T20 World Cup: ਅਮਰੀਕਾ ਨੇ ਨੀਦਰਲੈਂਡਜ਼ ਨੂੰ ਦਿੱਤਾ 197 ਦੌੜਾਂ ਦਾ ਟੀਚਾ
– ਨੀਦਰਲੈਂਡ ਨੂੰ ਤੀਜਾ ਵੱਡਾ ਝਟਕਾ! ਜਾਣੋ 6 ਓਵਰਾਂ ਬਾਅਦ ਟੀਮ ਦਾ ਸਕੋਰ
ਨਵੀ ਦਿੱਲੀ, 13 ਫਰਵਰੀ (ਵਿਸ਼ਵ ਵਾਰਤਾ): ਟੀ-20 ਵਿਸ਼ਵ ਕੱਪ 2026 ਦਾ 21 ਵਾਂ ਮੈਚ ਅਮਰੀਕਾ ਅਤੇ ਨੀਦਰਲੈਂਡ ਵਿਚਕਾਰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਟਾਸ ਜਿੱਤਣ ਤੋਂ ਬਾਅਦ, ਨੀਦਰਲੈਂਡ ਦੇ ਕਪਤਾਨ ਸਕਾਟ ਐਡਵਰਡਸ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਮਰੀਕਾ ਨੇ ਨੀਦਰਲੈਂਡ ਨੂੰ 197 ਦੌੜਾਂ ਦਾ ਟੀਚਾ ਦਿੱਤਾ ਹੈ। ਫਿਲਹਾਲ ਨੀਦਰਲੈਂਡ ਦਾ ਸਕੋਰ 6 ਓਵਰਾਂ ਬਾਅਦ 53/3 ਹੈ।
ਯੂ.ਐੱਸ.ਏ ਵੱਲੋਂ ਬੱਲੇਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਸ ਵਿੱਚ ਉਨ੍ਹਾਂ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 196 ਦੌੜਾਂ ਦਾ ਸਕੋਰ ਬਣਾਇਆ ਹੈ। ਯੂ.ਐੱਸ.ਏ. ਵੱਲੋਂ ਸਾਈਤੇਜਾ ਮੁੱਕਾਮੱਲਾ ਨੇ 51 ਗੇਂਦਾਂ ਵਿੱਚ 79 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਇਸ ਸਕੋਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਸ਼ੁਭਮ ਰੰਜਨੇ ਨੇ ਵੀ 24 ਗੇਂਦਾਂ ਵਿੱਚ 48 ਦੌੜਾਂ ਦੀ ਪਾਰੀ ਖੇਡੀ।
ਨੀਦਰਲੈਂਡ ਨੇ ਦੂਜੇ ਓਵਰ ਦੀ ਪਹਿਲੀ ਗੇਂਦ ‘ਤੇ ਆਪਣਾ ਪਹਿਲਾ ਵਿਕਟ ਗੁਆ ਦਿੱਤਾ, ਜਿਸ ਨਾਲ ਮਾਈਕਲ ਲੇਵਿਟ 3 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਨੀਦਰਲੈਂਡਜ਼ ਨੇ ਆਪਣਾ ਦੂਜਾ ਵਿਕਟ 5ਵੇਂ ਓਵਰ ਵਿੱਚ ਗੁਆ ਦਿੱਤਾ ਜਦੋਂ ਮੈਕਸ ਓ’ਡੌਡ 13 ਦੌੜਾਂ ਬਣਾ ਕੇ ਆਊਟ ਹੋ ਗਿਆ। ਨੀਦਰਲੈਂਡਜ਼ ਨੇ ਛੇਵੇਂ ਓਵਰ ਦੀ ਆਖਰੀ ਗੇਂਦ ‘ਤੇ ਆਪਣਾ ਤੀਜਾ ਵਿਕਟ ਗੁਆ ਦਿੱਤਾ ਹੈ।
ਯੂ.ਐੱਸ.ਏ. (USA):
ਮੋਨਾਂਕ ਪਟੇਲ (ਵਿਕਟਕੀਪਰ), ਸ਼ਾਇਨ ਜਹਾਂਗੀਰ, ਸਾਈਤੇਜਾ ਮੁੱਕਾਮੱਲਾ, ਮਿਲਿੰਦ ਕੁਮਾਰ, ਸੰਜੇ ਕ੍ਰਿਸ਼ਨਾਮੂਰਤੀ, ਸ਼ੁਭਮ ਰੰਜਨੇ, ਹਰਮੀਤ ਸਿੰਘ, ਮੁਹੰਮਦ ਮੋਹਸਿਨ, ਸ਼ੈਡਲੀ ਵੈਨ ਸ਼ਲਕਵਿਕ, ਨੋਸਤੁਸ਼ ਕੇਂਜੀਗੇ, ਅਲੀ ਖਾਨ।
ਨੀਦਰਲੈਂਡਜ਼ (Netherlands):
ਮਾਈਕਲ ਲੇਵਿਟ, ਮੈਕਸ ਓ’ਡੌਡ, ਬਾਸ ਡੀ ਲੀਡੇ, ਕਾਲਿਨ ਐਕਰਮੈਨ, ਸਕੌਟ ਐਡਵਰਡਸ (ਵਿਕਟਕੀਪਰ), ਜੈਕ ਲਾਇਨ-ਕੈਸ਼ੇਟ, ਲੋਗਨ ਵੈਨ ਬੀਕ, ਆਰੀਅਨ ਦੱਤ, ਰੋਏਲੋਫ ਵੈਨ ਡੇਰ ਮਰਵੇ, ਕਾਇਲ ਕਲੇਨ, ਫ੍ਰੇਡ ਕਲਾਸੇਨ।























