Virosh Wedding : ਪਤੀ-ਪਤਨੀ ਬਣੇ ਵਿਜੇ ਅਤੇ ਰਸ਼ਮਿਕਾ
– ਤੇਲਗੂ ਰੀਤੀ-ਰਿਵਾਜਾਂ ਅਨੁਸਾਰ ਹੋਇਆ ਵਿਆਹ
ਨਵੀ ਦਿੱਲੀ, 26 ਫਰਵਰੀ 2026 (ਵਿਸ਼ਵ ਵਾਰਤਾ): ਦੱਖਣੀ ਭਾਰਤੀ ਸਿਨੇਮਾ ਅਤੇ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਰਸ਼ਮਿਕਾ ਮੰਦਾਨਾ ਅਤੇ ਵਿਜੇ ਦੇਵਰਕੋਂਡਾ ਅੱਜ ਅਧਿਕਾਰਤ ਤੌਰ ‘ਤੇ ਪਤੀ-ਪਤਨੀ ਬਣ ਗਏ ਹਨ। ਦੋਵਾਂ ਨੇ ਤੇਲਗੂ ਪਰੰਪਰਾ ਅਨੁਸਾਰ ਵਿਆਹ ਕਰਵਾਇਆ। ਹੁਣ ਸ਼ਾਮ ਨੂੰ ਕੋਡਾਵਾ ਰੀਤੀ-ਰਿਵਾਜਾਂ ਅਨੁਸਾਰ ਰਸਮਾਂ ਨਿਭਾਈਆਂ ਜਾਣਗੀਆਂ। ਵਿਆਹ ਤੋਂ ਬਾਅਦ ਵਿਜੇ ਦੇਵਰਕੋਂਡਾ ਦੇ ਪਰਿਵਾਰ ਵਾਲਿਆਂ ਨੇ ਹੋਟਲ ਦੇ ਬਾਹਰ ਮਿਠਾਈਆਂ ਵੰਡੀਆਂ।
ਇਸ ਤੋਂ ਪਹਿਲਾਂ ਰਸ਼ਮਿਕਾ ਮੰਦਾਨਾ ਦੇ ਮਾਤਾ-ਪਿਤਾ ਨੇ ਅੱਜ ਲਾੜੇ ਦੇ ਪਰਿਵਾਰ ਨੂੰ ਨਾਰੀਅਲ, ਪਾਨ ਦੇ ਪੱਤੇ, ਫਲ, ਮਿਠਾਈਆਂ ਅਤੇ ਹਲਦੀ-ਕੁਮਕੁਮ ਭੇਟ ਕੀਤੇ। ਇਸ ਤੋਂ ਬਾਅਦ ਵਿਜੇ ਦੀ ਮਾਂ ਮਾਧਵੀ ਦੇਵਰਕੋਂਡਾ ਨੇ ਰਸ਼ਮਿਕਾ ਨੂੰ ਖਾਨਦਾਨੀ ਚੂੜੀਆਂ ਭੇਟ ਕੀਤੀਆਂ। ਰਸ਼ਮਿਕਾ ਮੰਦਾਨਾ ਕਰਨਾਟਕ ਦੇ ਕੋਡਵਾ ਅਤੇ ਵਿਜੇ ਦੇਵਰਕੋਂਡਾ ਤੇਲਗੂ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੇ ਹਨ। ਵਿਆਹ ਦੀਆਂ ਰਸਮਾਂ ਲਈ ਹੋਟਲ ਨੂੰ ਗੁਲਾਬ, ਆਰਕਿਡ, ਟਿਊਲਿਪ ਆਦਿ ਫੁੱਲਾਂ ਨਾਲ ਸਜਾਇਆ ਗਿਆ ਸੀ। ਕੱਚੇ ਕੇਲੇ ਅਤੇ ਉਸ ਦੇ ਵੱਡੇ ਪੱਤਿਆਂ ਨਾਲ ਮੰਡਪ ਦੀ ਸਜਾਵਟ ਕੀਤੀ ਗਈ ਹੈ।
ਰਾਜਸਥਾਨ ਦੇ ਉਦੈਪੁਰ ਵਿੱਚ ਦੋਵਾਂ ਸਿਤਾਰਿਆਂ ਰਸ਼ਮਿਕਾ ਮੰਦਾਨਾ ਅਤੇ ਵਿਜੇ ਦੇਵਰਕੋਂਡਾ ਨੇ ਸੱਤ ਫੇਰੇ ਲਏ। ਇੱਕ ਨਿੱਜੀ ਸਮਾਰੋਹ ਵਿੱਚ ਦੋਵਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ। ਪ੍ਰਸ਼ੰਸਕ ਬੇਸਬਰੀ ਨਾਲ ਵਿਆਹ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























