T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਮਾਤਾ ਵੈਸ਼ਨੋ ਦੇਵੀ ਦਰਬਾਰ ਪਹੁੰਚੇ ਅਭਿਸ਼ੇਕ ਸ਼ਰਮਾ
– ਤਸਵੀਰਾਂ ਆਈਆਂ ਸਾਹਮਣੇ
ਚੰਡੀਗੜ੍ਹ, 14 ਮਾਰਚ 2026 (ਵਿਸ਼ਵ ਵਾਰਤਾ) – T20 ਵਰਲਡ ਕੱਪ 2026 ਦੀ ਇਤਿਹਾਸਕ ਜਿੱਤ ਅਤੇ ਫਾਈਨਲ ਮੈਚ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਭਾਰਤੀ ਕ੍ਰਿਕਟ ਦੇ ਉੱਭਰਦੇ ਸਿਤਾਰੇ ਅਭਿਸ਼ੇਕ ਸ਼ਰਮਾ ਆਪਣੀ ਸਫ਼ਲਤਾ ਦਾ ਸ਼ੁਕਰਾਨਾ ਕਰਨ ਲਈ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪਹੁੰਚੇ ਹਨ।

ਮੈਦਾਨ ‘ਤੇ ਆਪਣੇ ਬੱਲੇ ਨਾਲ ਧੂੰਮਾਂ ਪਾਉਣ ਤੋਂ ਬਾਅਦ, ਅਭਿਸ਼ੇਕ ਨੇ ਆਪਣੀ ਇਸ ਵੱਡੀ ਪ੍ਰਾਪਤੀ ਨੂੰ ਮਾਤਾ ਰਾਣੀ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਯਾਤਰਾ ਨਾਲ ਜੁੜੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
T-20 ਇੰਟਰਨੈਸ਼ਨਲ ਰੈਂਕਿੰਗ ਵਿੱਚ ਨੰਬਰ-1 ਬੱਲੇਬਾਜ਼ ਅਭਿਸ਼ੇਕ ਨੇ ਆਪਣੀ ਯਾਤਰਾ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਅਤੇ ਕੈਪਸ਼ਨ ਲਿਖਿਆ ‘ਜੈ ਮਾਤਾ ਦੀ’। ਫੋਟੋਆਂ ਵਿੱਚ ਉਹ ਚਿੱਟਾ ਕੁੜਤਾ-ਪਾਇਜਾਮਾ ਪਹਿਨੇ, ਮੱਥੇ ‘ਤੇ ਤਿਲਕ ਲਗਾਏ ਅਤੇ ਹੱਥ ਜੋੜ ਕੇ ਦਰਸ਼ਨ ਕਰਦੇ ਨਜ਼ਰ ਆਏ।
ਦੱਸ ਦਈਏ ਕਿ 8 ਮਾਰਚ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਟੀ-20 ਵਰਲਡ ਕੱਪ ਦਾ ਫਾਈਨਲ ਮੈਚ ਖੇਡਿਆ ਗਿਆ ਸੀ। ਇਸ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 96 ਦੌੜਾਂ ਦੇ ਫ਼ਰਕ ਨਾਲ ਹਰਾਇਆ ਅਤੇ ਆਪਣਾ ਖਿਤਾਬ ਜਿੱਤਿਆ। ਅਹਿਮਦਾਬਾਦ ਵਿੱਚ ਖੇਡੇ ਗਏ ਫਾਈਨਲ ਵਿੱਚ ਅਭਿਸ਼ੇਕ ਨੇ ਸਿਰਫ਼ 21 ਗੇਂਦਾਂ ਵਿੱਚ 52 ਦੌੜਾਂ ਬਣਾਈਆਂ। ਭਾਰਤ ਦੀ ਜਿੱਤ ਤੋਂ ਬਾਅਦ ਅਭਿਸ਼ੇਕ ਨੇ ਕਿਹਾ, “ਕੋਚ ਅਤੇ ਕਪਤਾਨ ਨੇ ਮੇਰੇ ‘ਤੇ ਭਰੋਸਾ ਕੀਤਾ। ਇਹ ਟੂਰਨਾਮੈਂਟ ਮੇਰੇ ਲਈ ਆਸਾਨ ਨਹੀਂ ਸੀ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























