ਥਾਣਾ ਮੁਖੀ ਸਮੇਤ ਤਿੰਨ ਪੁਲੀਸ ਅਧਿਕਾਰੀਆਂ ਨੂੰ ਮਾਨਸਾ ਦੀ ਅਦਾਲਤ ਵੱਲੋਂ 7-7 ਸਾਲ ਦੀ ਸਜਾ

Advertisement


ਪਿਛਲੇ 8 ਸਾਲਾਂ ਤੋਂ ਇਨਸਾਫ ਲਈ ਜੂਝਦੇ ਪੀੜਤ ਨੂੰ ਮਿਲਿਆ ਇਨਸਾਫ
ਪੁਲੀਸ ਨੇ ਨਸ਼ੀਲੇ ਪਾਊਡਰ ਦਾ ਬਣਾਇਆ ਸੀ ਕੇਸ

ਮਾਨਸਾ, 25 ਮਾਰਚ- ਇੱਕ ਮੈਡੀਕਲ ਸਟੋਰ ਮਾਲਕ ਨੂੰ ਦੁਕਾਨ ਤੋਂ ਚੁੱਕਕੇ ਉਸ ਦੇ ਖਿਲਾਫ ਨਸ਼ੀਲੇ ਪਾਊਡਰ ਦਾ ਝੂਠਾ ਮਾਮਲਾ ਦਰਜ ਕਰਨ ਵਾਲੇ ਉਸ ਸਮੇਂ ਦੇ ਥਾਣਾ ਜੋਗਾ ਦੇ ਮੁੱਖੀ ਅਤੇ ਉਸ ਦੇ 2 ਪੁਲੀਸ ਕਰਮਚਾਰੀ ਸਾਥੀਆਂ ਨੂੰ ਮਾਨਸਾ ਦੀ ਅਦਾਲਤ ਨੇ 7—7 ਸਾਲ ਦੀ ਕੈਦ ਦੀ ਸਜਾ ਸੁਣਾਈ ਹੈ। ਸਾਰੇ ਦੋਸ਼ੀਆਂ ਨੂੰ ਜ਼ੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਇੱਕ ਹੌਲਦਾਰ ਨੂੰ ਬਰੀ ਕਰਾਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਥਾਣਾ ਜੋਗਾ ਦੀ ਪੁਲੀਸ ਨੇ ਸਾਲ 2010 ਵਿੱਚ ਅਕਲੀਆ ਦੇ ਇੱਕ ਮੈਡੀਕਲ ਸਟੋਰ ਤੋਂ ਨਸ਼ੀਲੀਆਂ ਦਵਾਈਆਂ ਫੜਨ ਦਾ ਦਾਅਵਾ ਕੀਤਾ। ਇਸੇ ਮਾਮਲੇ ਵਿੱਚ ਪੁਲੀਸ ਨੇ ਮਾਨਸਾ ਮੈਡੀਕਲ ਸਟੋਰ ਮਾਨਸਾ ਦੇ ਮਾਲਕ ਰਮੇਸ਼ ਕੁਮਾਰ ਉਰਫ ਡੀਸੀ ਨੂੰ ਚੁੱਕਿਆ ਅਤੇ ਉਸ ਉਤੇ ਇਸ ਮਾਮਲੇ ਸਬੰਧੀ ਪਰਚਾ ਪਾ ਦਿੱਤਾ ਗਿਆ। ਅੱਜ ਅਦਾਲਤ ਦੇ ਬਾਹਰ ਰਮੇਸ਼ ਕੁਮਾਰ ਨੇ ਦੱਸਿਆ ਕਿ ਉਸ ਵੇਲੇ ਉਨ੍ਹਾਂ ਦੀ ਪਹਿਲਾਂ ਸੀਆਈਏ ਸਟਾਫ ਲਿਜਾਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੱੁਟਮਾਰ ਕੀਤੀ ਅਤੇ ਫਿਰ ਥਾਣਾ ਜੋਗਾ ਵਿਖੇ ਦਰਜ ਇੱਕ ਮਾਮਲੇ ਵਿੱਚ ਉਨ੍ਹਾਂ ਨੂµ ਨਾਮਜ਼ਦ ਕਰਕੇ ਉਨ੍ਹਾਂ *ਤੇ ਨਸ਼ੀਲਾ ਪਾਊਡਰ ਪਾ ਦਿੱਤਾ ਗਿਆ।
ਦੱਸਿਆ ਗਿਆ ਕਿ ਪੁਲੀਸ ਨੇ ਇਸ ਮਾਮਲੇ ਨੂµ ਲੈਕੇ ਮਾਣਯੋਗ ਅਦਾਲਤ ਵਿੱਚ ਨਸ਼ੀਲੇ ਪਾਊਡਰ ਦੇ, ਜੋ ਨਮੂਨੇ ਪੇਸ਼ ਕੀਤੇ, ਉਨ੍ਹਾਂ ਵਿੱਚੋਂ ਇੱਕ ਨਮੂਨਾ ਗਾਇਬ ਕਰ ਦਿੱਤਾ ਗਿਆ। ਇਸ ਸਾਰੇ ਮਾਮਲੇ ਨੂµ ਚੁਣੌਤੀ ਦੇਣ ਅਤੇ ਪੁਲੀਸ ਦੀ ਕਹਾਣੀ ਨੂµ ਮਨਘੜਤ ਦੱਸਣ ਵਾਸਤੇ ਰਮੇਸ਼ ਕੁਮਾਰ ਉਰਫ ਡੀਸੀ ਨੇ ਮਾਨਸਾ ਅਦਾਲਤ ਵਿੱਚ ਸਾਲ 2011 ਵਿੱਚ ਇਸਤਗਾਸਾ ਦਾਇਰ ਕੀਤਾ।
ਅੱਜ 8 ਸਾਲ ਬਾਅਦ ਇਸ ਮਾਮਲੇ *ਤੇ ਫੈਸਲਾ ਸੁਣਾਉਂਦਿਆਂ ਐਡੀਸ਼ਨਲ ਸ਼ੈਸ਼ਨ ਜੱਜ ਮਾਨਸਾ ਦਲਜੀਤ ਸਿੰਘ ਰੱਲਣ ਨੇ ਉਕਤ ਮਾਮਲੇ ਵਿੱਚ ਉਸ ਸਮੇਂ ਦੇ ਥਾਣਾ ਜੋਗਾ ਦੇ ਮੁੱਖੀ ਸਬ ਇੰਸਪੈਕਟਰ ਗੁਰਦਰਸ਼ਨ ਸਿੰਘ (ਹੁਣ ਸੇਵਾ ਮੁਕਤ), ਸਬ ਇੰਸਪੈਕਟਰ ਯਾਦਵਿੰਦਰ ਸਿੰਘ (ਹੁਣ ਬਠਿੰਡਾ ਤਾਇਨਾਤ) ਤੇ ਏਐਸਆਈ ਅਜੈਬ ਸਿµਘ (ਸੁਵਿਧਾ ਕੇਂਦਰ ਮਾਨਸਾ ਤਾਇਨਾਤ) ਨੂµ 7 ਸਾਲ ਕੈਦ ਦੀ ਸਜਾ ਸੁਣਾਈ ਹੈ।
ਇਸ ਮਾਮਲੇ ਵਿੱਚ ਹੌਲਦਾਰ ਮਲਕੀਤ ਸਿੰਘ ਨੂµ ਬਰੀ ਕਰ ਦਿੱਤਾ ਗਿਆ ਹੈ। ਸਾਰੇ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਸ ਮਾਮਲੇ ਵਿਚ ਬਚਾਓ ਪੱਖ ਦੇ ਵਕੀਲ ਅਤੇ ਬਾਰ ਐਸੋਸੀਏਸ਼ਨ ਮਾਨਸਾ ਦੇ ਸੀਨੀਅਰ ਐਡਵੋਕੇਟ ਸ਼ਤੀਸ਼ ਕੁਮਾਰ ਮਹਿਤਾ ਨੇ ਦੱਸਿਆ ਕਿ ਅਦਾਲਤ ਵੱਲੋਂ ਸੱਚਾ ਫੈਸਲਾ ਸੁਣਾਉਂਦਿਆਂ ਦੋਸ਼ੀਆਂ ਨੂµ ਸਜਾ ਦਿੱਤੀ ਹੈ, ਜਦੋਂ ਕਿ ਰਮੇਸ਼ ਕੁਮਾਰ ਉਰਫ ਡੀਸੀ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਆਪਣੇ ਆਪ ਨੂੰ ਅੱਠ ਸਾਲਾਂ ਬਾਅਦ ਮਿਲਿਆ ਇਨਸਾਫ ਦੱਸਿਆ ਹੈ।

ਫੋਟੋ ਕੈਪਸ਼ਨ: ਪੁਲੀਸ ਅਧਿਕਾਰੀਆਂ ਨੂੰ ਸਜਾ ਸੁਣਾਉਣ ਸਬੰਧੀ ਜਾਣਕਾਰੀ ਦਿੰਦੇ ਐਡਵੋਕੇਟ ਸ਼ਤੀਸ਼ ਕੁਮਾਰ ਮਹਿਤਾ।