Breaking: ਬਿਹਾਰ ਦੇ CM ਨਿਤੀਸ਼ ਕੁਮਾਰ ਦੀ ਸੁਰੱਖਿਆ ‘ਚ ਚੂਕ: ਹੈਲੀਪੈਡ ਵਾਲੀ ਥਾਂ ‘ਤੇ ਜਾ ਵੜਿਆ ਸਾਨ੍ਹ
– ਸਾਨ੍ਹ ਨੇ ਪੁਲਿਸ ਵਾਲਿਆਂ ਦੀ ਲਵਾਈ ਰੇਸ
– ਇੱਕ ਮੁਲਾਜ਼ਮ ਸਾਨ੍ਹ ਤੋਂ ਬਚਣ ਲਈ ਫਾਇਰ ਬ੍ਰਿਗੇਡ ਦੀ ਗੱਡੀ ‘ਤੇ ਚੜ੍ਹਿਆ
ਨਵੀਂ ਦਿੱਲੀ, 14 ਮਾਰਚ 2026 (ਵਿਸ਼ਵ ਵਾਰਤਾ) – ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਮ੍ਰਿਧੀ ਯਾਤਰਾ ਬੇਗੂਸਰਾਏ ਪਹੁੰਚੀ। ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਤੁਹਾਡੇ ਲਈ ਲਗਾਤਾਰ ਕੰਮ ਕਰ ਰਹੀ ਹੈ। ਕੇਂਦਰ ਸਰਕਾਰ ਵੀ ਲਗਾਤਾਰ ਸਹਾਇਤਾ ਪ੍ਰਦਾਨ ਕਰ ਰਹੀ ਹੈ। 2005 ਵਿੱਚ ਐਨਡੀਏ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਰਾਜ ਵਿੱਚ ਕਾਨੂੰਨ ਦਾ ਰਾਜ ਕਾਇਮ ਰਿਹਾ ਹੈ।”
ਉੱਥੇ ਹੀ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਇੱਕ ਵੱਡੀ ਸੁਰੱਖਿਆ ਕੁਤਾਹੀ ਸਾਹਮਣੇ ਆਈ। ਜਿਸ ਥਾਂ ‘ਤੇ ਮੁੱਖ ਮੰਤਰੀ ਦੇ ਹੈਲੀਕਾਪਟਰ ਨੇ ਉਤਰਨਾ ਸੀ, ਉੱਥੇ ਇੱਕ ਸਾਨ੍ਹ ਹੈਲੀਪੈਡ ਵਾਲੇ ਸੁਰੱਖਿਆ ਘੇਰੇ ਵਿੱਚ ਵੜ ਗਿਆ। ਜਿੱਥੇ ਸਾਨ੍ਹ ਨੇ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਰੇਸ ਲਵਾਈ। ਸਾਨ੍ਹ ਨੂੰ ਪੁਲਿਸ ਮੁਲਾਜ਼ਮਾਂ ਦੇ ਮਗਰ ਦੌੜਦੇ ਹੋਏ ਦੇਖਿਆ ਗਿਆ ਅਤੇ ਪੁਲਿਸ ਮੁਲਾਜ਼ਮ ਬਚਾਅ ਲਈ ਭੱਜੇ।
ਇਸ ਦੌਰਾਨ ਸਾਨ੍ਹ ਤੋਂ ਬਚਣ ਲਈ, ਇੱਕ ਪੁਲਿਸ ਮੁਲਾਜ਼ਮ ਫਾਇਰ ਬ੍ਰਿਗੇਡ ਗੱਡੀ ‘ਤੇ ਚੜ੍ਹ ਗਿਆ, ਜਿਸ ਨਾਲ ਹਫੜਾ-ਦਫੜੀ ਮਚ ਗਈ। ਹਾਲਾਂਕਿ ਥੋੜੀ ਦੇਰ ਬਾਅਦ ਸਾਨ੍ਹ ਨੂੰ ਭਜਾ ਦਿੱਤਾ ਗਿਆ। ਪਰ ਕੁਝ ਦੇਰ ਲਈ ਹੈਲੀਪੈਡ ਵਾਲੀ ਥਾਂ ‘ਤੇ ਹਫੜਾ-ਦਫੜੀ ਮਚ ਗਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























