Air India ਤੇ Indigo ਤੋਂ ਬਾਅਦ ਹੁਣ Akasa ਏਅਰ ਨੇ ਵੀ ਦਿੱਤਾ ਵੱਡਾ ਝਟਕਾ! ਜੇਬ ਢਿੱਲੀ ਕਰਨ ਲਈ ਹੋ ਜਾਓ ਤਿਆਰ
– ਕੱਲ੍ਹ ਤੋਂ ਟਿਕਟਾਂ ਬੁੱਕ ਕਰਨਾ ਹੋਵੇਗਾ ਇੰਨਾ ਮਹਿੰਗਾ
ਨਵੀ ਦਿੱਲੀ, 14 ਮਾਰਚ 2026 (ਵਿਸ਼ਵ ਵਾਰਤਾ): ਮੱਧ ਪੂਰਬ ਵਿੱਚ ਵਧਦੇ ਭੂ-ਰਾਜਨੀਤਿਕ ਤਣਾਅ ਕਾਰਨ ਅਸਮਾਨ ਨੂੰ ਛੂਹ ਰਹੀਆਂ ਤੇਲ ਦੀਆਂ ਕੀਮਤਾਂ ਦਾ ਸਿੱਧਾ ਅਸਰ ਹੁਣ ਆਮ ਆਦਮੀ ਦੀ ਹਵਾਈ ਟਿਕਟ ‘ਤੇ ਦਿਖਾਈ ਦੇਣ ਲੱਗਾ ਹੈ। ਦੱਸ ਦਈਏ ਕਿ ਏਅਰ ਇੰਡੀਆ ਅਤੇ ਇੰਡੀਗੋ ਤੋਂ ਬਾਅਦ ਹੁਣ ਆਕਾਸਾ ਏਅਰ ਨੇ ਵੀ ਯਾਤਰੀਆਂ ‘ਤੇ ਫਿਊਲ ਸਰਚਾਰਜ ਲਗਾਉਣ ਦਾ ਵੱਡਾ ਐਲਾਨ ਕਰ ਦਿੱਤਾ ਹੈ।
ਆਕਾਸਾ ਏਅਰ ਦੇ ਅਨੁਸਾਰ ਇਹ ਨਵਾਂ ਫਿਊਲ ਸਰਚਾਰਜ 15 ਮਾਰਚ, 2026 ਨੂੰ ਰਾਤ 00:01 ਵਜੇ ਤੋਂ ਕੀਤੀ ਜਾਣ ਵਾਲੀ ਸਾਰੀਆਂ ਨਵੀਆਂ ਬੁਕਿੰਗਾਂ ‘ਤੇ ਲਾਗੂ ਹੋਵੇਗਾ। ਆਕਾਸਾ ਏਅਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਰਚਾਰਜ ਦੂਰੀ ਅਤੇ ਫਲਾਈਟ ਦੇ ਸਮੇਂ ਦੇ ਆਧਾਰ ‘ਤੇ ਵੱਖ-ਵੱਖ ਹੋਵੇਗਾ।
ਘੱਟ ਦੂਰੀ ਦੀਆਂ ਉਡਾਣਾਂ ਲਈ ਘੱਟੋ-ਘੱਟ ਸਰਚਾਰਜ 199 ਰੁਪਏ ਹੈ, ਜਦੋਂ ਕਿ ਲੰਬੀ ਦੂਰੀ ਅਤੇ ਅੰਤਰਰਾਸ਼ਟਰੀ ਰੂਟਾਂ ਲਈ ਵੱਧ ਤੋਂ ਵੱਧ ਸਰਚਾਰਜ ਦੀ ਲਿਮਿਟ 1300 ਰੁਪਏ ਰੱਖੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















