ਪੁਲਿਸ ਨੇ 6 ਵਿਅਕਤੀਆਂ ਤੋਂ ਕਰੀਬ 10 ਕਰੋੜ ਦੀ ਰਾਸ਼ੀ ਕੀਤੀ ਬਰਾਮਦ

132
Advertisement
ssp ਖੰਨਾ ਧੁਰਵ ਦਹਿਆ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆl ਖੰਨਾ ਪੁਲਿਸ ਵੱਲੋ ਸਪੈਸ਼ਲ ਨਾਕਾਬੰਦੀਆ ਕਰਕੇ ਚੈਕਿੰਗਾਂ ਕੀਤੀਆ ਜਾ ਰਹੀਆ ਹਨ। ਪੁਲਿਸ ਪਾਰਟੀ ਮੈਕਡੋਨਾਲਡ ਜੀ.ਟੀ ਰੋਡ ਦੋਰਾਹਾ ਪਾਸ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾ/ਪੁਰਸ਼ਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਲੱਗਦਾ ਹਵਾਲਾ ਦਾ ਕਾਰੋਬਾਰ ਕਰਦੇ ਹਨ ਅਤੇ ਇਹਨਾ ਦੇ ਇਸ ਕੰਮ ਵਿੱਚ ਹੋਰ ਲੋਕ ਵੀ ਸ਼ਾਮਲ ਹਨ। ਜੋ ਇਹ ਵਿਅਕਤੀ ਅੱਜ ਗੱਡੀ ਨੰਬਰ ਪੀ.ਬੀ.02ਬੀ.ਐੱਨ-3928 ਮਾਰਕਾ ਇਨੋਵਾ, ਗੱਡੀ ਨੰਬਰ ਪੀ.ਬੀ.10-ਜੀ.ਬੀ-0269 ਮਾਰਕਾ ਫੋਰਡ ਈਕੋਸਪੋਰਟ ਅਤੇ ਗੱਡੀ ਨੰਬਰ ਪੀ.ਬੀ.6ਏ.ਕਿਊ-8020 ਮਾਰਕਾ ਮਰੂਤੀ ਬਰੀਜਾ, ਵਿੱਚ ਸਵਾਰ ਹੋ ਕੇ ਜਲੰਧਰ ਤੋਂ ਜੀ.ਟੀ ਰੋਡ ਰਾਹੀਂ ਅੰਬਾਲਾ ਸਾਈਡ ਨੂੰ ਆ ਰਹੇ ਹਨ, ਜੇਕਰ ਜਲੰਧਰ ਸਾਈਡ ਵੱਲੋ ਆਉਣ ਵਾਲੀਆ ਗੱਡੀਆ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾਵੇ ਤਾਂ
ਉਕਤ ਗੱਡੀਆ ਵਿੱਚੋਂ ਭਾਰੀ ਮਾਤਰਾ ਵਿੱਚ ਗੈਰ ਕਾਨੂੰਨੀ ਭਾਰਤੀ ਕਰੰਸੀ ਬ੍ਰਾਮਦ ਹੋ ਸਕਦੀ ਹੈ। ਜਿਸਤੇ ਕਾਰਵਾਈ ਕਰਦਿਆ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਦੋਰਾਹਾ ਸਮੇਤ ਪੁਲਿਸ ਪਾਰਟੀ ਵੱਲੋ ਮੁਸਤੈਦੀ ਨਾਲ ਨਾਕਾਬੰਦੀ ਕਰਕੇ ਜਲੰਧਰ-ਲੁਧਿਆਣਾ ਸਾਈਡ ਤੋਂ ਆ ਰਹੀਆ ਗੱਡੀਆ ਦੀ ਚੈਕਿੰਗ ਕਰਨੀ ਸ਼ੁਰੂ ਕੀਤੀ, ਇਸੇ ਦੌਰਾਨ ਉਕਤ ਤਿੰਨੋਂ ਗੱਡੀਆ ਲੁਧਿਆਣਾ ਸਾਈਡ ਵੱਲੋ ਆਈਆ। ਗੱਡੀ ਨੰਬਰ ਪੀ.ਬੀ.10-ਜੀ.ਬੀ-0269 ਮਾਰਕਾ ਈਕੋਸਪੋਰਟ ਵਿੱਚ ਦੋ ਮੋਨੇ ਵਿਅਕਤੀ ਸਵਾਰ ਸਨ, ਜਿਹਨਾ ਨੂੰ ਗੱਡੀ ਤੋਂ ਹੇਠਾਂ ਉਤਾਰਕੇ ਉਹਨਾ ਦਾ ਨਾਮ ਪਤਾ ਪੁੱਛਿਆ। ਜਿਹਨਾ ਨੇ ਆਪਣਾ ਨਾਮ ਐਨਥਨੀ ਪੁੱਤਰ ਪੱਪੂ ਵਾਸੀ ਪ੍ਰਤਾਪਪੁਰਾ ਥਾਣਾ ਲਾਬੜਾਂ ਜਿਲਾ ਜਲੰਧਰ, ਜੋ ਪਿੰਡ ਪ੍ਰਤਾਪਪੁਰਾ ਦੀ ਚਰਚ ਦਾ ਪਾਦਰੀ ਹੈ, ਰਛਪਾਲ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮਕਾਨ ਨੰਬਰ  ਭੀਖੀਵਿੰਡ, ਥਾਣਾ ਭੀਖੀਵਿੰਡ, ਜਿਲਾ ਤਰਨਤਾਰਨ ਦੱਸਿਆ, ਫਿਰ ਦੂਸਰੀ ਗੱਡੀ ਨੰਬਰ ਪੀ.ਬੀ02 ਬੀ.ਐੱਨ-3938
ਮਾਰਕਾ ਇਨੋਵਾ, ਵਿੱਚ ਦੋ ਮੋਨੇ ਵਿਅਕਤੀ ਅਤੇ ਇੱਕ ਔਰਤ ਸਵਾਰ ਸਨ, ਜਿਹਨਾ ਨੇ ਆਪਣਾ ਨਾਮ ਰਵਿੰਦਰ ਲਿੰਗਾਇਤ ਉਰਫ ਰਵੀ ਪੁੱਤਰ ਮਧੂਕਰ ਵਾਸੀ  ਨਵੀਂ ਮੁੰਬਈ, ਸ਼ਿਵਾਂਗੀ ਲਿੰਗਾਇਤ ਪਤਨੀ ਰਵਿੰਦਰ ਲਿੰਗਾਇਤ ਵਾਸੀ  ਨਵੀਂ ਮੁੰਬਈ, ਅਸ਼ੋਕ ਕੁਮਾਰ ਪੁੱਤਰਅਨੰਤ ਰਾਮ ਵਾਸੀ ਗਵਾਭੀ ਡਾਕਖਾਨਾ ਨਮਹੋਲ ਥਾਣਾ ਸਦਰ ਬਿਲਾਸਪੁਰ ਜਿਲਾ ਬਿਲਾਸਪੁਰ (ਹਿਮਾਚਲ ਪ੍ਰਦੇਸ਼), ਦੱਸਿਆ ਅਤੇ ਤੀਸਰੀ ਗੱਡੀ ਨੰਬਰ ਪੀ.ਬੀ.06-ਏ.ਕਿਊ-8020 ਮਾਰਕਾ ਬਰੀਜਾ, ਵਿੱਚ ਇੱਕ ਮੋਨਾ ਵਿਅਕਤੀ ਸਵਾਰ ਸੀ, ਜਿਸਨੇ ਆਪਣਾ ਨਾਮ ਹਰਪਾਲ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਮਕਾਨ ਨੰਬਰ ੩੨੧, ਛੋਟੀ ਬਾਰਾਦਰੀ, ਥਾਣਾ ਡਵੀਜ਼ਨ ਨੰਬਰ ੭, ਜਲੰਧਰ, ਜਿਲਾ ਜਲੰਧਰ, ਦੱਸਿਆ। ਗੱਡੀਆ ਦੀ ਤਲਾਸ਼ੀ ਕਰਨ ਪਰ ਉਹਨਾ ਵਿੱਚੋਂ 9 ਕਰੋੜ 66ਲੱਖ 61ਹਜ਼ਾਰ 700ਰੂਪੈ/- ਦੀ ਹਵਾਲਾ ਰਾਸ਼ੀ ਬ੍ਰਾਮਦ ਹੋਈ। ਜਿਸ ਸਬੰਧੀ ਉਕਤ ਵਿਅਕਤੀ ਮੌਕਾ ਪਰ ਕੋਈ ਦਸਤਾਵੇਜ਼/ਸਬੂਤ ਪੇਸ਼ ਨਹੀ ਕਰ ਸਕੇ।

ਜਿਸ ਸਬੰਧੀ ਸ਼੍ਰੀ ਵਿਮਲ ਮਦਾਨ, ਆਈ.ਟੀ.ਓ ਅਤੇ ਸ਼੍ਰੀ ਵਰਿੰਦਰ ਕੁਮਾਰ
ਆਈ.ਟੀ.ਓ ਸਮੇਤ ਟੀਮ (ਇਨਵੈਸਟੀਗੇਸ਼ਨ ਵਿੰਗ) ਲੁਧਿਆਣਾ ਅਤੇ ਦੀਪਕ ਰਾਜਪੂਤ ਅਸਿਸਟੈਂਟ ਡਾਇਰੈਕਟਰ ਇਨਫੋਸਰਮੈਨਟ ਜਲੰਧਰ ਨੂੰ ਮੌਕਾ ਪਰ ਬੁਲਾਕੇ ਬ੍ਰਾਮਦਾ ਕੈਸ਼, ਵਿਅਕਤੀਆ ਅਤੇ ਗੱਡੀਆ ਦੇ ਨਿਪਟਾਰੇ ਸਬੰਧੀ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ।