Judicial Corruption ਚੈਪਟਰ ਵਾਲੀ ਕਿਤਾਬ ਦੀ ਵਿਕਰੀ ‘ਤੇ ਲੱਗੀ ਰੋਕ
– ਨਿਆਂਪਾਲਿਕਾ ਨਾਲ ਸਬੰਧਤ ਸਮੱਗਰੀ ਹਟਾਏਗੀ ਸਰਕਾਰ!
ਨਵੀ ਦਿੱਲੀ, 25 ਫਰਵਰੀ 2026 (ਵਿਸ਼ਵ ਵਾਰਤਾ): ਸੁਪਰੀਮ ਕੋਰਟ ਨੇ ਬੁੱਧਵਾਰ ਨੂੰ 8ਵੀਂ ਜਮਾਤ ਦੀ NCERT ਦੀ ਕਿਤਾਬ ਵਿੱਚ ਨਿਆਂਪਾਲਿਕਾ ਨਾਲ ਸਬੰਧਤ ਵਿਵਾਦਪੂਰਨ ਸਮੱਗਰੀ ‘ਤੇ ਗੰਭੀਰ ਇਤਰਾਜ਼ ਜਤਾਇਆ ਸੀ। ਜਸਟਿਸ ਸੂਰਿਆ ਕਾਂਤ ਦੇ ਇਤਰਾਜ਼ ਤੋਂ ਬਾਅਦ ‘ਜਿਊਡੀਸ਼ੀਅਲ ਕਰਪਸ਼ਨ’ (ਨਿਆਇਕ ਭ੍ਰਿਸ਼ਟਾਚਾਰ) ਚੈਪਟਰ ਵਾਲੀ NCERT ਕਿਤਾਬ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਨਿਊਜ਼ ਏਜੰਸੀ PTI ਨੇ ਦੱਸਿਆ ਕਿ NCERT ਕਿਤਾਬ ਵਿੱਚੋਂ ਵਿਵਾਦਿਤ ਹਿੱਸਾ ਹਟਾਇਆ ਜਾ ਸਕਦਾ ਹੈ।
NCERT ਨੇ ਚੈਪਟਰ ਦਾ ਸੁਝਾਅ ਦੇਣ ਵਾਲੇ ਮਾਹਿਰਾਂ ਅਤੇ ਇਸ ਨੂੰ ਮਨਜ਼ੂਰੀ ਦੇਣ ਵਾਲੇ ਅਧਿਕਾਰੀਆਂ ਦੀ ਇੱਕ ਅੰਦਰੂਨੀ ਮੀਟਿੰਗ ਬੁਲਾਈ ਹੈ। ਕਿਤਾਬ ਨੂੰ ਵੈੱਬਸਾਈਟ ਤੋਂ ਵੀ ਹਟਾ ਲਿਆ ਗਿਆ ਹੈ। ਸੀਨੀਅਰ ਐਡਵੋਕੇਟ ਕਪਿਲ ਸਿੱਬਲ ਅਤੇ ਅਭਿਸ਼ੇਕ ਸਿੰਘਵੀ ਨੇ ਅੱਜ ਸੁਪਰੀਮ ਕੋਰਟ ਵਿੱਚ ਇਹ ਮਾਮਲਾ ਉਠਾਇਆ ਸੀ।
ਸਿੱਬਲ ਨੇ CJI ਸੂਰਿਆ ਕਾਂਤ, ਜਸਟਿਸ ਵਿਪੁਲ ਐਮ. ਪੰਚੋਲੀ ਅਤੇ ਜਸਟਿਸ ਜੋਇਮਾਲਿਆ ਬਾਗਚੀ ਦੀ ਬੈਂਚ ਨੂੰ ਦੱਸਿਆ ਕਿ 8ਵੀਂ ਜਮਾਤ ਦੇ ਬੱਚਿਆਂ ਨੂੰ ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ ਬਾਰੇ ਪੜ੍ਹਾਇਆ ਜਾ ਰਿਹਾ ਹੈ। ਇਹ ਨਿੰਦਣਯੋਗ ਹੈ। ਇਸ ‘ਤੇ CJI ਸੂਰਿਆ ਕਾਂਤ ਨੇ ਕਿਹਾ ਦੁਨੀਆ ਵਿੱਚ ਕਿਸੇ ਨੂੰ ਵੀ ਨਿਆਂਪਾਲਿਕਾ ਨੂੰ ਬਦਨਾਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























