Punjab ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਭਾਜਪਾ ਦੀ ਬਦਲਾਅ ਰੈਲੀ ‘ਤੇ ਕੀਤੀ ਤਿੱਖੀ ਟਿੱਪਣੀ
ਚੰਡੀਗੜ੍ਹ, 14 ਮਾਰਚ 2026 (ਵਿਸ਼ਵ ਵਾਰਤਾ) – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਬਦਲਾਅ ਰੈਲੀ ਨੂੰ ਲੈ ਕੇ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਮੋਗਾ ਵਿੱਚ ਅੱਜ ਹੋਈ ਭਾਜਪਾ ਦੀ ਰੈਲੀ ਪੂਰੀ ਤਰ੍ਹਾਂ “ਫਲਾਪ” ਸਾਬਤ ਹੋਈ ਹੈ।
ਵੜਿੰਗ ਨੇ ਇਹ ਟਿੱਪਣੀ ਕਰਦਿਆਂ ਕਿਹਾ ਕਿ ਇਹ ਇੱਕ “ਆਊਟਸੋਰਸਡ ਸ਼ੋਅ” ਸੀ, ਜਿਸ ਦੇ ਮੇਜ਼ਬਾਨ ਅਤੇ ਮਹਿਮਾਨ ਵੀ ਬਾਹਰੋਂ ਲਿਆਂਦੇ ਗਏ ਸਨ। ਉਨ੍ਹਾਂ ਕਿਹਾ ਕਿ ” ਰੈਲੀ ‘ਚ ਲੋਕਾਂ ਨੂੰ ਗੁਆਂਢੀ ਰਾਜਾਂ ਜਿਵੇਂ ਕਿ ਰਾਜਸਥਾਨ ਅਤੇ ਹਰਿਆਣਾ, ਜਿੱਥੇ ਦੋਵਾਂ ਵਿੱਚ ਭਾਜਪਾ ਦੀ ਸਰਕਾਰ ਹੈ, ਤੋਂ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ, “ਭਾਜਪਾ ਦੀ ਪੰਜਾਬ ਰੈਲੀ ਵਿੱਚ ਪੰਜਾਬੀਅਤ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ, ਕਿਉਂਕਿ ਸਭ ਕੁਝ ਬਾਹਰੋਂ ਹੀ ਆਊਟਸੋਰਸ ਕੀਤਾ ਗਿਆ ਸੀ।”
ਕਾਂਗਰਸ ਪ੍ਰਧਾਨ ਵੜਿੰਗ ਨੇ ਟਿੱਪਣੀ ਕੀਤੀ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਜੋ ਵੀ ਕਿਹਾ, ਇਸ ਵਿੱਚ ਪੰਜਾਬ ਦੇ ਲੋਕਾਂ ਲਈ ਕੁਝ ਵੀ ਨਵਾਂ ਨਹੀਂ ਸੀ। ਉਨ੍ਹਾਂ ਸ਼ਾਹ ਨੂੰ ਕਿਹਾ, “ਪੰਜਾਬ ਵਿੱਚ ਹਰ ਕੋਈ ਸਮੱਸਿਆਵਾਂ ਬਾਰੇ ਜਾਣਦਾ ਹੈ, ਤੁਹਾਨੂੰ ਕੁਝ ਹੱਲ ਪੇਸ਼ ਕਰਨੇ ਚਾਹੀਦੇ ਸਨ, ਜਿਸ ਵਿੱਚ ਤੁਸੀਂ ਅਸਫਲ ਰਹੇ ਹੋ।” ਉਨ੍ਹਾਂ ਅੱਗੇ ਕਿਹਾ, “ਲੋਕ ਹੁਣ ਤੁਹਾਡੀ ਉੱਪਰਲੀ ਅਤੇ ਖੋਖਲੀ ਬਿਆਨਬਾਜ਼ੀ ਵਿੱਚ ਆਉਣ ਵਾਲੇ ਨਹੀਂ ਹਨ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















