੀ ਗੱਡੀ ਟੋਲ ਪਲਾਜ਼ਾ ਤੋਂ ਲੰਘਾਈ ਜਾ ਸਕੇਗੀ। ਲਾਡੋਵਾਲ ਪਲਾਜ਼ਾ ‘ਤੇ ਕਾਰ/ਜੀਪ/ਵੈਨ ਨੂੰ ਇੱਕ ਪਾਸੇ (ਸਿੰਗਲ ਸਾਈਡ) ਲਈ ਹੁਣ 220 ਰੁਪਏ ਦੀ ਬਜਾਏ 225 ਰੁਪਏ ਦੇਣੇ ਹੋਣਗੇ। ਉੱਥੇ ਹੀ, ਆਉਣ-ਜਾਣ ਲਈ 335 ਰੁਪਏ ਦੀ ਥਾਂ 340 ਰੁਪਏ ਅਦਾ ਕਰਨੇ ਪੈਣਗੇ।
ਲੰਬੀ ਦੂਰੀ ਦੇ ਵਪਾਰਕ ਵਾਹਨਾਂ ਅਤੇ ਨਿਯਮਤ ਯਾਤਰੀਆਂ ਲਈ ਸਾਲਾਨਾ ਪਾਸ ਹੁਣ ਹੋਰ ਮਹਿੰਗਾ ਹੋ ਗਿਆ ਹੈ। ਪੁਰਾਣੀ ਦਰ ₹3,000 ਸੀ, ਪਰ ਨਵੀਂ ਦਰ ₹3,075 ਹੈ। ਇਹ ਪਾਸ ਕੁੱਲ 200 ਯਾਤਰਾਵਾਂ ਨੂੰ ਕਵਰ ਕਰਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























