Bambukat 2 Movie : ਐਮੀ ਵਿਰਕ ਅਤੇ ਬਿੰਨੂ ਢਿੱਲੋਂ ਨੇ PVR ਖ਼ਿਲਾਫ਼ ਜਤਾਈ ਨਾਰਾਜ਼ਗੀ; ਪੜ੍ਹੋ ਕੀ ਹੈ ਮਾਮਲਾ
ਚੰਡੀਗੜ੍ਹ, 20 ਫਰਵਰੀ 2026 (ਵਿਸ਼ਵ ਵਾਰਤਾ): ਪੰਜਾਬੀ ਫਿਲਮ ‘ਬੰਬੂਕਾਟ 2’ ਅੱਜ 20 ਫ਼ਰਵਰੀ ਨੂੰ ਸਿਨੇਮਾਘਰਾਂ ‘ਚ ਦਸਤਕ ਦੇ ਚੁੱਕੀ ਹੈ। ਇਸ ਮੰਨੋਰੰਜਕ ਫਿਲਮ ਵਿੱਚ ਐਮੀ ਵਿਰਕ, ਬਿੰਨੂ ਢਿੱਲੋਂ, ਸਿੰਮੀ ਚਾਹਲ ਮੁੱਖ ਕਿਰਦਾਰ ਨਿਭਾਅ ਰਹੇ ਹਨ। ਇਸ ਵਿਚਾਲੇ ਹੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਮੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਅਤੇ ਬਿੰਨੂ ਢਿੱਲੋਂ ਨੇ PVR (ਮਲਟੀਪਲੈਕਸ ਸਿਨੇਮਾ ਚੇਨ) ਦੇ ਖ਼ਿਲਾਫ਼ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਉਹਨਾਂ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਕਿਹਾ ਕਿ PVR ਪੰਜਾਬੀ ਫ਼ਿਲਮਾਂ ਨੂੰ ਉਨੀ ਅਹਿਮੀਅਤ ਨਹੀਂ ਦਿੰਦਾ, ਜਿੰਨੀ ਕਿ ਬਾਲੀਵੁੱਡ ਅਤੇ ਸਾਊਥ ਦੀਆਂ ਫ਼ਿਲਮਾਂ ਨੂੰ ਦਿੰਦਾ ਹੈ। ਅਦਾਕਾਰਾਂ ਨੇ ਕਿਹਾ ਕਿ ਉਹਨਾਂ ਦੀ ਨਵੀਂ ਫ਼ਿਲਮ ਅੱਜ ਰਿਲੀਜ਼ ਹੋਈ ਹੈ, ਪਰ PVR ਨੇ ਲੋੜੀਂਦੇ ਸ਼ੋਅ (Slots) ਨਹੀਂ ਦਿੱਤੇ ਅਤੇ ਵਾਰ-ਵਾਰ ਦੂਜੀਆਂ ਫ਼ਿਲਮਾਂ ਦਾ ਹਵਾਲਾ ਦਿੱਤਾ। ਐਮੀ ਵਿਰਕ ਨੇ ਸਾਫ਼ ਕਿਹਾ ਕਿ ਉਹਨਾਂ ਦੀ ਫ਼ਿਲਮ ਹੁਣ ਸਾਰੇ ਸਿਨੇਮਾਘਰਾਂ ਵਿੱਚ ਹੈ, ਪਰ PVR ਵਿੱਚ ਨਹੀਂ ਦਿਖਾਈ ਜਾਵੇਗੀ।
ਪੰਜਾਬੀ ਅਦਾਕਾਰਾਂ ਨੇ ਕਿਹਾ ਕਿ ਅਸੀਂ ਆਪਣੀ ਫ਼ਿਲਮ “ਬੰਬੂਕਾਟ 2” ਨੂੰ ਹੁਣ PVR ਵਿੱਚ ਨਹੀਂ ਲਗਾ ਰਹੇ, ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਪੰਜਾਬੀ ਕੋਈ ਛੋਟੀ ਭਾਸ਼ਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਫ਼ਿਲਮ ਦੇਖਣ। ਇਹ ਫ਼ਿਲਮ PVR ਨੂੰ ਛੱਡ ਕੇ ਹਰ ਸਿਨੇਮਾ ਘਰ ਵਿੱਚ ਲੱਗੀ ਹੋਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























