- ਡਾ. ਧਰਮਵੀਰ ਗਾਂਧੀ ਨੇ ਪੰਜਾਬ ਵਿਚ ਅਫੀਮ ਦੀ ਖੇਤੀ ਕਰਨ ਦੀ ਖੁੱਲ ਮੰਗੀ
ਮਾਨਸਾ, 25 ਮਾਰਚ-ਪੰਜਾਬ ਜਮਹੂਰੀ ਗਠਜੋੜ ਅਤੇ ਪੰਜਾਬ ਏਕਤਾ ਪਾਰਟੀ ਦੇ ਪ®ਧਾਨ ਸੁਖਪਾਲ ਸਿੰਘ ਖਹਿਰਾ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਮੁਹਿੰਮ ਦਾ ਅਗਾਜ ਕਰਦਿਆਂ ਅੱਜ ਮਾਨਸਾ ਵਿਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪਰਕਾਸ਼ ਸਿੰਘ ਬਾਦਲ ਪਰਿਵਾਰ ਦੀ ਆਪਸੀ ਨੇੜਤਾ ਨੇ ਪੰਜਾਬ ਨੂੰ ਦੋ ਦਹਾਕੇ ਪਿੱਛੇ ਸੁੱਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਡੀਆਂ ਪਾਰਟੀਆਂ ਦੇ ਇਸ ਦੋਸਤਾਨਾ ਮੈਚ ਨੇ ਸਭ ਤੋਂ ਵੱਧ ਨੁਕਸਾਨ ਮਾਲਵਾ ਖੇਤਰ ਦਾ ਕੀਤਾ ਹੈ।
ਸ੍ਰੀ ਖਹਿਰਾ ਨੇ ਕਿਹਾ ਕਿ ਉਹ ਅਕਾਲੀਆਂ ਅਤੇ ਕਾਂਗਰਸੀਆਂ ਦੀ ਇਸ ਗੂੜੀ ਦੋਸਤੀ ਨੂੰ ਟੱਕਰ ਦੇਣ ਲਈ ਹੀ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਰੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਵਾਇਤੀ ਪਾਰਟੀਆਂ ਨੂੰ ਜੜੋਂ ਉਖਾੜਨ ਅਤੇ ਪੰਜਾਬ ਦੇ ਭਲੇ ਲਈ ਪੰਜਾਬ ਜਮਹੂਰੀ ਗਠਜੋੜ ਦਾ ਸਾਥ ਦੇਣ। ਉਨ੍ਹਾਂ ਬਹਿਬਲ ਕਲਾਂ ਮਾਮਲੇ ਸਬੰਧੀ ਪੁ¤ਛੇ ਸਵਾਲ ਦੇ ਜਵਾਬ ਵਿ¤ਚ ਕਿਹਾ ਕਿ ਇਸ ਮਾਮਲੇ *ਤੇ ਸਿਟ ਦੀ ਭੂਮਿਕਾ ਸਹੀ ਨਹੀਂ ਹੈ, ਕਿਉਂਕਿ ਇਸ ਦੇ ਅਸਲੀ ਦੋਸ਼ੀਆਂ ਤ¤ਕ ਪਹੁੰਚਣ ਵਿ¤ਚ ਸਿੱਟ ਨਾਕਾਮ ਰਹੀ ਹੈ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਉਹ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਮਾਮਲੇ ਸਬੰਧੀ ਅਸਲੀ ਦੋਸ਼ੀਆਂ ਤ¤ਕ ਪਹੁੰਚ ਕਰਵਾਉਣ ਸਬੰਧੀ ਨਵਾਂ ਪ®ੋਗਰਾਮ ਉਲੀਕਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਹਲਕੇ ਵਿ¤ਚ ਨਾਬਾਲਿਗ ਲੜਕੀ ਦੇ ਨਸ਼ੇ ਕਾਰਨ ਹਸਪਤਾਲ ਦਾਖਲ ਹੋਣ ਕਾਰਨ ਪਤਾ ਚ¤ਲਦਾ ਹੈ ਕਿ ਕਾਂਗਰਸ ਅਤੇ ਅਕਾਲੀ—ਭਾਜਪਾ ਗਠਜੋੜ ਦੀ ਸਰਕਾਰ ਦੌਰਾਨ ਨਸ਼ੇ ਦਾ ਕਿੰਨਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਮਨਪ®ੀਤ ਸਿੰਘ ਬਾਦਲ ਉਨ੍ਹਾਂ ਨਾਲ ਕਿਸੇ ਵੀ ਮੁ¤ਦੇ *ਤੇ ਬਹਿਸ ਕਰ ਲੈਣ।
ਇਸ ਮੌਕੇ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਨੇ ਆਪਣੇ ਰਾਜ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਰ¤ਜਕੇ ਲੁ¤ਟਿਆ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਵ¤ਡੇ ਸਮ¤ਗਲਰ ਬਾਹਰ ਸ਼ਰੇਆਮ ਘੁੰਮ ਰਹੇ ਹਨ ਅਤੇ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਨੂੰ ਸਰਕਾਰ ਜੇਲ੍ਹੀ ਡ¤ਕ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭ¤ੁਕੀ ਅਤੇ ਅਫੀਮ ਦੀ ਖੇਤੀ ਦੀ ਖੁ¤ਲ ਹੋਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਨੌਜਵਾਨ ਮੈਡੀਕਲ ਨਸ਼ੇ ਚਿ¤ਟੇ ਆਦਿ ਦੇ ਰੁਝਾਨ ਤੋਂ ਮੁਕਤ ਹੋ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਮਾਮਲਾ ਸੰਸਦ ਵਿ¤ਚ ਵੀ ਉਠਾਇਆ ਹੈ।
ਇਸ ਮੌਕੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ, ਜਗਦੇਵ ਸਿੰਘ ਕਮਾਲੂ, ਬਸਪਾ ਆਗੂ ਭੁਪਿੰਦਰ ਸਿੰਘ ਬੀਰਵਾਲ, ਰਜਿੰਦਰ ਭੀਖੀ, ਜਿਲ੍ਹਾ ਪ®ਧਾਨ ਭਰਪੂਰ ਸਿੰਘ ਚਚੋਹਰ, ਕਿਸਾਨ ਸੈਲ ਦੇ ਜਿਲਾ ਪ®ਧਾਨ ਅਵਤਾਰ ਸਿੰਘ ਕਾਲਾ ਭੀਖੀ, ਗੁਰਨੈਬ ਸਿੰਘ ਭੰਮਾ, ਦੀਪਕ ਬਾਂਸਲ, ਅਜੈਬ ਸਿੰਘ ਰਾਏਪੁਰ ਨੇ ਵੀ ਸੰਬੋਧਨ ਕੀਤਾ।ਫੋਟੋ ਕੈਪਸ਼ਨ: ਮਾਨਸਾ ਦੇ ਬੱਸ ਅੱਡੇ ਸਾਹਮਣੇ ਬਾਜਾਰ ਵਿਚੋਂ ਲੰਘਦੇ ਹੋਏ ਸੁਖਪਾਲ ਸਿੰਘ ਖਹਿਰਾ।
ਭਗਵੰਤ ਮਾਨ ਨੇ ਫ਼ਿਰੋਜ਼ਪੁਰ ਤੋਂ ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ‘ਚ ਕੀਤਾ ਰੋਡ ਸ਼ੋਅ, ਵੱਡੀ ਗਿਣਤੀ ‘ਚ ਇਕੱਠੇ ਹੋਏ ਲੋਕਾਂ ਨੇ ਦਿੱਤਾ ਭਰੋਸਾ, ਰਿਕਾਰਡ ਤੋੜ ਜਿੱਤ ਕਰਵਾਵਾਂਗੇ ਦਰਜ
ਭਗਵੰਤ ਮਾਨ ਨੇ ਫ਼ਿਰੋਜ਼ਪੁਰ ਤੋਂ 'ਆਪ' ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ 'ਚ ਕੀਤਾ ਰੋਡ ਸ਼ੋਅ, ਵੱਡੀ ਗਿਣਤੀ 'ਚ...